ਵਿੱਤ ਮੰਤਰਾਲੇ ''ਚ ਨੌਕਰੀ ਦਾ ਮੌਕਾ,ਇਸ ਅਹੁਦੇ ਲਈ ਮੰਗੀਆਂ ਅਰਜ਼ੀਆਂ
Monday, Dec 02, 2024 - 11:15 AM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (ਪੀ.ਐੱਫ.ਆਰ.ਡੀ.ਏ.) ਦੀ ਚੇਅਰਪਰਸਨ ਦੀਪਕ ਮੋਹੰਤੀ ਦੇ ਉੱਤਰਾਧਿਕਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਮਈ ਵਿਚ ਖ਼ਤਮ ਹੋ ਰਿਹਾ ਹੈ। ਪੀ. ਐੱਫ. ਆਰ. ਡੀ. ਏ. ਦੇ ਚੇਅਰਪਰਸਨ 5 ਸਾਲ ਜਾਂ 65 ਸਾਲ ਦੀ ਉਮਰ ਤੱਕ ਅਹੁਦੇ ’ਤੇ ਰਹਿੰਦੇ ਹਨ।
ਇਹ ਵੀ ਪੜ੍ਹੋ : ਧੜਾਧੜ ਸੋਨਾ ਗਿਰਵੀ ਰੱਖ ਰਹੇ ਲੋਕ, 7 ਮਹੀਨਿਆਂ 'ਚ ਗੋਲਡ ਲੋਨ 50 ਫ਼ੀਸਦੀ ਵਧਿਆ
ਇਸ ਅਹੁਦੇ ਲਈ ਅਰਜ਼ੀਆਂ ਮੰਗਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਚੇਅਰਪਰਸਨ ਨੂੰ ਘਰ ਅਤੇ ਕਾਰ ਦੀ ਸਹੂਲਤ ਤੋਂ ਬਿਨਾਂ ਕੁੱਲ 5.62 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਵਿੱਤੀ ਸੇਵਾਵਾਂ ਵਿਭਾਗ ਨੇ ਇਕ ਜਨਤਕ ਨੋਟਿਸ ਵਿਚ ਕਿਹਾ ਕਿ ਬਿਨੈਕਾਰ ਕੋਲ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ ਤੱਕ ਘੱਟੋ-ਘੱਟ 2 ਸਾਲ ਦੀ ਬਕਾਇਆ ਸੇਵਾ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 10 ਦਿਨ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ
ਬਿਨੈਕਾਰ ਲਾਜ਼ਮੀ ਤੌਰ ’ਤੇ ਇਕ ਸਰਕਾਰੀ ਕਰਮਚਾਰੀ ਹੋਣਾ ਚਾਹੀਦਾ ਹੈ ਅਤੇ ਉਸ ਨੇ ਭਾਰਤ ਸਰਕਾਰ ਦੇ ਸਕੱਤਰ/ਵਧੀਕ ਸਕੱਤਰ ਜਾਂ ਰਾਜ ਸਰਕਾਰ ਵਿਚ ਇਸ ਦੇ ਬਰਾਬਰ ਦੇ ਪੱਧਰ ’ਤੇ ਘੱਟੋ-ਘੱਟ ਤਿੰਨ ਸਾਲ ਕੰਮ ਕੀਤਾ ਹੋਣਾ ਚਾਹੀਦਾ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਨਿੱਜੀ ਖੇਤਰ ਦੇ ਕਰਮਚਾਰੀ ਜਿਨ੍ਹਾਂ ਨੇ ਸੀ.ਈ.ਓ., ਸੀ.ਐੱਫ.ਓ., ਸੀ.ਓ.ਓ. ਆਦਿ ਵਜੋਂ ਸੇਵਾਵਾਂ ਨਿਭਾਈਆਂ ਹਨ ਜਾਂ ਬਰਾਬਰ ਦੇ ਪੱਧਰ ’ਤੇ ਕੰਮ ਕੀਤਾ ਹੈ, ਉਹ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8