ਭਾਰਤ 'ਚ ਹੀਰਾ ਨਿਰਮਾਣ ਦੇ ਵਿਕਾਸ ਲਈ ਕੇਂਦਰੀ ਉਦਯੋਗ ਮੰਤਰੀ ਦੁਆਰਾ ਕੀਤੀ ਗਈ ਬੈਠਕ
Tuesday, Aug 30, 2022 - 03:17 PM (IST)
ਨਵੀਂ ਦਿੱਲੀ : ਬੀਤੇ ਦਿਨੀਂ ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਜਣ ਵਾਲੇ ਹੀਰਿਆਂ ਦੇ ਨਿਰਮਾਣ ਵਿਕਾਸ ਸੰਬੰਧੀ ਇਸ ਨਾਲ ਜੁੜੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਬੈਠਕ ਤੋਂ ਬਾਅਦ ਗੋਇਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਸ ਖੇਤਰ ਵਿੱਚ ਭਾਰਤੀ ਹੀਰਾ ਉਦਯੋਗ ਦੇ ਵਿਕਾਸ ਦੀਆਂ ਸੰਭਾਵਨਾਵਾਂ ਹਨ। ਪ੍ਰਯੋਗਸ਼ਾਲਾ ਵਿਚ ਬਣਾਏ ਹੀਰਿਆਂ 'ਤੇ ਧਿਆਨ ਕੇਂਦਰਿਤ ਕਰਕੇ ਹੀਰਾ ਨਿਰਮਾਣ ਖੇਤਰ ਵਿਚ ਭਾਰਤ ਦੀ ਪਹਿਚਾਣ ਨੂੰ ਹੀਰਾ ਨਿਰਮਾਣ ਕੇਂਦਰ ਵਜੋਂ ਮਜ਼ਬੂਤ ਕੀਤਾ ਜਾ ਸਕਦਾ ਹੈ। ਪ੍ਰਯੋਗਸ਼ਾਲਾਵਾਂ ਵਿੱਚ ਆਧੁਨਿਕ ਤਕਨੀਕ ਦੀ ਮਦਦ ਨਾਲ ਨਕਲੀ ਹੀਰਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਇਸ ਹੀਰੇ ਦੀ ਦਿੱਖ ਕੁਦਰਤੀ ਹੀਰੇ ਵਰਗੀ ਹੈ।
ਭਾਰਤੀ ਪ੍ਰਯੋਗਸ਼ਾਲਾ ਵਿਚ ਤਿਆਰ ਹੀਰਿਆਂ ਦਾ ਵਿਸ਼ਵ ਉਤਪਾਦਨ ਵਿੱਚ ਲਗਭਗ 15 ਫ਼ੀਸਦੀ ਯੋਗਦਾਨ ਹੁੰਦਾ ਹੈ। ਭਾਰਤ ਵਿੱਚ ਇਸ ਹੀਰੇ ਨੂੰ ਰਸਾਇਣਕ ਭਾਫ਼ ਜਮ੍ਹਾਂ ਕਰਕੇ ਢਾਲਿਆ ਜਾਂਦਾ ਹੈ।ਪ੍ਰਯੋਗਸ਼ਾਲਾ ਵਿਚ ਤਿਆਰ ਹੀਰਿਆਂ ਦੀ ਵਰਤੋਂ ਗਹਿਣੇ ਬਣਾਉਣ ਤੋਂ ਇਲਾਵਾ ਕੰਪਿਊਟਰ ਚਿੱਪਸ, ਸੈਟੇਲਾਈਟ ਅਤੇ 5ਜੀ ਨੈਟਵਰਕ ਵਿੱਚ ਵੀ ਕੀਤੀ ਜਾਂਦੀ ਹੈ।