ਸ਼ਾਨਦਾਰ ਫੀਚਰਸ ਨਾਲ Mini Oxford Edition ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

10/23/2018 4:06:44 PM

ਗੈਜੇਟ ਡੈਸਕ- ਮਿੰਨੀ ਆਕਸਫੋਰਡ ਐਡੀਸ਼ਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਕਾਰ ਮਿੰਨੀ ਦੀ ਪਾਪੂਲਰ ਥ੍ਰੀ-ਡੋਰ ਕੂਪਰ S 'ਤੇ ਬੇਸਡ ਹੈ। ਅਰਥਾਤ ਮਿੰਨੀ ਆਕਸਫੋਰਡ ਐਡੀਸ਼ਨ ਨੂੰ ਤੁਸੀਂ ਕੂਪਰ ਦਾ ਸਪੈਸ਼ਲ ਐਡੀਸ਼ਨ ਵੀ ਕਹਿ ਸਕਦੇ ਹੋ। ਮਿੰਨੀ ਆਕਸਫੋਰਡ ਐਡੀਸ਼ਨ ਨੂੰ 44.90 ਲੱਖ ਰੁਪਏ ਐਕਸ-ਸ਼ੋਰੂਮ (ਭਾਰਤ) ਦੀ ਕੀਮਤ 'ਤੇ ਉਤਾਰਿਆ ਗਿਆ ਹੈ।

ਮਿੰਨੀ ਆਕਸਫੋਰਡ ਐਡੀਸ਼ਨ ਇਕ ਸਪੈਸ਼ਲ ਐਡੀਸ਼ਨ ਕਾਰ ਹੈ, ਇਸ ਲਈ ਇਸ ਦੇ ਸਿਰਫ 25 ਯੂਨਿਟ ਹੀ ਭਾਰਤ 'ਚ ਵੇਚੇ ਜਾਣਗੇ। ਮਿੰਨੀ ਆਕਸਫੋਰਡ ਐਡੀਸ਼ਨ ਨੂੰ ਤੁਸੀਂ ਅਮੇਜ਼ਾਨ ਇੰਡੀਆ ਦੀ ਵੈੱਬਸਾਈਟ 'ਤੇ ਐਕਸਕਲੂਜ਼ਿਵਲੀ ਬੁੱਕ ਕਰ ਸਕਦੇ ਹੋ। ਭਾਰਤ 'ਚ ਵਿਕਰੀ ਲਈ ਉਪਲੱਬਧ 25 ਯੂਨਿਟ 'ਚੋਂ 15 ਸੋਲਾਰਿਸ ਆਰੇਂਜ ਕਲਰ ਦੇ ਹੋਣਗੇ ਤੇ 10 ਯੂਨਿਟ ਮਿਡਨਾਈਟ ਬਲੈਕ ਕਲਰ 'ਚ। ਭਾਰਤ 'ਚ ਇਹ ਪੂਰੀ ਤਰ੍ਹਾਂ ਨਾਲ ਇੰਪੋਰਟ ਕਰਕੇ ਵੇਚੀ ਜਾਵੇਗੀ।PunjabKesari

ਡਿਜ਼ਾਈਨ ਤੇ ਸਟਾਈਲਿੰਗ
ਇਕ ਸਪੈਸ਼ਲ ਐਡੀਸ਼ਨ ਹੋਣ ਦੇ ਤਹਿਤ ਮਿੰਨੀ ਆਕਸਫੋਰਡ ਐਡੀਸ਼ਨ ਦੀ ਡਿਜ਼ਾਈਨ ਤੇ ਸਟਾਈਲਿੰਗ ਕੁਝ ਖਾਸ ਹੈ। ਕਾਰ ਕਾਫ਼ੀ ਐਲੀਗੇਂਟ ਲੱਗਦੀ ਹੈ ਤੇ ਨਾਲ ਹੀ ਇਸ 'ਚ ਆਧੁਨਿਕਤਾ ਵੀ ਝੱਲਕਦੀ ਹੈ। 

ਇੰਟੀਰਿਅਰ ਤੇ ਐਕਸੀਟਿਰਿਅਰ ਨੂੰ ਤਾਂ ਇਸ 'ਚ ਯੂਨੀਅਨ ਜੈਕ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਤੁਹਾਨੂੰ ਲਾਈਟਸ, ਕਸਟਮਾਈਜ਼ ਸਾਈਡ ਸਕਟਲਸ, ਡੋਰ ਸਿਲ ਫਿਨੀਸ਼ਰ, ਐੱਲ. ਈ. ਡੀ. ਡੋਰ ਪ੍ਰੋਜੈਸ਼ਕਸ਼ਨ, ਐਲਮੀਨੀਟਿਡ ਡੈਸ਼ਬੋਰਡ ਤੇ ਲੈਦਰ ਅਪਹੋਲਸਟਰੀ ਵੀ ਦੇਖਣ ਨੂੰ ਮਿਲੇਗੀ। ਇਸ ਸਪੈਸ਼ਲ ਐਡੀਸ਼ਨ ਮਿੰਨੀ ਆਕਸਫੋਰਡ ਐਡੀਸ਼ਨ 'ਚ ਮਿੰਨੀ ਦਾ J3W ਰੀਅਰ ਸਪਾਇਲਰ ਵੀ ਮਿਲਦਾ ਹੈ। ਇਸ ਦੇ ਹੋਰ ਏਅਰੋਡਾਇਨਾਮਿਕ ਕਿੱਟ ਦੀ ਗੱਲ ਕਰੀਏ ਤਾਂ ਇਸ 'ਚ JCW ਫਰੰਟ ਏਪਰਾਨ,17-ਇੰਚ ਟ੍ਰੈਕ-ਸਪੋਕ ਬਲੈਕ ਅਲੌਏ ਵ੍ਹੀਲ ਤੇ ਕ੍ਰੋਮ-ਪਲੇਟਿਡ ਡਬਲ ਐਗਜਾਸਟ ਟੇਲਪਾਈਪ ਫਿਨੀਸ਼ਰ ਸ਼ਾਮਲ ਹੈ।PunjabKesari
ਕਲਰ ਆਪਸ਼ਨ
ਮਿੰਨੀ ਆਕਸਫੋਰਡ ਐਡਸ਼ਨ ਕੁੱਲ ਦੋ ਕਲਰ 'ਚ ਉਪਲੱਬਧ ਹੋਵੇਗੀ, ਜਿਸ 'ਚ ਸੋਲਾਰਿਸ ਆਰੇਂਜ ਤੇ ਮਿਡਨਾਈਟ ਬਲੈਕ ਸ਼ਾਮਲ ਹੈ। ਸੋਲਾਰਿਸ ਆਰੇਂਜ ਵੇਰੀਐਂਟ 'ਚ ਕਾਰਬਨ-ਬਲੈਕ ਇੰਟੀਰਿਅਰ ਮਿਲਦਾ ਹੈ 'ਤੇ ਮਿਡਨਾਈਟ ਬਲੈਕ ਆਪਸ਼ਨ 'ਚ ਚੈਸਟਰ-ਮੈਲਟ ਬਰਾਊਨ ਮਿਲਦਾ ਹੈ।

ਇੰਟੀਰਿਅਰ
ਇੰਟੀਰਿਅਰ ਦੇ ਹੋਰ ਖਾਸ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਲੈਦਰ ਲਾਉਂਜ, ਐਲਮਿਨੇਟਿਡ ਪਿਆਨੋ-ਬਲੈਕ ਡੈਸ਼ਬੋਰਡ, ਮਲਟੀ ਫੰਕਸ਼ਨ ਲੈਦਰ ਸਪੋਰਟ ਸਟੀਅਰਿੰਗ ਵ੍ਹੀਲ ਤੇ ਪੈਨੋਰਮਿਕ ਸਨਰੂਫ ਮਿਲਦਾ ਹੈ।PunjabKesari ਦੋ ਨਵੇਂ ਪੈਕੇਜ ਐਪਸ਼ਨਸ
ਐਕਸਕਲੂਸਿਵ ਫੀਚਰਸ ਤੋਂ ਇਲਾਵਾ ਮਿੰਨੀ ਆਕਸਫੋਰਡ ਐਡੀਸ਼ਨ 'ਚ ਦੋ ਨਵੇਂ ਪੈਕੇਜ ਮਿਲਦੇ ਹਨ ਜਿਸ 'ਚ ਐਕਸਾਈਟਮੈਂਟ ਤੇ ਵਿਅਰਡ ਸ਼ਾਮਲ ਹੈ। ਐਕਸਾਈਟਮੈਂਟ ਪੈਕੇਜ 'ਚ ਐੱਲ. ਈ. ਡੀ. ਇੰਟੀਰਿਅਰ, 12 ਕਲਰ ਦੇ ਆਪਸ਼ਨ 'ਚ ਏਬੀਐਂਟ ਲਾਈਟਿੰਗ, ਡੋਰ ਤੇ ਸੈਂਟਰ ਕੰਸੋਲ 'ਤੇ ਪਿਆਓ ਬਲੈਕ ਯੂਨੀਅਨ ਜੈਕ ਡਿਜ਼ਾਈਨ ਤੇ ਪੈਸੇਂਜਰ ਸਾਇਡ 'ਚ ਰੀਅਰ-ਲਿਟ ਇੰਸਟਰੂਮੈਂਟ ਪੈਨਲ ਮਿਲਦਾ ਹੈ। 

ਉਥੇ ਹੀ ਵਿਅਰਡ ਪੈਕੇਜ 'ਚ ਟਚਪੈਡ ਕੰਟਰੋਲਰ ਦੇ ਨਾਲ 8.8-ਇੰਚ ਦੀ ਟੱਚ- ਸਕ੍ਰੀਨ, ਪ੍ਰੋਫੈਸ਼ਨਲ ਨੇਵਿਗੇਸ਼ਨ ਸਿਸਟਮ, ਮਿੰਨੀ ਕੁਨੈੱਕਟਿਡ XL, ਵਾਇਰਲੈੱਸ ਚਾਰਜਿੰਗ ਤੇ ਮਿੰਨੀ ਫਾਇੰਡ ਮੇਟ ਮਿਲਦਾ ਹੈ। ਨਾਲ ਹੀ ਇਸ 'ਚ ਹਰਮਨ ਕਾਰਡਨ ਸਪੀਕਰ, 8-ਚੈਨਲ ਡਿਜੀਟਲ ਐਪਲੀਫਾਇਰ ਤੇ ਐਪਲ ਕਾਰਪਲੇਅ ਵੀ ਮਿਲਦਾ ਹੈ। ਐਕਸਕਲੂਜ਼ਿਵ ਤੇ ਆਪਸ਼ਨਲ ਫੀਚਰਸ ਤੋਂ ਇਲਾਵਾ ਕਾਰ 'ਚ ਕਈ ਸਟੈਂਡਰਡ ਫੀਚਰਸ ਤੇ ਸੇਫਟੀ ਇਕਵੁਮੈਂਟ ਵੀ ਮਿਲਦੇ ਹਨ। ਇਸ 'ਚ ਹੈੱਡਸ-ਅਪ ਡਿਸਪਲੇਅ, ਆਟੋ ਸਟਾਰਟ/ਸਟਾਪ, ਐਕਟਿਵ ਕੁਲਿੰਗ ਏਅਰ-ਫਲੈਪ ਤੇ ਇਲੈਕਟ੍ਰੋਮਕੈਨਿਕਲ ਪਾਵਰ ਸਟੀਅਰਿੰਗ ਲੱਗੇ ਹਨ। PunjabKesari ਸੇਫਟੀ ਫੀਚਰਸ
ਇਸ 'ਚ ਪੈਸੇਂਜਰ ਤੇ ਡਰਾਇਵਰ ਦੀ ਸੁਰੱਖਿਆ ਲਈ ਫਰੰਟ ਤੇ ਪੈਸੇਂਜਰ ਏਅਰਬੈਗ, ਬ੍ਰੇਕ ਅਸਿਸਟ, ਥ੍ਰੀ-ਪੁਵਾਇੰਟ ਸੀਟਬੇਲਟਰਸ,  ਡਾਇਨੇਮਿਕ ਸਟੇਬੀਲਿਟੀ ਕੰਟਰੋਲ, ਕਰੈਸ਼ ਸੈਂਸਰ, ਏ ਬੀ. ਐੱਸ, ਕਾਰਨਰਿੰਗ ਬ੍ਰੇਕ ਕੰਟਰੋਲ ਤੇ ਰਨ-ਫਲੈਟ ਟਾਇਰਸ ਮਿਲਦੇ ਹਨ।

ਇੰਜਣ ਪਾਵਰ
ਇਸ ਕਾਰ 'ਚ 2.0-ਲਿਟਰ, ਫੋਰ-ਸਿਲੰਡਰ ਟਵਿਨ-ਟਰਬੋ ਪੈਟਰੋਲ ਇੰਜਣ ਲਗਾ ਹੈ ਜੋ ਕਿ 189 ਬੀ. ਐੱਚ. ਪੀ. ਦੀ ਪਾਵਰ ਅਤੇ 280 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 7ਸਪੀਡ ਆਟੋਮੈਟਿਕ ਸਟੈਪਟ੍ਰਾਨਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕਾਰ ਦਾ ਐਕਸੀਲੇਰੇਸ਼ਨ ਵੀ ਜ਼ਬਰਜਸਤ ਹੈ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਇਸ ਨੂੰ ਸਿਰਫ 6.7 ਸੈਕਿੰਡ ਦਾ ਸਮਾਂ ਲੱਗਦਾ ਹੈ।PunjabKesari


Related News