ਮਾਰਚ ''ਚ ਖਣਿਜ ਉਤਪਾਦਨ ਰਿਹਾ ਸਥਿਰ

Sunday, May 17, 2020 - 01:21 AM (IST)

ਮਾਰਚ ''ਚ ਖਣਿਜ ਉਤਪਾਦਨ ਰਿਹਾ ਸਥਿਰ

ਨਵੀਂ ਦਿੱਲੀ (ਭਾਸ਼ਾ) -ਦੇਸ਼ ਦਾ ਖਣਿਜ ਉਤਪਾਦਨ ਮਾਰਚ ਮਹੀਨੇ 'ਚ ਸਥਿਰ ਰਿਹਾ। ਇਸ ਦੌਰਾਨ ਅਲੋਹ ਧਾਤੂ, ਕ੍ਰੋਮਾਈਟ ਅਤੇ ਕੋਲਾ ਉਤਪਾਦਨ 'ਚ ਵਾਧਾ ਹੋਇਆ ਪਰ ਕੁਦਰਤੀ ਗੈਸ, ਕੱਚੇ ਤੇਲ, ਜਸਤਾ ਅਤੇ ਮੈਗਨੀਜ ਓਰ ਦੇ ਉਤਪਾਦਨ 'ਚ ਗਿਰਾਵਟ ਆਈ , ਜਿਸ ਨਾਲ ਕੁਲ ਉਤਪਾਦਨ ਸਥਿਰ ਰਿਹਾ। ਖਾਨ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਾਰਚ 'ਚ ਮਾਈਨਿੰਗ ਅਤੇ ਸਬੰਧਤ ਖੇਤਰਾਂ ਦਾ ਖਣਿਜ ਉਤਪਾਦਨ ਇੰਡੈਕਸ 132.7 'ਤੇ ਰਿਹਾ।

ਇਹ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਵੀ ਇੰਨਾ ਹੀ ਸੀ। ਪੂਰੇ ਵਿੱਤੀ ਸਾਲ 2019-20 'ਚ ਖਣਿਜ ਉਤਪਾਦਨ 1.7 ਫੀਸਦੀ ਵਧਿਆ। ਮਾਰਚ 'ਚ ਕੋਲਾ ਉਤਪਾਦਨ 4.3 ਫੀਸਦੀ ਵਧ ਕੇ 958 ਲੱਖ ਟਨ 'ਤੇ ਪਹੁੰਚ ਗਿਆ। ਕ੍ਰੋਮਾਈਟ ਦਾ ਉਤਪਾਦਨ 15.9 ਫੀਸਦੀ ਦੇ ਵਾਧੇ ਨਾਲ 5,82,000 ਟਨ ਅਤੇ ਅਲੋਹ ਧਾਤੂ ਦਾ ਉਤਪਾਦਨ 8.3 ਫੀਸਦੀ ਵਧ ਕੇ 204 ਲੱਖ ਟਨ 'ਤੇ ਪਹੁੰਚ ਗਿਆ। ਹੋਰ ਮਹੱਤਵਪੂਰਣ ਖਣਿਜਾਂ ਉਦਾਹਰਣ ਸੋਨਾ, ਮੈਗਨੀਜ ਓਰ, ਸੀਸਾ, ਚੂਨਾ-ਪੱਥਰ, ਜਸਤਾ, ਕੁਦਰਤੀ ਗੈਸ, ਕੱਚੇ ਤੇਲ ਅਤੇ ਲਿਗਨਾਈਟ ਦੇ ਉਤਪਾਦਨ 'ਚ ਗਿਰਾਵਟ ਆਈ।


author

Karan Kumar

Content Editor

Related News