ਮਾਈਕ੍ਰੋਸੋਫਟ ਜਿਓ ''ਚ ਕਰ ਸਕਦਾ ਹੈ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼

Friday, May 29, 2020 - 09:13 AM (IST)

ਮਾਈਕ੍ਰੋਸੋਫਟ ਜਿਓ ''ਚ ਕਰ ਸਕਦਾ ਹੈ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ : ਪੰਜ ਹਫਤਿਆਂ ਦੇ ਅੰਦਰ ਜਿਓ ਨੂੰ ਪੰਜ ਨਿਵੇਸ਼ਕ ਮਿਲੇ ਅਤੇ ਇਨ੍ਹਾਂ ਨਿਵੇਸ਼ਕਾਂ ਨੇ ਕੰਪਨੀ ਵਿਚ 10 ਅਰਬ ਡਾਲਰ (ਲਗਭਗ 75 ਹਜ਼ਾਰ ਕਰੋੜ ਰੁਪਏ) ਨਿਵੇਸ਼ ਕੀਤੇ। ਤਾਜ਼ਾ ਜਾਣਕਾਰੀ ਮੁਾਤਬਕ ਮਾਈਕ੍ਰੋਸੋਫਟ ਵੀ ਜਿਓ ਵਿਚ 2 ਅਰਬ ਡਾਲਰ (15 ਹਜ਼ਾਰ ਕਰੋੜ ਰੁਪਏ) ਨਿਵੇਸ਼ ਕਰ ਸਕਦਾ ਹੈ। ਇਸ ਡੀਲ ਨੂੰ ਲੈ ਕੇ ਫਿਲਹਾਲ ਗੱਲਬਾਤ ਚੱਲ ਰਹੀ ਹੈ। 

2.5 ਫੀਸਦੀ ਹਿੱਸੇਦਾਰੀ ਖਰੀਦ ਸਕਦਾ ਹੈ ਮਾਈਕ੍ਰੋਸੋਫਟ
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਮਾਈਕ੍ਰੋਸੋਫਟ ਡਿਜੀਟਲ ਪੇਮੈਂਟ ਸਰਵਿਸ ਸਪੇਸ ਵਿਚ ਨਿਵੇਸ਼ ਦੀ ਸੰਭਾਵਨਾ ਲੱਭ ਰਿਹਾ ਹੈ। ਰਿਲਾਇੰਸ ਜਿਓ ਵਿਚ ਕੰਪਨੀ 2.5 ਫੀਸਦੀ ਹਿੱਸੇਦਾਰੀ ਖਰੀਦਣ ਵਿਚ ਰੁਚੀ ਦਿਖਾ ਰਿਹਾ ਹੈ। ਫਰਵਰੀ ਵਿਚ ਮਾਈਕ੍ਰੋਸੋਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੇ ਕਿਹਾ ਸੀ ਕਿ ਉਹ ਰਿਲਾਇੰਸ ਜਿਓ ਦੇ ਨਾਲ ਡਾਟਾ ਸੈਂਟਰ ਬਿਜ਼ਨੈੱਸ ਵਿਚ ਪਾਰਟਨਰਸ਼ਿਪ ਕਰਨਾ ਚਾਹੁੰਦੇ ਹਨ। ਜਿਓ ਮਾਈਕ੍ਰੋਸੋਫਟ ਦੇ ਅਜੂਰੇ ਕਲਾਊਡ ਸਰਵਿਸ ਨਾਲ ਪੂਰੇ ਦੇਸ਼ ਵਿਚ ਡਾਟਾ ਸੈਂਟਰ ਸਥਾਪਿਤ ਕਰਨਾ ਚਾਹੁੰਦਾ ਹੈ। ਜਿਓ ਦਾ ਇਹ ਪਲਾਨ ਆਪਣੇ ਇੰਟਰਪ੍ਰਾਇਜਜ਼ ਕਲਾਇੰਟਸ ਲਈ ਹੈ। 


author

Sanjeev

Content Editor

Related News