Microsoft ਦਾ ਵੱਡਾ ਐਲਾਨ, ਕੰਪਨੀ ਬੰਦ ਕਰੇਗੀ ਆਪਣੇ ਸਾਰੇ ਰਿਟੇਲ ਸਟੋਰ

06/27/2020 1:15:59 PM

ਨਵੀਂ ਦਿੱਲੀ — ਮਾਈਕ੍ਰੋਸਾਫਟ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਦੁਨੀਆ ਭਰ ਵਿਚ ਆਪਣੇ ਸਾਰੇ 83 ਰਿਟੇਲ ਸਟੋਰ ਨੂੰ ਹਮੇਸ਼ਾ ਲਈ ਬੰਦ ਕਰ ਰਹੀ ਹੈ। ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਸਦਾ ਫੋਕਸ ਆਨਲਾਈਨ ਸਟੋਰ 'ਤੇ ਹੋਵੇਗਾ। ਕੰਪਨੀ ਰਿਟੇਲ ਟੀਮ ਦੇ ਲੋਕਾਂ ਨੂੰ ਸੇਲਸ ਅਤੇ ਸਪਾਰਟ ਨੂੰ ਲੈ ਕੇ ਟ੍ਰੇਨਿੰਗ ਦੇਵੇਗੀ ਅਤੇ ਗਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਤਜਰਬਾ ਹੁੰਦਾ ਰਹੇਗਾ। ਪੱਤਰ ਵਿਚ ਕਿਹਾ ਗਿਆ ਹੈ ਕਿ ਸਿਰਫਡ 4 ਸਟੋਰ ਖੁੱਲ੍ਹੇ ਰਹਿਣਗੇ ਜਿੰਨਾ ਵਿਚ ਹੁਣ ਉਤਪਾਦਾਂ ਵਿਕਰੀ ਨਹੀਂ ਹੁੰਦੀ ਹੈ। ਇਨ੍ਹਾਂ ਚਾਰ ਸਟੋਰ ਦਾ ਇਸਤੇਮਾਲ ਹੁਣ ਸਿਰਫ਼ ਤਜਰਬਾ ਕੇਂਦਰ ਦੇ ਤੌਰ 'ਤੇ ਹੁੰਦਾ ਹੈ।

ਇਹ ਵੀ ਪੜ੍ਹੋ- ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ

ਕੰਪਨੀ ਨੇ ਕਿਹਾ ਹੈ ਕਿ ਉਹ ਬਦਲੇ ਹਾਲਾਤ 'ਚ ਡਿਜੀਟਲ ਸਟੋਰ Microsoft.com 'ਤੇ ਫੋਕਸ ਕਰੇਗੀ ਅਤੇ ਨਿਵੇਸ਼ ਵੀ ਕਰਦੀ ਰਹੇਗੀ। ਮਾਈਕਰੋਸਾਫਟ Xbox ਅਤੇ Windows ਜ਼ਰੀਏ ਹਰ ਮਹੀਨੇ 190 ਦੇਸ਼ਾਂ ਦੇ ਬਾਜ਼ਾਰ ਵਿਚ 1.2 ਅਰਬ ਲੋਕਾਂ ਤੱਕ ਪਹੁੰਚਦੀ ਹੈ।
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਪੋਰਟਰ ਨੇ ਕਿਹਾ ਕਿ ਕੋਰੋਨਾ ਸੰਕਟ ਕਾਲ 'ਚ ਆਨਲਾਈਨ ਸੇਲਸ 'ਚ ਤੇਜ਼ੀ ਆ ਰਹੀ ਹੈ। ਸਾਡੇ ਪੋਰਟਫੋਲਿਓ 'ਚ ਜ਼ਿਆਦਾਤਰ ਡਿਜੀਟਲ ਉਤਪਾਦ ਹਨ। ਸਾਡੀ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਫਿਜ਼ੀਕਲ ਲੋਕੇਸ਼ਨ 'ਤੇ ਨਾ ਜਾਣ ਦੇ ਬਾਵਜੂਦ ਗਾਹਕਾਂ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਚੀ ਹਾਹਾਕਾਰ, ਇਕ ਦਿਨ 'ਚ 26 ਰੁਪਏ ਵਧੀ ਪੈਟਰੋਲ ਦੀ ਕੀਮਤ


Harinder Kaur

Content Editor

Related News