Microsoft 3.12 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਨਾਲ ਸਭ ਤੋਂ ਕੀਮਤੀ ਕੰਪਨੀ ਬਣੀ
Sunday, Feb 11, 2024 - 02:05 PM (IST)
ਨਿਊਯਾਰਕ (ਅਨਸ) – ਮਾਈਕ੍ਰੋਸਾਫਟ ਨੇ ਹਫਤੇ ਦਾ ਅੰਤ 3.12 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਪੂੰਜੀਕਰਨ ਦੇ ਨਾਲ ਕੀਤਾ ਜੋ ਹੁਣ ਤੱਕ ਕਿਸੇ ਵੀ ਕੰਪਨੀ ਲਈ ਸਭ ਤੋਂ ਵੱਧ ਹੈ। ਕੰਪਨੀ ਦਾ ਮਾਰਕੀਟ ਮੁੱਲ ਐਪਲ ਵਲੋਂ ਨਿਰਧਾਰਤ ਪਿਛਲੇ ਰਿਕਾਰਡ ’ਚ ਸਭ ਤੋਂ ਉੱਪਰ ਹੈ ਜੋ ਜੁਲਾਈ ਵਿਚ 3.09 ਟ੍ਰਿਲੀਅਨ ਡਾਲਰ ਤੱਕ ਪੁੱਜ ਗਿਆ ਸੀ। ਐਪਲ ਸ਼ੁੱਕਰਵਾਰ ਨੂੰ 2.91 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਨਾਲ ਸਮਾਪਤ ਹੋਇਆ।
ਇਹ ਵੀ ਪੜ੍ਹੋ : ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ
ਬੈਰਨ ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ 3.1 ਟ੍ਰਿਲੀਅਨ ਡਾਲਰ ਤੋਂ ਵੱਧ ਮਾਰਕੀਟ ਕੈਪ (ਬਾਜ਼ਾਰ ਪੂੰਜੀਕਰਨ) ਦੇ ਨਾਲ ਬੰਦ ਹੋਣ ਵਾਲੀ ਪਹਿਲੀ ਅਮਰੀਕੀ ਕੰਪਨੀ ਵੀ ਹੈ। ਮਾਈਕ੍ਰੋਸਾਫਟ ਦਾ ਸਟਾਕ ਹਫਤੇ ਦੇ ਅਖੀਰ ਵਿਚ 420.55 ਡਾਲਰ ’ਤੇ ਬੰਦ ਹੋਇਆ। ਪਿਛਲੇ 12 ਮਹੀਨਿਆਂ ਵਿਚ ਇਸ ਦੇ ਸ਼ੇਅਰਾਂ ਵਿਚ 60 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਇਸ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸਾਫਟਵੇਅਰ ਨੂੰ ਲੈ ਕੇ ਉਤਸ਼ਾਹ ਹੈ। ਕੰਪਨੀ ਨੇ ਪਿਛਲੇ ਮਹੀਨੇ ਵਾਲ ਸਟ੍ਰੀਟ ਦੇ ਅਨੁਮਾਨਾਂ ਤੋਂ ਪਹਿਲਾਂ ਤਿਮਾਹੀ ਮਾਲੀਆ ਅਤੇ ਲਾਭ ਦੀ ਸੂਚਨਾ ਦਿੱਤੀ ਅਤੇ ਪ੍ਰਬੰਧਨ ਨੇ ਕੰਪਨੀ ਦੇ ਏ. ਆਈ. ਲਾਭ ’ਤੇ ਧਿਆਨ ਦਿੱਤਾ। ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਯ ਨਡੇਲਾ ਨੇ ਉਸ ਸਮੇਂ ਇਕ ਬਿਆਨ ’ਚ ਕਿਹਾ ਸੀ ਕਿ ਅਸੀਂ ਏ. ਆਈ. ਬਾਰੇ ਗੱਲ ਕਰਨ ਤੋਂ ਲੈ ਕੇ ਏ. ਆਈ. ਨੂੰ ਵੱਡੇ ਪੈਮਾਨੇ ’ਤੇ ਲਾਗੂ ਕਰਨ ਵੱਲ ਵਧ ਗਏ ਹਾਂ।
ਇਹ ਵੀ ਪੜ੍ਹੋ : EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ
ਇਹ ਵੀ ਪੜ੍ਹੋ : ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8