MIA ਦਾ ਸਾਡੇ ਪੋਰਟਫੋਲੀਓ ’ਚ ਸ਼ਾਮਲ ਹੋਣਾ ਸਾਨੂੰ ਇਕ ਪਰਿਵਰਤਨਕਾਰੀ ਮੰਚ ਪ੍ਰਦਾਨ ਕਰੇਗਾ : ਗੌਤਮ ਅਡਾਨੀ

09/03/2020 1:00:46 PM

ਜਲੰਧਰ(ਬਿ.ਡੈ.) – ਮੁੰਬਈ ਇੰਟਰਨੈਸ਼ਨਲ ਏਅਰਪੋਰਟ ਪੂਰੀ ਤਰ੍ਹਾਂ ਭਰੋਸੇਯੋਗ ਏਅਰਪੋਰਟ ਹੈ ਅਤੇ ਮੈਂ ਅਜਿਹੇ ਸ਼ਾਨਦਾਰ ਪੱਧਰ ਦਾ ਏਅਰਪੋਰਟ ਬਣਾਉਣ ਲਈ ਜੀ. ਵੀ. ਕੇ. ਸਮੂਹ ਦੀ ਸ਼ਲਾਘਾ ਕਰਦਾ ਹਾਂ। ਇਹ ਗੱਲ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਹੀ। ਉਨ੍ਹਾਂ ਨੇ ਕਿਹਾ ਕਿ 6 ਏਅਰਪੋਰਟ ਦੇ ਸਾਡੇ ਮੌਜੂਦਾ ਪੋਰਟਫੋਲੀਓ ’ਚ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦਾ ਸ਼ਾਮਲ ਹੋਣਾ ਸਾਨੂੰ ਇਕ ਪਰਿਵਰਤਨਕਾਰੀ ਮੰਚ ਪ੍ਰਦਾਨ ਕਰਦਾ ਹੈ ਜੋ ਸਾਡੇ ਹੋਰ ਬੀ2ਬੀ ਕਾਰੋਬਾਰਾਂ ਨੂੰ ਆਕਾਰ ਦੇਣ ਅਤੇ ਸਟ੍ਰੈਟਜਿਕ ਨੇੜਤਾ ਲਿਆਉਣ ’ਚ ਮਦਦ ਕਰੇਗਾ। ਇਹ ਪ੍ਰਾਪਤੀ ਸਾਨੂੰ ਆਪਣੀ ਗਾਹਕ ਸੇਵਾ ਪ੍ਰਦਾਨ ਕਰਨ ਅਤੇ ਸਾਡੇ ਬੀ2ਸੀ ਅਤੇ ਬੀ2ਬੀ ਵਪਾਰ ਮਾਡਲ ਨੂੰ ਜੋੜਨ ਦੇ ਤੌਰ-ਤਰੀਕਿਆਂ ਨੂੰ ਮੁੜ ਡਿਜਾਈਨ ਕਰਨ ’ਚ ਮਦਦਗਾਰ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਦਰਮਿਆਨੇ ਪੱਧਰ ਤੋਂ ਲੈ ਕੇ ਲੰਮੀ ਮਿਆਦ ਦੇ ਪੱਧਰ ਤੱਕ ਦੇ ਪਰਿਪੇਖ ’ਚ ਦੇਖੀਏ ਤਾਂ ਮੁੰਬਈ 21ਵੀਂ ਸ਼ਤਾਬਦੀ ਦੇ ਚੋਟੀ ਦੇ 5 ਕੌਮਾਂਤਰੀ ਮਹਾਨਗਰੀ ਕੇਂਦਰਾਂ ’ਚੋਂ ਇਕ ਬਣਨ ਦੀ ਰਾਹ ’ਤੇ ਹੈ। ਮੁੰਬਈ ਤੋਂ ਉਮੀਦ ਹੈ ਕਿ ਉਹ ਦੇਸ਼ ਦੇ ਪ੍ਰਮੁੱਖ ਏਅਰਪੋਰਟ ਹੋਣ ਦੇ ਨਾਲ-ਨਾਲ ਇਕ ਪ੍ਰਮੁੱਖ ਘਰੇਲੂ ਅਤੇ ਕੌਮਾਂਤਰੀ ਹੱਬ ਬਣੇਗਾ ਕਿਉਂਕਿ ਸਾਡੇ ਦੇਸ਼ ’ਚ ਯਾਤਰੀ ਟ੍ਰਾਂਸਪੋਰਟ 5 ਗੁਣਾ ਵਧ ਗਿਆ ਹੈ ਅਤੇ ਭਾਰਤ ਟਿਅਰ 1,2 ਅਤੇ 3 ਦੇ ਸ਼ਹਿਰਾਂ ’ਚ, ਜਿਨ੍ਹਾਂ ’ਚੋਂ ਜ਼ਿਆਦਾਤਰ ਮੁੰਬਈ ਨਾਲ ਜੁੜਨਗੇ, 1 ਅਰਬ ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਯਾਤਰੀਆਂ ਨੂੰ ਸੰਭਾਲਣ ਲਈ 200 ਵਾਧੂ ਏਅਰਪੋਰਟ ਦਾ ਨਿਰਮਾਣ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ’ਚ ਉਮੀਦ ਹੈ ਕਿ ਭਾਰਤ ਦੇ ਚੋਟੀ ਦੇ 30 ਸ਼ਹਿਰਾਂ ’ਚੋਂ ਹਰੇਕ ਸ਼ਹਿਰ ’ਚ 2 ਏਅਰਪੋਰਟ ਦੀ ਲੋੜ ਹੋਵੇਗੀ ਅਤੇ ਅਡਾਨੀ ਏਅਰਪੋਰਟ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ’ਚ ਮਦਦ ਲਈ ਖੁਦ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਦੇਖੋ : FSSAI ਦਾ ਵੱਡਾ ਫ਼ੈਸਲਾ! ਸਕੂਲ ਕੰਟੀਨ ਦੇ ਭੋਜਨ ਪਦਾਰਥਾਂ ਸਣੇ ਮਿਡ ਡੇ ਮੀਲ ਲਈ ਲਾਗੂ ਹੋਣਗੇ ਇਹ 

ਏਅਰਪੋਰਟ ਕਾਫੀ ਹੱਦ ਤੱਕ ਕਿਸੇ ਸ਼ਹਿਰ ਦੇ ਚਰਿੱਤਰ ਨੂੰ ਕਰਦੇ ਹਨ ਪਰਿਭਾਸ਼ਿਤ

ਅਡਾਨੀ ਨੇ ਕਿਹਾ ਕਿ ਜਿਵੇਂ ਕਿ ਲੀ ਕਾਰਬੁਜੀਏ ਨੇ ਕਿਹਾ ਸੀ ਕਿ ਸਿਟੀ ਮੇਡ ਫਾਰ ਸਪੀਡ ਇਜ ਮੇਡ ਫਾਰ ਸਕਸੈੱਸ, ਅਤੇ ਇਹ ਏਅਰਪੋਰਟ ਹੀ ਇਸ ਰਫਤਾਰ ਨੂੰ ਸੰਭਵ ਬਣਾਉਂਦੇ ਹਨ ਅਤੇ ਅਸੀਂ ਏਅਰਪੋਰਟ ਨੂੰ ਇਕ ਅਜਿਹੇ ਨਿਊਕਲੀਅਸ ਵਾਂਗ ਦੇਖਦੇ ਹਾਂ ਜਿਸ ਦੇ ਚਾਰੇ ਪਾਸੇ ਅਸੀਂ ਰਿਅਲ ਅਸਟੇਟ, ਮਨੋਰੰਜਨ ਸਥਾਨਾਂ, ਈ-ਕਾਮਰਸ ਅਤੇ ਲਾਜਿਸਟਿਕ ਸਮਰੱਥਾਵਾਂ, ਸਮੇਂ ਦੇ ਪ੍ਰਤੀ ਸੰਵੇਦਨਸ਼ੀਲ ਰਹਿਣ ਵਾਲੀ ਉਦਯੋਗਿਕ ਹਾਲਾਤੀ ਸਿਸਟਮ, ਜਹਾਜ਼ਰਾਨੀ ਨਾਲ ਜੁੜੇ ਕਾਰੋਬਾਰ ਅਤੇ ਨਵੇਂ-ਨਵੇਂ ਇਨੋਵੇਟਿਵ ਬਿਜਨੈੱਸ ਕੰਸੈਪਟਸ ਨੂੰ ਸਾਕਾਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ’ਚ ਅਸੀਂ ਇਕ ਅਜਿਹੀ ਦੁਨੀਆ ’ਚ ਰਹਿੰਦੇ ਹਾਂ ਜਿਥੇ ਏਅਰਪੋਰਟ ਕਾਫੀ ਹੱਦ ਤੱਕ ਕਿਸੇ ਸ਼ਹਿਰ ਦੇ ਚਰਿੱਤਰ ਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਵਪਾਰ ਕਰਨ ਦੇ ਸਥਾਨ, ਸੈਰ-ਸਪਾਟਾ, ਸ਼ਹਿਰੀ ਆਰਥਿਕ ਵਿਕਾਸ ਅਤੇ ਕੌਮਾਂਤਰੀ ਆਰਥਿਕ ਏਕੀਕਰਣ ਦੀ ਚੋਣ ਕਰਨ ਲਈ ਅਹਿਮ ਕਾਰਣ ਬਣ ਗਏ ਹਨ।

ਨਵੀਆਂ ਨੌਕਰੀਆਂ ਦੇ ਨਿਰਮਾਣ ਲਈ ਅਹਿਮ

ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਸਾਡਾ ਰਾਸ਼ਟਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ’ਚ ਯਤਨਸ਼ੀਲ ਹੈ। ਏਅਰਪੋਰਟ ਦੇ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਹੋ ਰਹੇ ਨਿਰਮਾਣ ਰਾਹੀਂ ਇਸ ਵਿਕਾਸ ਨੂੰ ਸਾਕਾਰ ਕਰਨ ਦੀ ਅਡਾਨੀ ਗਰੁੱਪ ਦੀ ਸਮਰੱਥਾ ਕਾਫੀ ਅਹਿਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ,‘‘ਅਸੀਂ ਸਥਾਨਕ ਆਰਥਿਕ ਵਿਕਾਸ ਲਈ ਏਅਰਪੋਰਟ ਨੂੰ ਇਕ ਸ਼ਕਤੀਸ਼ਾਲੀ ਇੰਜਣ ਦੇ ਰੂਪ ’ਚ ਦੇਖਦੇ ਹਾਂ। ਇਸ ਦੇ ਨਾਲ ਹੀ ਏਅਰਪੋਰਟ ਨੂੰ ਅਸੀਂ ਹੱਬ ਅਤੇ ਸਪੋਕ ਮਾਡਲ ’ਚ ਟਿਅਰ 2 ਅਤੇ ਟਿਅਰ 3 ਸ਼ਹਿਰਾਂ ਦੇ ਨਾਲ ਟਿਅਰ 1 ਦੇ ਸ਼ੇਅਰਾਂ ਦੇ ਨਾਲ ਲਿਆਉਣ ਦੇ ਯਤਨ ’ਚ ਇਕ ਅਹਿਮ ਲੀਵਰ ਦੇ ਰੂਪ ’ਚ ਵੀ ਦੇਖਦੇ ਹਾਂ। ਇਹ ਹੱਬ ਅਤੇ ਸਪੋਕ ਮਾਡਲ ਸਾਡੇ ਵਧਦੇ ਸ਼ਹਿਰੀ-ਗ੍ਰਾਮੀਣ ਵੰਡ ਨੂੰ ਘੱਟ ਕਰਦੇ ਹੋਏ ਵੱਧ ਬਰਾਬਰੀ ਲਿਆਉਣ ਦਾ ਆਧਾਰ ਹੈ ਅਤੇ ਇਕ ਰਾਸ਼ਟਰ ਦੇ ਰੂਪ ’ਚ ਸਾਨੂੰ ਵੱਧ ਮੁਕਾਬਲੇਬਾਜ਼ ਬਣਾਉਣ ਲਈ ਵੱਖ-ਵੱਖ ਸਥਾਨਾਂ ਦਰਮਿਆਨ ਮੌਜੂਦਾ ਕਾਸਟਾ ਆਰਬੀਟ੍ਰੇਜ ਦਾ ਲਾਭ ਪ੍ਰਦਾਨ ਕਰਦਾ ਹੈ। ਇਹ ਨਵੀਆਂ ਨੌਕਰੀਆਂ ਦੇ ਨਿਰਮਾਣ ਲਈ ਅਹਿਮ ਹੈ।

ਇਹ ਵੀ ਦੇਖੋ : ਘਰੇਲੂ ਫਲਾਈਟ ਕੰਪਨੀਆਂ ਨੂੰ ਸਰਕਾਰ ਦਾ ਤੋਹਫ਼ਾ! ਫਲਾਈਟ 'ਚ ਵਧਾਈ ਯਾਤਰੀਆਂ ਦੀ ਸਮਰੱਥਾ

ਅਡਾਨੀ ਏਅਰਪੋਰਟ ਬਾਰੇ

ਅਡਾਨੀ ਐਂਟਰਪ੍ਰਾਈਜੇਜ਼, ਫਲੈਗਸ਼ਿਪ ਕੰਪਨੀ ਅਤੇ ਅਡਾਨੀ ਸਮੂਹ ਦੇ ਇਨ-ਹਾਊਸ ਇਨਕਿਊਬੇਟਰ ਦੀ ਸਹਾਇਕ ਕੰਪਨੀ ਨੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਟੈਂਡਰ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਅਹਿਮਦਾਬਾਦ, ਲਖਨਊ, ਮੰਗਲੁਰੂ, ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਵਰਗੇ 6 ਹਵਾਈ ਅੱਡਿਆਂ ਨੂੰ ਆਧੁਨਿਕ ਬਣਾਉਣ ਅਤੇ ਸੰਚਾਲਿਤ ਕਰਨ ਦਾ ਅਧਿਕਾਰ ਹਾਸਲ ਕੀਤਾ ਹੈ। ਇਸ ਤੋਂ ਬਾਅਦ ਅਡਾਨੀ ਏਅਰਪੋਰਟ ਨੂੰ ਤਿੰਨ ਹਵਾਈ ਅੱਡਿਆਂ-ਅਹਿਮਦਾਬਾਦ, ਲਖਨਊ ਅਤੇ ਮੰਗਲੁੂਰ ਲਈ ਲੈਟਰ ਆਫ ਐਵਾਰਡ (ਐੱਲ. ਓ. ਏ.) ਮਿਲਿਆ। 14 ਫਰਵਰੀ 2020 ਨੂੰ ਕੰਪਨੀ ਦੇ ਤਿੰਨੇ ਏਅਰਪੋਰਟਾਂ ਯਾਨੀ ਸਰਦਾਰ ਵੱਲਭਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ (ਅਹਿਮਦਾਬਾਦ), ਚੌਧਰੀ ਚਰਣ ਸਿੰਘ ਇੰਟਰਨੈਸ਼ਨਲ ਏਅਰਪੋਰਟ (ਲਖਨਊ) ਅਤੇ ਮੰਗਲੁਰੂ ਇੰਟਰਨੈਸ਼ਨਲ ਏਅਰਪੋਰਟ (ਮੰਗਲੁਰੂ) ਲਈ ਰਿਆਇਤ ਸਮਝੌਤੇ (ਸੀ. ਏ.) ’ਤੇ ਹਸਤਾਖਰ ਕੀਤੇ ਹਨ। ਅਡਾਨੀ ਏਅਰਪੋਰਟ 50 ਸਾਲਾਂ ਦੀ ਮਿਆਦ ਲਈ ਇਨ੍ਹਾਂ ਸਾਰੀਆਂ 6 ਏਅਰਪੋਰਟ ਦੀ ਆਪ੍ਰੇਟਿੰਗ, ਪ੍ਰਬੰਧ ਅਤੇ ਵਿਕਾਸ ਕਰੇਗਾ।

ਅਡਾਨੀ ਗਰੁੱਪ ਬਾਰੇ

ਅਡਾਨੀ ਗਰੁੱਪ ਇਕ ਏਕੀਕ੍ਰਿਤ ਉਦਯੋਗਿਕ ਸਮੂਹ ਹੈ, ਜੋ ਕੌਮਾਂਤਰੀ ਪੱਧਰ ’ਤੇ 6 ਜਨਤਕ ਤੌਰ ’ਤੇ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੀ ਆਪ੍ਰੇਟਿੰਗ ਕਰਦਾ ਹੈ। ਇਨ੍ਹਾਂ ਕੰਪਨੀਆਂ ਦਾ ਕੁਲ ਮਾਲੀਆ 15 ਬਿਲੀਅਨ ਅਮਰੀਕੀ ਡਾਲਰ ਅਤੇ ਮਾਰਕੀਟ ਕੈਪੀਟਲਾਈਜੇਸ਼ਨ 30 ਬਿਲੀਅਨ ਅਮਰੀਕੀ ਡਾਲਰ ਹੈ। ਇਸ ਨੇ ਪੂਰੇ ਭਾਰਤ ’ਚ ਵਿਸ਼ਵ ਪੱਧਰੀ ਟ੍ਰਾਂਸਪੋਰਟ ਅਤੇ ਉਪਯੋਗਤਾ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਅਡਾਨੀ ਗਰੁੱਪ ਦਾ ਮੁੱਖ ਦਫਤਰ ਭਾਰਤ ਦੇ ਗੁਜਰਾਤ ਸੂਬੇ ’ਚ ਅਹਿਮਦਾਬਾਦ ’ਚ ਸਥਿਤ ਹੈ। ਇਨ੍ਹਾਂ ਸਾਲਾਂ ’ਚ ਅਡਾਨੀ ਗਰੁੱਪ ਨੇ ਆਪਣੇ ਟ੍ਰਾਂਸਪੋਰਟ ਲਾਜਿਸਟਿਕਸ ਅਤੇ ਊਰਜਾ ਯੂਟੀਲਿਟੀ ਪੋਰਟਫੋਲੀਓ ਕਾਰੋਬਾਰਾਂ ’ਚ ਮਾਰਕੀਟ ਲੀਡਰ ਬਣਨ ਲਈ ਭਾਰਤ ’ਚ ਵੱਡੇ ਪੈਮਾਨੇ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਹੈ।

ਇਹ ਵੀ ਦੇਖੋ : ਜੇਕਰ ਤੁਹਾਡੇ ਵੀ ਹਨ ਇਕ ਤੋਂ ਵਧੇਰੇ ਬੈਂਕ ਖਾਤੇ ਤਾਂ ਹੋ ਜਾਵੋ ਸਾਵਧਾਨ! ਆਮਦਨ ਕਰ ਮਹਿਕਮਾ ਕਰ ਰਿਹੈ ਜਾਂਚ


Harinder Kaur

Content Editor

Related News