ਮੈਟਰੋ ਕੈਸ਼ ਐਂਡ ਕੈਰੀ ਦੀ ਇਸ ਸਾਲ ਪੰਜ ਨਵੇਂ ਸਟੋਰ ਸ਼ੁਰੂ ਕਰਨ ਦੀ ਯੋਜਨਾ

02/23/2020 5:13:36 PM

ਨਵੀਂ ਦਿੱਲੀ—ਜਰਮਨੀ ਦੀ ਖੁਦਰਾ ਕੰਪਨੀ ਮੈਟਰੋ ਕੈਸ਼ ਐਂਡ ਕੈਰੀ ਦੀ ਯੋਜਨਾ ਭਾਰਤ 'ਚ ਇਸ ਸਾਲ ਪੰਜ ਨਵੇਂ ਸਟੋਰ ਖੋਲ੍ਹਣ ਅਤੇ ਈ-ਵਪਾਰਕ 'ਚ ਸਥਿਤੀ ਮਜ਼ਬੂਤ ਕਰਨ ਦੇ ਨਾਲ ਹੀ ਕਰਿਆਨਾ ਦੁਕਾਨਾਂ ਦੇ ਨਾਲ ਗਠਜੋੜ ਵਧਾਉਣ ਦੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਬੰਗਲੁਰੂ, ਹੈਦਰਾਬਾਦ ਅਤੇ ਦਿੱਲੀ 'ਚ ਹੁਣ ਤੱਕ ਦੋ ਹਜ਼ਾਰ ਕਰਿਆਨਾ ਦੁਕਾਨਾਂ ਦੇ ਨਾਲ ਗਠਜੋੜ ਕਰ ਚੁੱਕੀ ਹੈ। ਮੈਟਰੋ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਰਵਿੰਦ ਮੇਦੀਰਾਤਾ ਨੇ ਕਿਹਾ ਕਿ ਕੰਪਨੀ ਨੂੰ ਲੱਗਦਾ ਹੈ ਕਿ ਭਾਰਤ ਵਾਧੇ ਲਈ ਇਕ ਮੁੱਖ ਬਾਜ਼ਾਰ ਹੈ। ਭਾਰਤ 'ਚ ਕਰਿਆਨਾ ਦੁਕਾਨਾਂ ਅਤੇ ਈ-ਵਪਾਰਕ ਦੋਵਾਂ ਲਈ ਵਾਧੇ ਦੇ ਬਹੁਤ ਮੌਕੇ ਹਨ। ਉਨ੍ਹਾਂ ਨੇ ਕੰਪਨੀ ਦੀਆਂ ਵਿਸਤਾਰ ਯੋਜਨਾਵਾਂ ਦੇ ਬਾਰੇ 'ਚ ਕਿਹਾ ਕਿ ਇਸ ਸਾਲ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਪੰਜ ਨਵੇਂ ਸਟੋਰ ਸ਼ੁਰੂ ਕੀਤੇ ਜਾਣਗੇ। ਕੰਪਨੀ ਦੇ ਕੋਲ ਅਜੇ 17 ਭਾਰਤੀ ਸ਼ਹਿਰਾਂ 'ਚ 27 ਸਟੋਰ ਹਨ।


Aarti dhillon

Content Editor

Related News