ਗੈਰ-ਫੈਰਸ ਧਾਤਾਂ, ਲੋਹੇ ਦੇ ਉਤਪਾਦਨ 'ਚ ਹੋਇਆ ਵਾਧਾ

Wednesday, Jul 02, 2025 - 03:38 PM (IST)

ਗੈਰ-ਫੈਰਸ ਧਾਤਾਂ, ਲੋਹੇ ਦੇ ਉਤਪਾਦਨ 'ਚ ਹੋਇਆ ਵਾਧਾ

ਨਵੀਂ ਦਿੱਲੀ : ਖਾਣ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ-ਮਈ ਦੌਰਾਨ ਭਾਰਤ ਦਾ ਲੋਹੇ ਦਾ ਉਤਪਾਦਨ 0.6% ਵਧ ਕੇ 53 ਮਿਲੀਅਨ ਮੀਟ੍ਰਿਕ ਟਨ (MMT) ਹੋ ਗਿਆ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 52.7 ਮਿਲੀਅਨ ਮੀਟ੍ਰਿਕ ਟਨ ਸੀ। ਵਿੱਤੀ ਸਾਲ 2025 ਵਿੱਚ ਕੁੱਲ ਲੋਹੇ ਦਾ ਉਤਪਾਦਨ 289 ਮਿਲੀਅਨ ਮੀਟ੍ਰਿਕ ਟਨ ਰਿਹਾ। ਅਪ੍ਰੈਲ-ਮਈ ਵਿੱਚ ਮੈਂਗਨੀਜ਼ ਧਾਤ ਦਾ ਉਤਪਾਦਨ 1.4% ਵਧ ਕੇ 0.70 ਐੱਮਐੱਮਟੀ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 0.69 ਐੱਮਐੱਮਟੀ ਸੀ। ਬਾਕਸਾਈਟ ਉਤਪਾਦਨ 0.9% ਵਧ ਕੇ 4.73 ਐੱਮਐੱਮਟੀ ਹੋ ਗਿਆ, ਜਦੋਂਕਿ ਜਿੰਕ ਕੰਸਟ੍ਰੇਟ ਦਾ ਉਤਪਾਦਨ 3.7 ਫੀਸਦੀ ਵਧ ਕੇ 0.29 ਐੱਮਐੱਮਟੀ ਹੋ ਗਿਆ ਅਤੇ ਚੂਨਾ ਪੱਥਰ ਦਾ ਉਤਪਾਦਨ ਅਪ੍ਰੈਲ-ਮਈ ਵਿੱਤ ਸਾਲ 26 'ਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ 1.6 ਫੀਸਦੀ ਵਧ ਕੇ 81.40 ਐੱਮਐੱਮਟੀ ਹੋ ਗਿਆ। 
ਗੈਰ-ਫੈਰਸ ਧਾਤਾਂ ਵਿੱਚੋਂ ਪ੍ਰਾਇਮਰੀ ਐਲੂਮੀਨੀਅਮ ਦਾ ਉਤਪਾਦਨ ਇਸ ਵਿੱਤੀ ਸਾਲ ਦੇ ਅਪ੍ਰੈਲ-ਮਈ ਵਿੱਚ 1.3% ਦਾ ਵਾਧਾ ਦਰਜ ਕੀਤਾ ਗਿਆ ਜੋ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ 'ਚ 6.98 ਐੱਲਟੀ ਤੋਂ ਵਧ ਕੇ 7.07 ਲੱਖ ਟਨ (LT) ਹੋ ਗਿਆ। ਤਾਂਬੇ ਦਾ ਉਤਪਾਦਨ ਵੀ 43.5% ਵਧ ਕੇ 0.99 ਲੱਖ ਟਨ ਹੋ ਗਿਆ।
 


author

Aarti dhillon

Content Editor

Related News