ਮਰਸੀਡੀਜ਼ ਨੇ ਭਾਰਤੀ ਬਾਜ਼ਾਰ ''ਚ ਉਤਾਰੀਆਂ ਦੋ ਨਵੀਆਂ ਕਾਰਾਂ, ਕੀਮਤ 1.33 ਕਰੋੜ ਤੋਂ ਸ਼ੁਰੂ
Wednesday, May 27, 2020 - 03:56 PM (IST)
ਆਟੋ ਡੈਸਕ— ਮਰਸੀਡੀਜ਼ ਬੈਂਜ਼ ਇੰਡੀਆ ਨੇ ਤਾਲਾਬੰਦੀ ਦੌਰਾਨ ਪਹਿਲੀ ਵਾਰ ਆਨਲਾਈਨ ਆਪਣੀਆਂ ਦੋ ਨਵੀਆਂ ਕਾਰਾਂ ਭਾਰਤੀ ਬਾਜ਼ਾਰ 'ਚ ਉਤਾਰੀਆਂ ਹਨ। ਇਹ ਇਕ ਤਰ੍ਹਾਂ ਦੀ ਆਨਲਾਈਨ ਪ੍ਰੈੱਸ ਕਾਨਫਰੰਸਿੰਗ ਸੀ ਜਿਸ ਨਾਲ ਦੇਸ਼ ਭਰ ਦੇ ਮੀਡੀਆ ਕਾਮੇਂ ਜੁੜੇ ਅਤੇ ਉਨ੍ਹਾਂ ਨੇ ਕਾਰਾਂ ਦਾ ਲਾਈਵ ਲਾਂਚ ਦੇਖਿਆ। ਇਸ ਦੌਰਾਨ ਕੰਪਨੀ ਨੇ ਪੁਣੇ ਤੋਂ ਲਾਈਵ ਹੋ ਕੇ ਦੋ ਕਾਰਾਂ ਲਾਂਚ ਕੀਤੀਆਂ ਜਿਨ੍ਹਾਂ 'ਚੋਂ ਇਕ AMG C 63 Coupe ਅਤੇ ਦੂਜੀ AMG GT R ਹੈ।
Mercedes-AMG GT R
ਇੰਜਣ ਅਤੇ ਤਾਕਤ ਦੀ ਗੱਲ ਕੀਤੀ ਜਾਵੇ ਤਾਂ Mercedes-AMG GT R 'ਚ 4.0-ਲੀਟਰ ਦਾ ਟਵਿਨ ਟਰਬੋ ਵੀ8 ਇੰਜਣ ਹੈ। ਏ.ਐੱਮ.ਜੀ. ਸਟੀਅਰਿੰਗ ਵ੍ਹੀਲ, ਏ.ਐੈੱਮ.ਜੀ. ਡਰਾਈਵਿੰਗ ਮੋਡਸ, ਈ.ਐੱਸ.ਪੀ. ਸੈਟਿੰਗਸ ਦੇ ਨਾਲ ਯੂਨੀਕ 9 ਸੈੱਟਅਪ ਟ੍ਰੈਕਸ਼ਨ ਕੰਟਰੋਲ ਦਿੱਤਾ ਗਿਆ ਹੈ। ਟਾਪ ਸਪੀਡ ਦੀ ਗੱਲ ਕੀਤੀ ਜਾਵੇ ਤਾਂ ੨੦੨੦ Mercedes-1M7 7“ R 318 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਸਕਦੀ ਹੈ।
ਇਹ ਕਾਰ ਸਿਰਫ 3.6 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ 2020 Mercedes-AMG GT R ਦੀ ਸ਼ੁਰੂਆਤੀ ਕੀਮਤ 2.48 ਕਰੋੜ ਰੁਪਏ ਹੈ। ਉਥੇ ਹੀ ਇਸ ਕਾਰ ਦੇ ਨਾਲ 97,000 ਰੁਪਏ ਦਾ ਰੱਖ-ਰਖਾਅ ਪੈਕੇਜ ਹੈ।
Mercedes-AMG C 63 Coupe
ਪਾਵਰ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਸੀ 63 ਕੂਪੇ 'ਚ 4.0-ਲੀਟਰ ਦਾ ਟਵਿਨ ਟਰਬੋ ਵੀ8 ਇੰਜਣ ਦਿੱਤਾ ਗਿਆ ਹੈ ਜੋ 476 ਪੀ.ਐੱਸ. ਦੀ ਤਾਕਤ ਅਤੇ 650 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇੰਜਣ ਯੂਨੀਕ 9 ਸਪੀਡ ਐੱਸ.ਸੀ.ਟੀ. ਗਿਅਰਬਾਕਸ ਨਾਲ ਲੈਸ ਹੈ। ਟਾਪ ਸਪੀਡ ਦੀ ਗੱਲ ਕਰੀਏ ਤਾਂ ਇਹ ਕਾਰ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਸਕਦੀ ਹੈ।
ਇਹ ਕਾਰ ਸਿਰਫ 3.9 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ। ਏ.ਐੱਮ.ਸੀ. ਸੀ 63 'ਚ ਪੈਨੋਰੋਮਿਕ ਗਰਿੱਲ, ਕਾਰਬਨ ਫਰੰਟ ਸਪਲਿਟਰ ਅਤੇ ਵਾਈਡਰ ਟ੍ਰੈਕ ਵਾਲੇ ਏਅਰੋਡਾਇਨਾਮਿਕ ਅਲੌਏ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਕਾਰ 'ਚ ਕਈ ਹੋਰ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। ਮਰਸੀਡੀਜ਼ AMG C 63 Coupe ਦੀ ਕੀਮਤ 1.33 ਕਰੋੜ ਰੁਪਏ ਰੱਖੀ ਗਈ ਹੈ। ਇਸ ਦੇ ਨਾਲ 97,000 ੁਪਏ ਦਾ ਤਿੰਨ ਸਾਲ ਦਾ ਰੱਖ-ਰਖਾਅ ਪੈਕੇਜ ਹੈ।