ਤਿਉਹਾਰੀ ਸੀਜ਼ਨ ''ਚ ਮਹਿੰਗੀਆਂ ਕਾਰਾਂ ਦੀ ਵਧਦੀ ਮੰਗ ਵਿਚਾਲੇ ਮਰਸਡੀਜ਼ ਤੇ ਔਡੀ ਦੀ ਰਿਕਾਰਡ ਵਿਕਰੀ
Monday, Nov 20, 2023 - 10:23 AM (IST)
ਨਵੀਂ ਦਿੱਲੀ - ਭਾਰਤੀ ਬਾਜ਼ਾਰ 'ਚ ਮਹਿੰਗੀਆਂ ਕਾਰਾਂ ਦੀ ਵਧਦੀ ਮੰਗ ਵਿਚਾਲੇ ਲਗਜ਼ਰੀ ਕਾਰ ਨਿਰਮਾਤਾ ਕੰਪਨੀਆਂ ਮਰਸਡੀਜ਼ ਅਤੇ ਔਡੀ ਨੇ ਇਸ ਤਿਉਹਾਰੀ ਸੀਜ਼ਨ 'ਚ ਰਿਕਾਰਡ ਗਿਣਤੀ 'ਚ ਗੱਡੀਆਂ ਵੇਚੀਆਂ ਹਨ। ਪੂਰੇ ਸਾਲ ਦੌਰਾਨ ਲਗਜ਼ਰੀ ਵਾਹਨਾਂ ਦੀ ਵਿਕਰੀ 'ਚ ਆਈ ਉਛਾਲ ਕਾਰਨ ਭਾਰਤ 'ਚ ਮਹਿੰਗੀਆਂ ਕਾਰਾਂ ਦੀ ਵਿਕਰੀ ਇਸ ਸਾਲ ਆਪਣੇ ਸਰਵੋਤਮ ਪੱਧਰ 'ਤੇ ਰਹਿ ਸਕਦੀ ਹੈ। ਮਰਸਡੀਜ਼-ਬੈਂਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਤੋਸ਼ ਅਈਅਰ ਨੇ ਕਿਹਾ ਕਿ ਕਈ ਨਵੇਂ ਉਤਪਾਦ ਲਾਂਚ, ਆਕਰਸ਼ਕ ਪੋਰਟਫੋਲੀਓ ਅਤੇ ਮਜ਼ਬੂਤ ਗਾਹਕ ਭਾਵਨਾ ਕਾਰਨ ਇਸ ਸਾਲ ਓਨਮ ਤੋਂ ਦੀਵਾਲੀ ਤੱਕ ਤਿਉਹਾਰਾਂ ਦਾ ਸੀਜ਼ਨ ਪਿਛਲੇ ਸਾਲ ਨਾਲੋਂ ਬਿਹਤਰ ਰਿਹਾ ਹੈ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਉਨ੍ਹਾਂ ਨੇ ਕਿਹਾ, "ਅਸੀਂ ਦੁਸਹਿਰੇ, ਧਨਤੇਰਸ ਅਤੇ ਦੀਵਾਲੀ ਦੌਰਾਨ ਕਾਰਾਂ ਦੀ ਰਿਕਾਰਡ ਸਪਲਾਈ ਦਰਜ ਕੀਤੀ ਹੈ, ਜੋ ਗਾਹਕਾਂ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ।" ਅਈਅਰ ਨੇ ਕਿਹਾ ਕਿ ਮਰਸਡੀਜ਼ ਦਾ ਨਜ਼ਰੀਆ ਸਕਾਰਾਤਮਕ ਬਣਿਆ ਹੋਇਆ ਹੈ ਅਤੇ ਇਸ ਸਾਲ ਰਿਕਾਰਡ ਵਿਕਰੀ ਦੀ ਉਮੀਦ ਹੈ। ਹਾਲਾਂਕਿ, ਸਪਲਾਈ ਲੜੀ ਨਾਲ ਸਬੰਧਤ ਰੁਕਾਵਟਾਂ ਕਾਰਨ ਕੁਝ ਚੁਣੌਤੀਆਂ ਦੀ ਸੰਭਾਵਨਾ ਹੈ। ਲਗਜ਼ਰੀ ਕਾਰ ਕੰਪਨੀ ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੰਪਨੀ ਨੇ ਜਨਵਰੀ-ਸਤੰਬਰ 2023 ਵਿੱਚ 5,530 ਯੂਨਿਟਾਂ ਦੀ ਪ੍ਰਚੂਨ ਵਿਕਰੀ ਦੇ ਨਾਲ ਸਾਲ-ਦਰ-ਸਾਲ 88 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ
ਉਸ ਨੇ ਕਿਹਾ, "ਅਸੀਂ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਵੱਧ ਆਰਡਰ ਦੇਖ ਰਹੇ ਹਾਂ। ਤਿਉਹਾਰਾਂ ਦਾ ਇਹ ਸੀਜ਼ਨ ਔਡੀ ਇੰਡੀਆ ਲਈ ਇੱਕ ਵੱਡਾ ਜਸ਼ਨ ਹੈ। ਅਸੀਂ ਪਿਛਲੇ ਸੱਤ ਸਾਲਾਂ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਭ ਤੋਂ ਵੱਧ ਵਿਕਰੀ ਦੇਖੀ ਹੈ।" ਢਿੱਲੋਂ ਨੇ ਕਿਹਾ, "ਤਿਉਹਾਰਾਂ ਦੇ ਸੀਜ਼ਨ ਦੌਰਾਨ, ਦਿੱਲੀ ਅਤੇ ਮੁੰਬਈ ਨੇ ਸਾਡੇ ਉਤਪਾਦਾਂ ਦੀ ਮੰਗ ਦੀ ਅਗਵਾਈ ਕੀਤੀ। ਅਸੀਂ ਹੈਦਰਾਬਾਦ, ਕੋਲਕਾਤਾ, ਚੇਨਈ, ਬੈਂਗਲੁਰੂ ਅਤੇ ਅਹਿਮਦਾਬਾਦ ਤੋਂ ਵੀ ਚੰਗੀ ਮੰਗ ਦੇਖ ਰਹੇ ਹਾਂ।" BMW ਗਰੁੱਪ ਇੰਡੀਆ ਦੇ ਪ੍ਰਧਾਨ ਵਿਕਰਮ ਪਾਵਾ ਨੇ ਕਿਹਾ ਕਿ ਕੰਪਨੀ ਨੇ ਤਿਉਹਾਰੀ ਸਮੇਂ ਦੌਰਾਨ ਕੁਝ ਸ਼ਕਤੀਸ਼ਾਲੀ ਉਤਪਾਦ ਲਾਂਚ ਕੀਤੇ ਹਨ, ਜਿਨ੍ਹਾਂ ਵਿੱਚ ਕਾਰਾਂ ਅਤੇ ਮੋਟਰਸਾਈਕਲ ਦੋਵੇਂ ਸ਼ਾਮਲ ਹਨ। ਉਸ ਨੇ ਕਿਹਾ “ਅਸੀਂ ਇਸ ਗਤੀ ਨੂੰ ਅੱਗੇ ਵੀ ਜਾਰੀ ਰੱਖਾਂਗੇ।”
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਲੈਂਬੋਰਗਿਨੀ ਇੰਡੀਆ ਦੇ ਮੁਖੀ ਸ਼ਰਦ ਅਗਰਵਾਲ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਹੈ ਅਤੇ ਕਰੋੜਪਤੀਆਂ ਦੀ ਤੀਜੀ ਸਭ ਤੋਂ ਵੱਧ ਗਿਣਤੀ ਹੈ। ਉਸਨੇ ਕਿਹਾ ਕਿ 2021 ਵਿੱਚ ਭਾਰਤੀ ਲਗਜ਼ਰੀ ਕਾਰਾਂ ਦੀ ਮਾਰਕੀਟ 1.06 ਅਰਬ ਡਾਲਰ ਸੀ ਅਤੇ 2027 ਤੱਕ 1.54 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਅਗਰਵਾਲ ਨੇ ਕਿਹਾ, "ਇਹ ਵਾਧਾ ਗਾਹਕਾਂ ਦੀਆਂ ਰੁਚੀਆਂ ਅਤੇ ਤਰਜੀਹਾਂ ਦੇ ਵਿਕਾਸ ਦੁਆਰਾ ਚਲਾਇਆ ਗਿਆ ਹੈ। ਵਾਹਨ ਖੇਤਰ ਵਿੱਚ ਉੱਨਤ ਤਕਨਾਲੋਜੀ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀਆਂ ਲਗਜ਼ਰੀ ਕਾਰਾਂ ਦੀ ਵੱਧਦੀ ਮੰਗ ਦੇ ਨਾਲ ਕਾਫ਼ੀ ਵਿਸਥਾਰ ਹੋ ਰਿਹਾ।"
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8