ਖੁੱਲ੍ਹ ਗਏ ਮੈਕਡੋਨਲਡਸ ਦੇ ਰੈਸਟੋਰੈਂਟ, ਸਮਾਜਿਕ ਦੂਰੀ ਦਾ ਰੱਖਿਆ ਜਾਵੇਗਾ ਖਾਸ ਧਿਆਨ

6/13/2020 4:02:01 PM

ਨਵੀਂ ਦਿੱਲੀ (ਭਾਸ਼ਾ) : ਰੈਸਟੋਰੈਂਟਸ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਬਾਅਦ ਮੈਕਡੋਨਲਡਸ ਨੇ ਉੱਤਰੀ ਅਤੇ ਪੁਰਬੀ ਭਾਰਤ ਵਿਚ ਆਪਣੇ ਆਉਟਲੈਟਸ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਮੈਕਡੋਨਲਡਸ ਨੇ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕੰਪਨੀ ਦੇ ਰੈਟਸਟੋਰੈਂਟਸ ਵਿਚ ਆਉਣ ਵਾਲੇ ਗਾਹਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮਦਾਇਕ ਬੈਠਣ ਦਾ ਮਾਹੌਲ ਮਿਲੇਗਾ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਗਾਹਕਾਂ ਅਤੇ ਆਪਣੇ ਕਾਮਿਆਂ ਦੀ ਸੁਰੱਖਿਆ ਲਈ 50 ਤੋਂ ਜ਼ਿਆਦਾ ਪ੍ਰਕਿਰਿਆਵਾਂ ਵਿਚ ਬਦਲਾਅ ਕੀਤਾ ਹੈ। ਗਾਹਕਾਂ ਦੇ ਬੈਠਣ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਗਿਆ, ਜਿਸ ਨਾਲ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਯਕੀਨੀ ਬਣਾਇਆ ਜਾ ਸਕੇ।

ਕੰਪਨੀ ਨੇ ਕਿਹਾ ਕਿ ਉਸ ਦੇ ਰੈਸਟੋਰੈਂਟਸ ਵਿਚ ਕਾਮਿਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਕਾਮਿਆਂ ਲਈ ਮਾਸਕ ਅਤੇ ਦਸਤਾਨੇ ਪਾ ਕੇ ਰੱਖਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਕਾਮੇ ਵਾਰ-ਵਾਰ ਹੱਥ ਧੌਂਦੇ ਹਨ ਅਤੇ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਰੈਟਟੋਰੈਂਟਸ ਵਿਚ ਆਉਣ ਵਾਲੇ ਗਾਹਕਾਂ ਦਾ ਵੀ ਤਾਪਮਾਨ ਚੈੱਕ ਕੀਤਾ ਜਾਂਦਾ ਹੈ। ਸਾਰੇ ਗਾਹਕਾਂ ਨੂੰ ਹੈਂਡ ਸੈਨੀਟਾਈਜ਼ਰ ਉਪਲੱਬਧ ਕਰਾਇਆ ਜਾ ਰਿਹਾ ਹੈ। ਉੱਤਰੀ ਅਤੇ ਪੁਰਬੀ ਭਾਰਤ ਵਿਚ ਕਨਾਟ ਪਲਾਜ਼ਾ ਰੈਸਟੋਰੈਂਟ ਲਿ. (ਸੀ.ਪੀ.ਆਰ.ਐੱਲ.) ਮੈਕਡੋਨਲਡਸ ਦੇ ਰੈਸਟੋਰੈਂਟਸ ਚਲਾਉਂਦਾ ਹੈ। ਸੀ.ਪੀ.ਆਰ.ਐੱਲ. ਦੇ ਮੁਖੀ ਰਾਬਰਟ ਹੰਗਹਾਂਫੂ ਨੇ ਕਿਹਾ ਕਿ ਕਾਮਿਆਂ ਅਤੇ ਗਾਹਕਾਂ ਦੀ ਸੁਰੱਖਿਆ ਸਾਡੇ ਲਈ ਪਹਿਲੀ ਤਰਜੀਹ ਹੈ। 'ਅਸੀਂ ਸੁਰੱਖਿਆ ਅਤੇ ਸਾਫ਼-ਸਫਾਈ ਦੀ ਪੂਰੀ ਵਿਵਸਥਾ ਕੀਤੀ ਹੈ ਤਾਂ ਕਿ ਸਾਡੇ ਰੈਸਟੋਰੈਂਟਸ ਵਿਚ ਆਉਣ ਵਾਲੇ ਗਾਹਕ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਨਾ ਕਰਨ।


cherry

Content Editor cherry