McDonald's 'ਚ ਉਠਾ ਸਕੋਗੇ ਹੁਣ ਮਸਾਲਾ ਕੜਕ ਚਾਹ ਤੇ ਦੁੱਧ ਦਾ ਲੁਤਫ਼!

Sunday, Sep 12, 2021 - 08:22 AM (IST)

McDonald's 'ਚ ਉਠਾ ਸਕੋਗੇ ਹੁਣ ਮਸਾਲਾ ਕੜਕ ਚਾਹ ਤੇ ਦੁੱਧ ਦਾ ਲੁਤਫ਼!

ਨਵੀਂ ਦਿੱਲੀ- ਮੈਕਡੌਨਲਡਸ ਨੇ ਆਪਣੇ ਮੈਕੈਫੇ ਮੈਨਿਊ ਵਿਚ ਦੋ ਨਵੇਂ ਇਮਿਊਨਿਟੀ ਬੂਸਟਰ ਪ੍ਰਾਡਕਟ ਸ਼ਾਮਲ ਕੀਤੇ ਹਨ। ਇਨ੍ਹਾਂ ਵਿਚ ਹਲਦੀ ਵਾਲਾ ਦੁੱਧ ਤੇ ਮਸਾਲਾ ਕੜਕ ਚਾਹ ਸ਼ਾਮਲ ਹਨ, ਜਿਨ੍ਹਾਂ ਦਾ ਤੁਸੀਂ ਮਜ਼ੇ ਨਾਲ ਲੁਤਫ਼ ਉਠਾ ਸਕਦੇ ਹੋ। ਇਹ ਦੋਵੇਂ ਪ੍ਰਾਡਕਟ ਮੈਕੈਫੇ 'ਤੇ ਮਿਲਣਗੇ। ਹਲਦੀ ਵਾਲੇ ਦੁੱਧ ਦੀ ਕੀਮਤ 140 ਰੁਪਏ ਹੋਵੇਗੀ। ਦੁੱਧ ਵਿਚ ਇਲਾਇਚੀ, ਕੇਸਰ ਵਰਗੇ ਪੋਸ਼ਕ ਤੱਤ ਸ਼ਾਮਲ ਹਨ। ਉੱਥੇ ਹੀ, ਮਸਾਲਾ ਕੜਕ ਚਾਹ 99 ਰੁਪਏ ਵਿਚ ਮਿਲੇਗੀ।

ਮੈਕੈਫੇ ਚਲਾਉਣ ਵਾਲੀ ਮੈਕਡੌਨਲਡਸ ਦੀ ਵੈਸਟ ਐਂਡ ਸਾਊਥ ਫ੍ਰੈਂਚਾਈਜ਼ੀ ਹਰਡਕਾਸਲੇ ਰੈਸਟੋਰੈਂਟ ਨੇ ਇਹ ਜਾਣਕਾਰੀ ਦਿੱਤੀ। ਇਹ ਫ੍ਰੈਂਚਾਈਜ਼ੀ ਦੇਸ਼ ਦੇ 42 ਸ਼ਹਿਰਾਂ ਵਿਚ 305 ਮੈਕਡੀ ਰੈਸਟੋਰੈਂਟ ਚਲਾਉਂਦੀ ਹੈ। ਇਸ ਨੇ ਕਿਹਾ ਹੈ ਕਿ ਹਲਦੀ ਵਾਲਾ ਦੁੱਧ ਇਕ ਅਨੋਖਾ ਟਵਿਸਟ ਵਾਲਾ ਪ੍ਰਾਡਕਟ ਹੈ। ਇਸ ਵਿਚ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪ੍ਰਾਡਕਟ ਖੰਘ, ਜੁਕਾਮ ਵਰਗੀਆਂ ਤਮਾਮ ਬਿਮਾਰੀਆਂ ਲਈ ਫਾਇਦੇਮੰਦ ਹੋਵੇਗਾ।

ਕੰਪਨੀ ਨੇ ਕਿਹਾ ਕਿ ਹਲਦੀ ਇਮਿਊਨਿਟੀ ਬੂਸਟ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ। ਇਲਾਇਚੀ ਅਤੇ ਕੇਸਰ ਵਰਗੇ ਪੋਸ਼ਕ ਤੱਤ ਵੀ ਇਸ ਵਿਚ ਮਿਲਣਗੇ। ਮਸਾਲਾ ਕੜਕ ਚਾਹ ਨੂੰ ਭਾਰਤੀ ਲੋਕਾਂ ਦੇ ਸ਼ੌਂਕ ਦੇ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ। ਮੈਕਡੌਨਲਡਸ ਇੰਡੀਆ ਦੇ ਪੱਛਮੀ ਤੇ ਦੱਖਣੀ ਭਾਰਤ ਦੇ ਡਾਇਰੈਕਟਰ ਅਰਵਿੰਦ ਆਰ. ਪੀ. ਨੇ ਕਿਹਾ ਕਿ ਸਾਡੇ ਮੈਨਿਊ ਵਿਚ ਨਵਾਂ ਪ੍ਰਾਡਕਟ ਹਮੇਸ਼ਾ ਸ਼ਾਮਲ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸਾਰੇ ਰਿਸਰਚਰ ਇਸ ਗੱਲ ਨੂੰ ਦੱਸਦੇ ਹਨ ਕਿ ਗਾਹਕ ਹੁਣ ਇਮਿਊਨਿਟੀ ਵਧਾਉਣ ਵਾਲੇ ਵਿਅੰਜਨ ਅਤੇ ਪ੍ਰਾਡਕਟ 'ਤੇ ਧਿਆਨ ਦੇ ਰਹੇ ਹਨ।


author

Sanjeev

Content Editor

Related News