ਮੈਕਡੋਨਾਲਡਸ ਕਾਰਨ ਦੱਸੋ ਨੋਟਿਸ ਦਾ ਦੇਵੇ ਜਵਾਬ  : ਐੱਨ. ਸੀ. ਐੱਲ. ਟੀ.

Tuesday, Jan 23, 2018 - 09:37 AM (IST)

ਨਵੀਂ ਦਿੱਲੀ—ਨੈਸ਼ਨਲ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਰੇਸਤਰਾਂ ਚਲਾਉਣ ਵਾਲੀ ਅਮਰੀਕੀ ਕੰਪਨੀ ਮੈਕਡੋਨਾਲਡਸ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦਾ ਅੱਜ ਨਿਰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਮੈਕਡੋਨਾਲਡਸ ਦੇ ਸਾਬਕਾ ਸਾਥੀ ਵਿਕਰਮ ਬਕਸ਼ੀ ਨੇ ਟ੍ਰਿਬਿਊਨਲ ਦੇ ਸਾਹਮਣੇ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਐੱਨ. ਸੀ. ਐੱਲ. ਟੀ. ਨੇ ਮੈਕਡੋਨਾਲਡਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
 ਐੱਨ. ਸੀ. ਐੱਲ. ਟੀ. ਦੇ ਪ੍ਰਧਾਨ ਜੱਜ ਐੱਮ. ਐੱਮ. ਕੁਮਾਰ ਦੀ ਪ੍ਰਧਾਨਗੀ ਵਾਲੀ 2 ਮੈਂਬਰੀ ਬੈਂਚ ਨੇ ਮਾਮਲੇ ਨੂੰ ਸੁਣਵਾਈ ਲਈ 7 ਫਰਵਰੀ ਨੂੰ ਰਜਿਸਟਰਡ ਕੀਤਾ ਹੈ। ਦਿੱਲੀ ਹਾਈ ਕੋਰਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਟ੍ਰਿਬਿਊਨਲ ਨੇ ਮੈਕਡੋਨਾਲਡਸ ਅਤੇ ਉਸ ਦੀ ਭਾਰਤੀ ਸਹਿਯੋਗੀ ਇਕਾਈ ਮੈਕਡੋਨਾਲਡਸ ਇੰਡੀਆ ਪ੍ਰਾਈਵੇਟ ਲਿਮਟਿਡ (ਐੱਮ. ਆਈ. ਪੀ. ਐੱਲ.) ਦੇ ਖਿਲਾਫ ਦਰਜ ਮਾਣਹਾਨੀ ਪਟੀਸ਼ਨ 'ਤੇ ਫਿਰ ਤੋਂ ਕਾਰਵਾਈ ਸ਼ੁਰੂ ਕੀਤੀ ਹੈ। ਮੈਕਡੋਨਾਲਡਸ ਵੱਲੋਂ ਹੁਕਮਾਂ ਨੂੰ ਚੁਣੌਤੀ ਦੇਣ ਤੋਂ ਬਾਅਦ ਨਵੰਬਰ 'ਚ ਹਾਈ ਕੋਰਟ ਨੇ ਐੱਨ. ਸੀ. ਐੱਲ. ਟੀ. ਦੇ ਨੋਟਿਸ 'ਤੇ ਰੋਕ ਲਾ ਦਿੱਤੀ ਸੀ। ਇਸ ਮਹੀਨੇ ਦੇ ਸ਼ੁਰੂ 'ਚ ਹਾਈ ਕੋਰਟ ਨੇ ਐੱਨ. ਸੀ. ਐੱਲ. ਟੀ. ਦੇ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਮੈਕਡੋਨਾਲਡਸ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।


Related News