ਮੈਕਸ ਅਸਟੇਟ ਨੇ ਨਿਵੇਸ਼ਕਾਂ ਨੂੰ ਸ਼ੇਅਰ ਵੇਚ ਕੇ 800 ਕਰੋੜ ਰੁਪਏ ਜੁਟਾਏ

Wednesday, Sep 04, 2024 - 01:20 PM (IST)

ਨਵੀਂ ਦਿੱਲੀ - ਰੀਅਲ ਅਸਟੇਟ ਕੰਪਨੀ ਮੈਕਸ ਅਸਟੇਟ ਨੇ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਵੇਚ ਕੇ 800 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਉਹ ਇਸ ਪੈਸੇ ਦੀ ਵਰਤੋਂ ਕਾਰੋਬਾਰ ਦੇ ਵਿਕਾਸ ਲਈ ਕਰੇਗੀ। ਕੰਪਨੀ ਨੇ 29 ਅਗਸਤ ਨੂੰ ਆਪਣਾ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ (QIP) ਲਾਂਚ ਕੀਤਾ ਸੀ, ਜੋ 3 ਸਤੰਬਰ ਨੂੰ ਬੰਦ ਹੋ ਗਿਆ ਸੀ। ਮੈਕਸ ਅਸਟੇਟ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਫਾਈਲਿੰਗ 'ਚ ਕਿਹਾ ਕਿ ਉਸ ਨੇ 597.50 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਨਿਵੇਸ਼ਕਾਂ ਨੂੰ ਲਗਭਗ 1.34 ਕਰੋੜ ਸ਼ੇਅਰ ਅਲਾਟ ਕੀਤੇ ਹਨ। ਇਸ ਪਲੇਸਮੈਂਟ ਲਈ ਘੱਟੋ-ਘੱਟ ਕੀਮਤ 628.74 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਸੀ।

ਇਹ ਸ਼ੇਅਰ 25 ਯੋਗ ਨਿਵੇਸ਼ਕਾਂ ਨੂੰ ਫਲੋਰ ਕੀਮਤ 'ਤੇ 4.97 ਫੀਸਦੀ ਦੀ ਛੋਟ 'ਤੇ ਅਲਾਟ ਕੀਤੇ ਗਏ ਸਨ। ਇਨ੍ਹਾਂ ’ਚ ਮਿਊਚਲ ਫੰਡ ਕੰਪਨੀਆਂ ਇਨਵੇਸਕੋ ਇੰਡੀਆ, ਨਿਪੋਨ ਲਾਈਫ ਇੰਡੀਆ ਅਤੇ ਕੋਟਕ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਕੰਪਨੀ ਇਸ ਪੈਸੇ ਦੀ ਵਰਤੋਂ ਵਿਕਾਸ ਲਈ ਕਰੇਗੀ। ਇਹ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਵਿਕਾਸ ਲਈ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ’ਚ ਜ਼ਮੀਨ ਵੀ ਪ੍ਰਾਪਤ ਕਰੇਗੀ। ਮੈਕਸ ਅਸਟੇਟ ਦਿੱਲੀ-ਐਨਸੀਆਰ ’ਚ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰਾਂ ’ਚੋਂ ਇਕ ਹੈ। ਇਹ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਦਾ ਵਿਕਾਸ ਕਰਦਾ ਹੈ।


 


Sunaina

Content Editor

Related News