ਮਥੁਰਾ ਦਾ ਪੇੜਾ, ਆਗਰਾ ਦਾ ਪੇਠਾ ਅਤੇ ਕਾਨਪੁਰ ਦੇ ਬੁਕਨੂ ਨੂੰ ਵੀ ਮਿਲੇਗਾ ‘GI ਟੈਗ’

11/18/2022 6:31:39 PM

ਲਖਨਊ (ਭਾਸ਼ਾ) – ਇਕ ਜ਼ਿਲਾ, ਇਕ ਉਤਪਾਦ ਵਰਗੀ ਅਭਿਲਾਸ਼ੀ ਯੋਜਨਾ ਨੂੰ ਸਫਲਤਾਪੂਰਵਕ ਅੱਗੇ ਵਧਾ ਰਹੀ ਉੱਤਰ ਪ੍ਰਦੇਸ਼ ਸਰਕਾਰ ਹੁਣ ਵੱਖ-ਵੱਖ ਜ਼ਿਲਿਆਂ ਦੇ ਖਾਸ ਖਾਣ ਵਾਲੇ ਉਤਪਾਦਾਂ ਨੂੰ ਵੀ ਵੱਖਰੀ ਪਛਾਣ ਦਿਵਾਉਣ ਲਈ ਯਤਨ ਕਰ ਰਹੀ ਹੈ। ਮਥੁਰਾ ਦਾ ਪੇੜਾ ਹੋਵੇ, ਆਗਰਾ ਦਾ ਪੇਠਾ, ਫਤਹਿਪੁਰ ਸੀਕਰੀ ਦੀ ਨਾਨ ਖਟਾਈ, ਅਲੀਗੜ੍ਹ ਦੀ ਚਮਚਮ ਮਿਠਾਈ ਜਾਂ ਫਿਰ ਕਾਨਪੁਰ ਦਾ ਸੱਤੂ ਅਤੇ ਬੁਕਨੂ, ਇਨ੍ਹਾਂ ਸਾਰੇ ਖਾਣ ਵਾਲੇ ਉਤਪਾਦਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵਲੋਂ ‘ਜੀ. ਆਈ. ਟੈਗ’ ਦਿਵਾਉਣ ਲਈ ਅਰਜ਼ੀ ਦਿੱਤੀ ਜਾ ਰਹੀ ਹੈ। ‘ਜੀ. ਆਈ. ਟੈਗ’ ਯਾਨੀ ਭੂਗੋਲਿਕ ਸੰਕੇਤਕ ਅਜਿਹੇ ਖੇਤੀਬਾੜੀ, ਕੁਦਰਤੀ ਜਾਂ ਤਿਆਰ ਉਤਪਾਦਾਂ ਦੀ ਗੁਣਵੱਤਾ ਅਤੇ ਵਿਲੱਖਣਤਾ ਦਾ ਭਰੋਸਾ ਦਿੰਦਾ ਹੈ, ਜੋ ਇਕ ਵਿਸ਼ੇਸ਼ ਭੂਗੋਲਿਕ ਖੇਤਰ ’ਚ ਤਿਆਰ ਕੀਤੇ ਜਾਂਦੇ ਹਨ ਅਤੇ ਜਿਸ ਕਾਰਨ ਇਸ ’ਚ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਗੁਣਾਂ ਦੀ ਸ਼ਮੂਲੀਅਤ ਹੁੰਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਸਿਰਫ਼ 20 ਲੱਖ ਰੁਪਏ 'ਚ ਵੇਚੀ ਗਈ ਇਮਰਾਨ ਨੂੰ ਸਾਊਦੀ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੀ ਦੁਰਲੱਭ ਘੜੀ!

ਇਕ ਪ੍ਰੈੱਸ ਨੋਟ ਮੁਤਾਬਕ ਖੇਤੀਬਾੜੀ ਮਾਰਕੀਟਿੰਗ ਅਤੇ ਖੇਤੀਬਾੜੀ ਵਿਦੇਸ਼ ਵਪਾਰ ਇਸ ਦਿਸ਼ਾ ’ਚ ਯਤਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਚੌਸਾ ਅੰਬ, ਵਾਰਾਣਸੀ, ਜੌਨਪੁਰ ਅਤੇ ਬਲੀਆ ਦੇ ਬਨਾਰਸੀ ਪਾਨ (ਪੱਤਾ), ਜੌਨਪੁਰ ਦੀ ਇਮਰਤੀ ਵਰਗੇ ਖੇਤੀਬਾੜੀ ਅਤੇ ਪ੍ਰੋਸੈਸਡ ਉਤਪਾਦਾਂ ਦੀ ਅਰਜ਼ੀ ਪਹਿਲਾਂ ਹੀ ਦਾਖਲ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਆਖਰੀ ਪੜਾਅ ’ਚ ਹੈ। ਉੱਤਰ ਪ੍ਰਦੇਸ਼ ਦੇ ਕੁੱਲ36 ਉਤਪਾਦ ਅਜਿਹੇ ਹਨ, ਜਿਨ੍ਹਾਂ ਨੂੰ ‘ਜੀ. ਆਈ.’ ਟੈਗ ਮਿਲ ਚੁੱਕਾ ਹੈ। ਇਸ ’ਚ ਛੇ ਉਤਪਾਦ ਖੇਤੀਬਾੜੀ ਨਾਲ ਜੁੜੇ ਹਨ। ਉੱਥੇ ਹੀ ਭਾਰਤ ਦੇ ਕੁੱਲ 420 ਉਤਪਾਦ ‘ਜੀ. ਆਈ. ਟੈਗ’ ਦੇ ਤਹਿਤ ਰਜਿਸਟਰਡ ਹਨ, ਜਿਸ ’ਚੋਂ 128 ਉਤਪਾਦ ਖੇਤੀਬਾੜੀ ਨਾਲ ਸਬੰਧਤ ਹਨ। ਖੇਤੀਬਾੜੀ ਵਿਭਾਗ ’ਚ ਵਧੀਕ ਮੁੱਖ ਸਕੱਤਰ ਦੇਵੇਸ਼ ਚਤੁਰਵੇਦੀ ਨੇ ਦੱਸਿਆ ਕਿ ਹਾਲੇ ਉੱਤਰ ਪ੍ਰਦੇਸ਼ ਦੇ ਜੋ ਛੇ ਉਤਪਾਦ ‘ਜੀ. ਆਈ.’ ਟੈਗ ’ਚ ਰਜਿਸਟਰਡ ਹਨ, ਉਨ੍ਹਾਂ ’ਚ ਇਲਾਹਾਬਾਦੀ ਸੁਰਖਾ ਅਮਰੂਦ, ਮਲੀਹਾਬਾਦੀ ਦੁਸਹਿਰੀ ਅੰਬ, ਗੋਰਖਪੁਰ-ਬਸਤੀ ਅਤੇ ਦੇਵੀਪਾਟਨ ਮੰਡਲ ਦਾ ਕਾਲਾ ਨਮਕ, ਪੱਛਮੀ ਉੱਤਰ ਪ੍ਰਦੇਸ਼ ਦਾ ਬਾਸਮਤ, ਬਾਗਪਤ ਦਾ ਰਤੌਲ ਅੰਬ ਅਤੇ ਮਹੋਬਾ ਦਾ ਦੇਸਾਵਰੀ ਪਾਨ ਸ਼ਾਮਲ ਹਨ।

ਇਹ ਵੀ ਪੜ੍ਹੋ : ਚੀਨ ਨਹੀਂ ਹੁਣ ਭਾਰਤ ’ਚ ਲੱਗਣਗੀਆਂ ਫੈਕਟਰੀਆਂ, 64 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News