ਹੁਣ ਬਿਨ੍ਹਾਂ ਖਰੀਦੇ ਬਣ ਸਕੋਗੇ ਕਾਰ ਦੇ ਮਾਲਕ, ਮਾਰੂਤੀ ਸੁਜ਼ੂਕੀ ਲਿਆ ਰਹੀ ਨਵੀਂ ਪੇਸ਼ਕਸ਼

05/29/2020 3:52:00 PM

ਆਟੋ ਡੈਸਕ— ਦੇਸ਼ 'ਚ ਇਸ ਸਮੇਂ ਕੋਵਿਡ-19 ਤਾਲਾਬੰਦੀ ਕਾਰਨ ਆਟੋਮੋਬਾਇਲ ਖੇਤਰ ਦੇ ਹਾਲਾਤ ਕਾਫੀ ਖਰਾਬ ਹਨ। ਵਾਹਨ ਨਿਰਮਾਤਾ ਕੰਪਨੀਆਂ ਗੱਡੀਆਂ ਦੀ ਵਿਕਰੀ ਵਧਾਉਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੀਆਂ ਹਨ। ਇਕ ਅੰਗਰੇਜੀ ਦੀ ਵੈੱਬਸਾਈਟ 'ਚ ਛਪੀ ਰਿਪੋਰਟ ਮੁਤਾਬਕ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੇ ਵਾਹਨਾਂ ਨੂੰ ਲੀਜ਼ (ਕਿਰਾਏ) 'ਤੇ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਮਾਰੂਤੀ ਦੀ ਇਸ ਯੋਜਨਾ ਨੂੰ ਲਾਗੂ ਹੋਣ 'ਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਹੁੰਡਈ ਅਤੇ ਮਹਿੰਦਰਾ ਨੇ ਆਪਣੀਆਂ ਕਾਰਾਂ ਲੀਜ਼ਿੰਗ 'ਤੇ ਦੇਣ ਲਈ Revv ਅਤੇ Zoomcar ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ। 

ਕੀ ਹੈ ਕਾਰ ਲੀਜ਼ਿੰਗ
ਲੀਜ਼ 'ਤੇ ਗੱਡੀ ਲੈਣ ਵਾਲੇ ਗਾਹਕਾਂ ਨੂੰ ਕਾਰ ਦੇ ਹਿਸਾਬ ਨਾਲ ਤੈਅ ਕੀਤੇ ਗਏ ਪੈਸੇ ਦੇਣ ਤੋਂ ਬਾਅਦ ਕੁਝ ਸਮੇਂ ਲਈ ਕਾਰ ਦਾ ਮਾਲਕ ਬਣਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਅਸਾਨ ਸ਼ਬਦਾਂ 'ਚ ਇਸ ਨੂੰ ਕਾਰ ਕਿਰਾਏ 'ਤੇ ਲੈਣ ਵਰਗੀ ਪ੍ਰਕਿਰਿਆ ਕਿਹਾ ਜਾ ਸਕਦਾ ਹੈ ਪਰ ਇਹ ਥੋੜ੍ਹੀ ਅਲੱਗ ਹੁੰਦੀ ਹੈ। ਇਸ ਵਿਚ ਤੁਹਾਨੂੰ ਕਾਰ ਮਿਲੇਗੀ ਅਤੇ ਤੁਸੀਂ ਖੁਦ ਹੀ ਉਸ ਨੂੰ ਚਲਾਓਗੇ। 

ਇੰਝ ਮਿਲਦੀ ਹੈ ਲੀਜ਼ਿੰਗ 'ਤੇ ਗੱਡੀ
ਕੰਪਨੀ ਦੁਆਰਾ ਜੋ ਲੀਜ਼ਿੰਗ ਯੋਜਨਾ ਮੁਹੱਈਆ ਕਰਵਾਈ ਜਾਵੇਗੀ ਉਸ ਦੀ ਮਿਆਦ ਕੁਝ ਮਹੀਨੇ ਜਾਂ ਫਿਰ ਸਾਲਾਂ ਦੀ ਹੋ ਸਕਦੀ ਹੈ। ਯਾਨੀ ਤੁਸੀਂ ਹਰ ਮਹੀਨੇ ਕੁਝ ਰਕਮ ਭਰ ਕੇ ਗੱਡੀ ਚਲਾ ਸਕਦੇ ਹੋ ਅਤੇ ਜਦੋਂ ਤੁਸੀਂ ਚਾਹੋ ਕੰਪਨੀ ਨੂੰ ਵਾਪਸ ਕਰ ਸਕਦੇ ਹੋ। ਇਸ ਲਈ ਤੁਹਾਨੂੰ ਸ਼ੁਰੂਆਤ 'ਚ ਮੋਟੀ ਰਕਮ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ। 

ਇਸ ਤੋਂ ਇਲਾਵਾ ਲੀਜ਼ 'ਤੇ ਗੱਡੀ ਲੈਣ ਤੋਂ ਬਾਅਦ ਤੁਹਾਨੂੰ ਉਸ ਦੀ ਸਰਵਿਸ ਅਤੇ ਬੀਮਾ ਕਵਰ ਵਰਗੀਆਂ ਹੋਰ ਲਾਗਤਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਕਾਰ ਲੀਜ਼ਿੰਗ ਮੌਜੂਦਾ ਸਮੇਂ 'ਚ ਅਮਰੀਕਾ ਵਰਗੇ ਦੇਸ਼ਾਂ 'ਚ ਬੇਹੱਦ ਲੋਕਪ੍ਰਸਿੱਧ ਹੈ ਪਰ ਭਾਰਤੀ ਲੋਕ ਅਜੇ ਹੌਲੀ-ਹੌਲੀ ਹੀ ਇਸ ਸੇਵਾ 'ਤੇ ਆਪਣਾ ਵਿਸ਼ਵਾਸ ਦਿਖਾਉਣਗੇ।


Rakesh

Content Editor

Related News