ਮਾਰੂਤੀ ਸੁਜ਼ੂਕੀ ਦੇ ਮੁਨਾਫੇ 'ਚ ਸਤੰਬਰ ਤਿਮਾਹੀ ਦੌਰਾਨ 1 ਫੀਸਦੀ ਉਛਾਲ
Thursday, Oct 29, 2020 - 02:56 PM (IST)
ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ 30 ਸਤੰਬਰ, 2020 ਨੂੰ ਖਤਮ ਹੋਈ ਤਿਮਾਹੀ 'ਚ 1,371 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸਿਰਫ 1 ਫੀਸਦੀ ਜ਼ਿਆਦਾ ਹੈ।
ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਮਾਰੂਤੀ ਸੁਜ਼ੂਕੀ ਨੇ 1358.60 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ। ਉੱਥੇ ਹੀ, ਕੰਪਨੀ ਦਾ ਮਾਲੀਆ ਸਾਲ-ਦਰ-ਸਾਲ ਦੇ ਆਧਾਰ 'ਤੇ 10.35 ਫੀਸਦੀ ਵੱਧ ਕੇ 18,744 ਕਰੋੜ ਰੁਪਏ ਰਿਹਾ। ਮਾਰੂਤੀ ਸੁਜ਼ੂਕੀ ਨੇ ਇਸ ਤਿਮਾਹੀ ਦੌਰਾਨ ਕੁੱਲ 393,130 ਗੱਡੀਆਂ ਵੇਚੀਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16.2 ਫੀਸਦੀ ਜ਼ਿਆਦਾ ਹੈ।
ਗੌਰਤਲਬ ਹੈ ਕਿ ਮਾਰੂਤੀ ਸੁਜ਼ੂਕੀ ਦੀ 2015 'ਚ ਲਾਂਚ ਹੋਈ ਬਲੇਨੋ ਵਿਕਰੀ ਪੰਜ ਸਾਲਾਂ 'ਚ 8 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤ 'ਚ ਗਾਹਕਾਂ ਨੇ ਇਸ ਕਾਰ ਨੂੰ ਕਾਫ਼ੀ ਪਸੰਦ ਕੀਤਾ ਹੈ। ਸਤੰਬਰ 2020 'ਚ ਇਸ ਕਾਰ ਦੀ ਵਿਕਰੀ 19,433 ਯੂਨਿਟਸ ਰਹੀ ਹੈ।