ਮਾਰੂਤੀ ਸੁਜ਼ੂਕੀ ਦੀ ਵੱਡੀ ਚੁਣੌਤੀ, ਉਤਪਾਦਨ ਇਕ ਦਹਾਕੇ ਤੋਂ ਥੱਲ੍ਹੇ ਡਿੱਗਾ

Monday, Aug 09, 2021 - 11:10 AM (IST)

ਮਾਰੂਤੀ ਸੁਜ਼ੂਕੀ ਦੀ ਵੱਡੀ ਚੁਣੌਤੀ, ਉਤਪਾਦਨ ਇਕ ਦਹਾਕੇ ਤੋਂ ਥੱਲ੍ਹੇ ਡਿੱਗਾ

ਨਵੀਂ ਦਿੱਲੀ- ਇਕਨੋਮੀ ਗ੍ਰੋਥ ਵਿਚ ਨਰਮੀ ਤੇ ਕੋਵਿਡ-19 ਦੀ ਵਜ੍ਹਾ ਨਾਲ ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਤਕਰੀਬਨ ਦੋ ਦਹਾਕਿਆਂ ਵਿਚ ਆਪਣੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰ ਨਿਰਮਾਤਾ ਦਾ ਉਤਪਾਦਨ ਵਿੱਤੀ ਸਾਲ 2021 ਵਿਚ ਲਗਾਤਾਰ ਤੀਜੇ ਸਾਲ ਗਿਰਾਵਟ ਦਾ ਸ਼ਿਕਾਰ ਹੋਇਆ, ਜਦੋਂ ਕਿ ਕੁੱਲ ਵਿਕਰੀ ਕਾਰੋਬਾਰ ਵਿਚ ਲਗਾਤਾਰ ਦੂਜੇ ਸਾਲ ਦਬਾਅ ਦੇਖਿਆ ਗਿਆ। 

ਵਿੱਤੀ ਸਾਲ 2021 ਵਿਚ ਕੰਪਨੀ ਦਾ ਵਾਹਨ ਉਤਪਾਦਨ 11 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਦਰਜ ਕੀਤਾ ਗਿਆ, ਜਦੋਂ ਕਿ ਯਾਤਰੀ ਵਾਹਨਾਂ ਦੀ ਵਿਕਰੀ ਵਿੱਤੀ ਸਾਲ 2015 ਤੋਂ ਬਾਅਦ ਸਭ ਤੋਂ ਘੱਟ ਰਹੀ। ਕੰਪਨੀ ਨੇ ਪਿਛਲੇ ਵਿੱਤੀ ਸਾਲ 10.76 ਲੱਖ ਵਾਹਨਾਂ ਦਾ ਨਿਰਮਾਣ ਕੀਤਾ ਸੀ, ਜੋ ਇਕ ਸਾਲ ਪਹਿਲਾਂ ਦੇ 11.71 ਲੱਖ ਦੇ ਅੰਕੜੇ ਅਤੇ ਵਿੱਤੀ ਸਾਲ 2018 ਦੇ 16.2 ਲੱਖ ਦੇ ਸਰਵਉੱਚ ਪੱਧਰਾਂ ਤੋਂ ਕਾਫ਼ੀ ਘੱਟ ਹੈ।

ਘੱਟ ਵਿਕਰੀ ਕਾਰਨ ਕੰਪਨੀ ਦੀ ਸ਼ੁੱਧ ਵਿਕਰੀ ਵਿੱਤੀ ਸਾਲ 2021 ਵਿਚ ਲਗਾਤਾਰ ਦੂਜੇ ਸਾਲ ਪ੍ਰਭਾਵਿਤ ਹੋਈ ਹੈ, ਜਦੋਂ ਕਿ ਸ਼ੁੱਧ ਲਾਭ ਲਗਾਤਾਰ ਤੀਜੇ ਸਾਲ ਦਬਾਅ ਵਿਚ ਰਿਹਾ। ਦੋ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਲਗਾਤਾਰ ਦੋ ਸਾਲ ਤੱਕ ਆਮਦਨ ਵਿਚ ਗਿਰਾਵਟ ਦਰਜ ਕੀਤੀ ਹੈ। ਵਿਕਰੀ ਵਿਚ ਮੌਜੂਦਾ ਗਿਰਾਵਟ ਵੀ ਕਾਫ਼ੀ ਜ਼ਿਆਦਾ ਹੈ। ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 2021 ਵਿਚ ਤਕਰੀਬਨ 14.58 ਲੱਖ ਵਾਹਨ ਵੇਚੇ, ਜੋ ਸਾਲਾਨਾ ਆਧਾਰ 'ਤੇ 6.7 ਫ਼ੀਸਦੀ ਘੱਟ ਅਤੇ ਵਿੱਤੀ ਸਾਲ 2017 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਵਿਚ ਤਕਰੀਬਨ 30,000 ਹਲਕੇ ਵਪਾਰਕ ਵਾਹਨ ਵੀ ਸ਼ਾਮਲ ਹਨ। ਉੱਥੇ ਹੀ, ਕੰਪਨੀ ਨੂੰ ਕਾਰ ਖ਼ਰੀਦਦਾਰੀ ਦੀ ਲਾਗਤ ਵਧਣ ਨਾਲ ਵਿਕਰੀ ਨਾਲ ਵੱਡੀ ਗਿਰਾਵਟ ਦੀ ਖ਼ਦਸ਼ਾ ਹੈ।


author

Sanjeev

Content Editor

Related News