ਤਿਉਹਾਰੀ ਸੀਜ਼ਨ ''ਤੇ ਮਾਰੂਤੀ ਸੁਜ਼ੂਕੀ ਨੇ ਲਗਾਈ ਡਿਸਕਾਊਂਟ ਦੀ ਝੜੀ, ਜਾਣੋ ਕਿਹੜੀ ਕਾਰ ''ਤੇ ਮਿਲ ਰਹੀ ਕਿੰਨੀ ਛੋਟ
Sunday, Oct 07, 2018 - 05:01 PM (IST)

ਨਵੀਂ ਦਿੱਲੀ — ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ ਇਹ ਪਵਿੱਤਰ ਸੀਜ਼ਨ ਜਿਵੇਂ ਕਿ ਨੌਰਾਤਰੇ ਅਤੇ ਦਿਵਾਲੀ ਮੌਕੇ ਗਾਹਕ ਨਵੀਆਂ ਚੀਜ਼ਾਂ ਨੂੰ ਖਰੀਦਣਾ ਪਸੰਦ ਕਰਦੇ ਹਨ। ਇਸ ਦੌਰਾਨ, ਨਾ ਸਿਰਫ ਈ-ਕਮਰਸ ਕੰਪਨੀਆਂ, ਸਗੋਂ ਆਟੋ ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵੱਡੀਆਂ ਛੋਟਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਜੇ ਤੁਸੀਂ ਵੀ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਸਭ ਤੋਂ ਢੁਕਵਾਂ ਸਮਾਂ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਮਹਿੰਦਰਾ ਅਤੇ ਹੁੰੰਡਈ ਵਰਗੀਆਂ ਕੰਪਨੀਆਂ ਇਸ ਤਿਉਹਾਰ ਦੌਰਾਨ ਆਪਣੀ ਕਾਰਾਂ 'ਤੇ 9.5 ਲੱਖ ਰੁਪਏ ਤੱਕ ਦੀ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਤੇ ਮਿਲਣ ਵਾਲੀਆਂ ਪੇਸ਼ਕਸ਼ਾਂ ਅਤੇ ਛੋਟਾਂ ਬਾਰੇ। ਕਾਰਪੋਰੇਟਸ ਨੂੰ ਮਾਰੂਤੀ ਡੀਲਰਸ 15,000 ਰੁਪਏ ਦੀ ਵਾਧੂ ਛੋਟ ਦੇ ਰਹੇ ਹਨ।
ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੋਟ
ਵੈਗਨ ਆਰ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਵੈਗਨ ਆਰ 'ਤੇ ਸਭ ਤੋਂ ਜ਼ਿਆਦਾ ਯਾਨੀ 1 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦੇ ਰਹੀ ਹੈ। ਇਸ ਦਾ ਕਾਰਨ ਹੈ ਕਿ ਵੈਗਨ ਆਰ ਦਾ ਨਵਾਂ ਵਰਜਨ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਣ ਜਾ ਰਿਹਾ ਹੈ। ਜੇਕਰ ਇਸ 'ਤੇ ਮਿਲਣ ਵਾਲੇ ਕੁੱਲ ਡਿਸਕਾਊਂਟ ਦੀ ਗੱਲ ਕਰੀਏ ਤਾਂ ਇਹ ਵਧ ਤੋਂ ਵਧ 1.85 ਲੱਖ ਰੁਪਏ ਬਣਦਾ ਹੈ ਕਿਉਂਕਿ ਇਸ ਵਿਚ 85,000 ਰੁਪਏ ਦਾ ਐਕਸਚੇਂਜ ਬੋਨਸ ਵੀ ਸ਼ਾਮਲ ਹੈ। ਕਾਰਪੋਰੇਟਸ ਨੂੰ ਮਾਰੂਤੀ ਡੀਲਰਸ 15,000 ਰੁਪਏ ਦੀ ਵਾਧੂ ਛੋਟ ਦੇ ਰਹੇ ਹਨ।
ਬਲੇਨੋ
ਮਾਰੂਤੀ ਸਭ ਤੋਂ ਘੱਟ ਡਿਸਕਾਊਂਟ ਬਲੇਨੋ 'ਤੇ ਦੇ ਰਹੀ ਹੈ ਜਿਹੜਾ ਕਿ ਸਿਰਫ 10,000 ਰੁਪਏ ਦਾ ਹੈ। ਕਾਰਪੋਰੇਟਸ ਨੂੰ ਮਾਰੂਤੀ ਡੀਲਰਸ 15,000 ਰੁਪਏ ਦੀ ਵਾਧੂ ਛੋਟ ਦੇ ਰਹੇ ਹਨ।
ਬਲੇਨੋ ਪਸੰਦ ਕਰਨ ਵਾਲਿਆਂ ਲਈ ਵੀ ਚੰਗੀ ਖਬਰ ਹੈ ਇਸ 'ਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20,000 ਰੁਪਏ ਦੇ ਐਕਸਚੇਂਜ ਬੋਨਸ ਤੋਂ ਇਲਾਵਾ 15,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਆਲਟੋ 800
ਮਾਰੂਤੀ ਸੁਜ਼ੂਕੀ ਆਲਟੋ 800 'ਤੇ 40,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਕਾਰ 'ਤੇ 50,000 ਰੁਪਏ ਦਾ ਐਕਸਚਂੇਜ਼ ਬੋਨਸ ਵੀ ਮਿਲ ਰਿਹਾ ਹੈ।
ਆਲਟੋ K 10
ਆਲਟੋ 10 ਤੇ 50,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 65,000 ਰੁਪਏ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ।
maruti celerio
ਸੇਲੇਰੀਓ 'ਤੇ 95,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 40,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।
maruti dzire
ਜੇਕਰ ਤੁਸੀਂ ਮਾਰੂਤੀ ਦੀ ਡਿਜ਼ਾਇਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ। ਇਸ 'ਤੇ 40,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 50,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।
maruti swift
ਮਾਰੂਤੀ ਸਵਿਫਟ 'ਤੇ 30,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 35,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।