ਤਿਓਹਾਰੀ ਸੀਜ਼ਨ 'ਤੇ ਮਾਰੂਤੀ ਸੁਜ਼ੂਕੀ ਦਾ ਵੱਡਾ ਆਫਰ, ਕਾਰਾਂ ਦੀਆਂ ਕੀਮਤਾਂ 'ਚ ਕੀਤੀ ਕਟੌਤੀ
Wednesday, Sep 25, 2019 - 12:05 PM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਚੁਨਿੰਦਾ ਮਾਡਲਾਂ ਦੀਆਂ ਕੀਮਤਾਂ 'ਚ ਪੰਜ ਹਜ਼ਾਰ ਰੁਪਏ ਦੀ ਕਟੌਤੀ ਕਰਨ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਆਲਟੋ 800, ਆਲਟੋ ਕੇ10, ਸਵਿਫਟ ਡੀਜ਼ਲ, ਸੇਲੋਰਿਓ, ਬਲੇਨੋ ਡੀਜ਼ਲ, ਡਿਜ਼ਾਇਰ ਡੀਜ਼ਲ, ਟੂਰ ਐੱਸ ਡੀਜ਼ਲ, ਵਿਟਾਰਾ ਬ੍ਰੇਜਾ ਅਤੇ ਐੱਸ ਕਾਰਸ ਦੇ ਸਾਰੇ ਅਡੀਸ਼ਨਾਂ ਦੇ ਭਾਅ ਘੱਟ ਕੀਤੇ ਗਏ ਹਨ। ਇਹ ਮਾਡਲ 2.93 ਲੱਖ ਰੁਪਏ ਤੋਂ 11.49 ਲੱਖ ਰੁਪਏ ਦੇ ਹਨ। ਨਵੀਂਆਂ ਕੀਮਤਾਂ ਦੇਸ਼ ਭਰ 'ਚ 25 ਸਤੰਬਰ ਨੂੰ ਪ੍ਰਭਾਵੀ ਹੋਣਗੀਆਂ। ਕੰਪਨੀ ਨੇ ਕਿਹਾ ਕਿ ਇਹ ਕਟੌਤੀ ਪਹਿਲਾਂ ਤੋਂ ਦਿੱਤੀ ਜਾ ਰਹੀ ਆਫਰ ਤੋਂ ਵੱਧ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਕਟੌਤੀ ਨਾਲ ਉਪਭੋਗਤਾਵਾਂ ਵਲੋਂ ਖਰੀਦ ਵਧਾਉਣ ਦੀ ਉਮੀਦ ਹੈ। ਇਸ ਨਾਲ ਤਿਓਹਾਰੀ ਮੌਸਮ ਤੋਂ ਪਹਿਲਾਂ ਉਪਭੋਗਤਾਵਾਂ ਦੀ ਧਾਰਣਾ ਨੂੰ ਬੱਲ ਮਿਲੇਗਾ।
ਮੱਧ ਵਰਗ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਸਰਕਾਰ ਆਰਡੀਨੈਂਸ ਦੇ ਮਾਧਿਅਮ ਨਾਲ ਦਰਾਂ 'ਚ ਕਟੌਤੀ ਕਰ ਸਕਦੀ ਹੈ। ਇਸ ਕਦਮ ਨਾਲ ਨੌਕਰੀਪੇਸ਼ਾ ਵਰਗ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦੀ ਤਨਖਾਹ ਅਰਥਵਿਵਸਥਾ 'ਚ ਸੁਸਤੀ ਦੇ ਕਾਰਨ ਘੱਟ ਵਧੀ ਹੈ ਜਾਂ ਬਿਲਕੁੱਲ ਨਹੀਂ ਵਧੀ ਹੈ। ਸਿਫਾਰਿਸ਼ਾਂ ਦੇ ਤਹਿਤ, ਪੰਜ ਲੱਖ ਰੁਪਏ ਤੱਕ ਦੀ ਕਮਾਈ ਵਾਲਿਆਂ ਨੂੰ ਆਮਦਨ ਤੋਂ ਪੂਰੀ ਤਰ੍ਹਾਂ ਨਾਲ ਛੋਟ ਦਿੱਤੀ ਜਾ ਸਕਦੀ ਹੈ। ਫਿਲਹਾਲ ਇਹ ਛੋਟ 2.5 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ ਉਪਲੱਬਧ ਹੈ। ਅਜੇ ਪੰਜ ਲੱਖ ਤੱਕ ਦੀ ਆਮਦਨ ਟੈਕਸ ਮੁਕਤ ਹੈ ਪਰ ਇਸ ਤੋਂ ਜ਼ਿਆਦਾ ਹੋਣ 'ਤੇ ਟੈਕਸ ਦੀ ਗਣਨਾ ਢਾਈ ਲੱਖ ਤੋਂ ਜ਼ਿਆਦਾ ਹੁੰਦੀ ਹੈ।
ਪੰਜ ਲੱਖ ਰੁਪਏ ਤੋਂ 10 ਲੱਖ ਰੁਪਏ ਕਮਾਉਣ ਵਾਲਿਆਂ ਲਈ ਟੈਕਸ ਦੀ ਦਰ ਘੱਟ ਕੇ 10 ਲੱਖ ਰੁਪਏ ਕਮਾਉਣ ਵਾਲਿਆਂ ਲਈ ਟੈਕਸ ਦੀ ਦਰ ਘੱਟ ਕੇ 10 ਫੀਸਦੀ ਕੀਤੀ ਜਾ ਸਕਦੀ ਹੈ। ਉੱਧਰ 10 ਤੋਂ 20 ਲੱਖ ਰੁਪਏ ਸਾਲਾਨਾ ਕਮਾਉਣ ਵਾਲਿਆਂ ਨੂੰ 20 ਫੀਸਦੀ ਕਰ ਦੇਣੀ ਹੋਵੇਗੀ। ਕਰਮਚਾਰੀ ਦੀਆਂ ਸਿਫਾਰਿਸ਼ਾਂ 'ਚ ਕਿਹਾ ਗਿਆ ਹੈ ਕਿ 20 ਲੱਖ ਰੁਪਏ ਤੋਂ ਦੋ ਕਰੋੜ ਰੁਪਏ ਤੱਕ ਦੀ ਆਮਦਨ 'ਤੇ 30 ਫੀਸਦੀ ਅਤੇ ਇਸ ਤੋਂ ਜ਼ਿਆਦਾ ਆਮਦਨ 'ਤੇ 35 ਫੀਸਦੀ ਆਮਦਨ ਟੈਕਸ ਲਗਾਇਆ ਜਾਣਾ ਚਾਹੀਦਾ।
ਟੈਕਸ ਕਨਟੇਨਰ ਦੇ ਪਾਰਟਨਰ ਅਤੇ ਸਹਿ-ਸੰਸਥਾਪਕ ਵਿਵੇਕ ਜਾਲਾਨ ਦਾ ਕਹਿਣਾ ਹੈ ਕਿ ਮੰਗ ਵਧਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਆਏ। ਇਸ ਨਾਲ ਉਨ੍ਹਾਂ ਦੀ ਖਰੀਦ ਦੀ ਸਮਰੱਥਾ ਵਧੇਗੀ। ਉੱਧਰ ਪੀ.ਡਬਲਿਊ.ਸੀ. ਇੰਡੀਆ ਦੇ ਸੀਨੀਅਰ ਪਾਰਟਨਰ (ਟੈਕਸ ਅਤੇ ਰੈਗੂਲੇਟਰੀ) ਰਾਹੁਲ ਗਰਗ ਦਾ ਕਹਿਣਾ ਹੈ ਕਿ ਵਿਅਕਤੀਗਤ ਟੈਕਸ ਦਰਾਂ 'ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਆਮ ਜਨਤਾ ਦੇ ਲਈ ਪਹਿਲਾਂ ਹੀ ਟੈਕਸ ਦੀਆਂ ਦਰਾਂ ਘੱਟ ਹਨ।