ਮਾਰੂਤੀ ਦੀਆਂ ਇਨ੍ਹਾਂ ਸ਼ਾਨਦਾਰ ਕਾਰਾਂ ’ਤੇ ਮਿਲ ਰਹੀ ਹੈ ਭਾਰੀ ਛੋਟ

Wednesday, Jul 22, 2020 - 05:15 PM (IST)

ਮਾਰੂਤੀ ਦੀਆਂ ਇਨ੍ਹਾਂ ਸ਼ਾਨਦਾਰ ਕਾਰਾਂ ’ਤੇ ਮਿਲ ਰਹੀ ਹੈ ਭਾਰੀ ਛੋਟ

ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਦੇ ਚਲਦੇ ਵਾਹਨਾਂ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਅਜਿਹੇ ’ਚ ਵਾਹਨ ਨਿਰਮਾਤਾ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਵੱਖ-ਵੱਖ ਡਿਸਕਾਊਂਟ ਅਤੇ ਆਫਰਾਂ ਲੈ ਕੇ ਆ ਰਹੀਆਂ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਮਾਰੂਤੀ ਸੁਜ਼ੂਕੀ ਇਸ ਜੁਲਾਈ ਮਹੀਨੇ ’ਚ ਆਪਣੇ ਪ੍ਰੀਮੀਅਮ ਨੈਕਸਾ ਡਿਲੀਰਸ਼ਿਪ ’ਤੇ ਮੌਜੂਦ ਕੁਝ ਮਾਡਲਾਂ ’ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਅੱਜ ਅਸੀਂ ਇਸ ਰਿਪੋਰਟ ਰਾਹੀਂ ਤੁਹਾਨੂੰ ਇਹੀ ਦਸਾਂਗੇ ਕਿ ਕਿਹੜੀ ਕਾਰ ਖਰੀਦਣ ’ਤੇ ਤੁਹਾਨੂੰ ਕਿੰਨੀ ਬਚਤ ਹੋਵੇਗੀ। 

Maruti Suzuki Baleno

PunjabKesari
ਕੰਪਨੀ ਦੀ ਪ੍ਰੀਮੀਅਮ ਹੈਚਬੈਕ ਕਾਰ ਬਲੈਨੋ ਦੇ ਡੈਲਟਾ, ਅਲਫਾ ਅਤੇ ਜ਼ੈਟਾ ਮਾਡਲ ’ਤੇ 10,000 ਰੁਪਏ ਦੀ ਛੋਟ ਮਿਲ ਰਹੀ ਹੈ। ਉਥੇ ਹੀ ਸਿਗਮਾ ਮਾਡਲ ਦੀ ਖਰੀਦ ’ਤੇ 15,000 ਰੁਪਏ ਦੀ ਛੋਟ ਮਿਲੇਗੀ। ਇਸ ਕਾਰ ਦੇ ਨਾਲ ਕੰਪਨੀ 15,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਦੇਵੇਗੀ। 

Maruti Suzuki Ciaz

PunjabKesari
ਮਾਰੂਤੀ ਦੀ ਪ੍ਰੀਮੀਅਮ ਸਿਡਾਨ ਕਾਰ ਸਿਆਜ਼ ਦੇ ਡੈਲਟਾ, ਸਿਗਮਾ ਅਤੇ ਜ਼ੈਟਾ ਮਾਡਲ ’ਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ ਅਲਫਾ ਮਾਡਲ ’ਤੇ ਪੂਰੇ 20,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਰ ’ਤੇ 5,000 ਰੁਪਏ ਦਾ ਕਰਪੋਰੇਟ ਡਿਸਕਾਊਂਟ ਵੀ ਮਿਲੇਗਾ। ਹਾਲਾਂਕਿ, ਇਸ ਕਾਰ ਨੂੰ ਕੰਪਨੀ ਨੇ ਕਿਸੇ ਵੀ ਐਕਸਚੇਂਜ ਆਫਰ ’ਚ ਸ਼ਾਮਲ ਨਹੀਂ ਕੀਤਾ। 

Maruti Suzuki Ignis

PunjabKesari
ਮਾਰੂਤੀ ਸੁਜ਼ੂਕੀ ਇਗਨਿਸ ਖਰੀਦਣ ’ਤੇ ਕੰਪਨੀ 20,000 ਰੁਪਏ ਦੀ ਛੋਟ ਦੇ ਰਹੀ ਹੈ। ਇਹ ਆਫਰ ਅਲਫਾ, ਡੈਲਟਾ ਅਤੇ ਸਿਗਮਾ ਮਾਡਲਾਂ ’ਤੇ ਦਿੱਤਾ ਜਾ ਰਿਹਾ ਹੈ। ਉਥੇ ਹੀ ਜ਼ੈਟਾ ਮਾਡਲ ’ਤੇ ਗਾਹਕਾਂ ਨੂੰ 10,000 ਰੁਪਏ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਵੱਖ-ਵੱਖ ਮਾਡਲਾਂ ’ਤੇ ਕੰਪਨੀ 10 ਹਜ਼ਾਰ ਰੁਪਏ ਤੋਂ ਲੈ ਕੇ 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਵੀ ਦੇਵੇਗੀ। 


author

Rakesh

Content Editor

Related News