2015 'ਚ ਲਾਂਚ ਹੋਈ ਮਾਰੂਤੀ ਸੁਜ਼ੂਕੀ ਦੀ ਬਲੇਨੋ, 8 ਲੱਖ ਗਾਹਕਾਂ ਦੀ ਬਣੀ ਪਸੰਦ

Monday, Oct 26, 2020 - 05:42 PM (IST)

2015 'ਚ ਲਾਂਚ ਹੋਈ ਮਾਰੂਤੀ ਸੁਜ਼ੂਕੀ ਦੀ ਬਲੇਨੋ, 8 ਲੱਖ ਗਾਹਕਾਂ ਦੀ ਬਣੀ ਪਸੰਦ

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਪ੍ਰੀਮੀਅਮ ਹੈਚਬੈਕ ਕਾਰ ਬਲੇਨੋ ਦੀਆਂ ਅੱਠ ਲੱਖ ਇਕਾਈਆਂ ਵਿਕ ਚੁੱਕੀਆਂ ਹਨ।

ਕੰਪਨੀ ਨੇ ਇਸ ਨੂੰ 2015 ਵਿਚ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਸੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ 59 ਮਹੀਨਿਆਂ ਦੀ ਰਿਕਾਰਡ ਅਵਧੀ ਵਿਚ ਅੱਠ ਲੱਖ ਦੀ ਵਿਕਰੀ ਦੇ ਅੰਕ ਨੂੰ ਪਾਰ ਕਰਨਾ ਇਕ ਰਿਕਾਰਡ ਹੈ।

ਮਾਰੂਤੀ ਸੁਜ਼ੂਕੀ ਦੇ ਮਾਰਕੀਟਿੰਗ ਅਤੇ ਵਿਕਰੀ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, “ਪੰਜ ਸਾਲਾਂ ਦੇ ਥੋੜੇ ਸਮੇਂ ਵਿਚ ਅੱਠ ਲੱਖ ਗਾਹਕਾਂ ਦਾ ਅੰਕੜਾ ਇੱਕ ਮਹੱਤਵਪੂਰਣ ਪ੍ਰਾਪਤੀ ਹੈ। ਇਹ ਬਲੇਨੋ ਨੂੰ ਪੇਸ਼ ਕਰਨ ਦੀ ਸਾਡੀ ਗਾਹਕ-ਅਧਾਰਤ ਧਾਰਨਾ ਨੂੰ ਦਰਸਾਉਂਦਾ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ ਬਲੇਨੋ ਨੇ ਕੰਪਨੀ ਨੂੰ ਪ੍ਰੀਮੀਅਮ ਹੈਚਬੈਕ ਸ਼੍ਰੇਣੀ ਵਿਚ ਸਥਾਪਤ ਕਰਨ ਵਿਚ ਸਹਾਇਤਾ ਕੀਤੀ ਹੈ। ਇਸ ਨੇ ਕੰਪਨੀ ਦੀ ‘ਨੈਕਸਾ’ ਸੇਲਜ਼ ਸੈਂਟਰ ਚੇਨ ਨੂੰ ਵੀ ਪਛਾਣ ਦਿੱਤੀ ਹੈ।


author

Sanjeev

Content Editor

Related News