ਮਾਰੂਤੀ ਸੁਜ਼ੂਕੀ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 48% ਘਟ ਕੇ 1,042 ਕਰੋੜ ਰੁਪਏ ਰਿਹਾ

Tuesday, Jan 25, 2022 - 06:14 PM (IST)

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 47.82 ਫੀਸਦੀ ਘੱਟ ਕੇ 1,041.8 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਮੌਜੂਦਾ ਸੈਮੀਕੰਡਕਟਰਾਂ ਦੀ ਕਮੀ ਅਤੇ ਵਰਤੇ ਜਾਂਦੇ ਵੱਖ-ਵੱਖ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਦੀ ਮਿਆਦ 'ਚ ਉਸ ਨੂੰ 1,996.7 ਕਰੋੜ ਰੁਪਏ ਦਾ ਸੰਯੁਕਤ ਸ਼ੁੱਧ ਲਾਭ ਹੋਇਆ ਸੀ। ਸੰਚਾਲਨ ਤੋਂ ਏਕੀਕ੍ਰਿਤ ਮਾਲੀਆ ਤੀਜੀ ਤਿਮਾਹੀ 'ਚ ਮਾਮੂਲੀ ਤੌਰ 'ਤੇ ਘਟ ਕੇ 23,253.3 ਕਰੋੜ ਰੁਪਏ ਰਹਿ ਗਿਆ ਜੋ ਇਕ ਸਾਲ ਪਹਿਲਾਂ 23,471.3 ਕਰੋੜ ਰੁਪਏ ਸੀ।

ਤੀਜੀ ਤਿਮਾਹੀ 'ਚ ਵਾਹਨਾਂ ਦੀ ਕੁੱਲ ਵਿਕਰੀ 13.1 ਫੀਸਦੀ ਘੱਟ ਕੇ 4,30,668 ਇਕਾਈ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 4,95,897 ਇਕਾਈ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News