ਮਾਰੂਤੀ ਸੁਜ਼ੂਕੀ ਦਾ ਨਕਦੀ ਪੱਧਰ ਦੇਸ਼ ਦੀ ਹੋਰ ਕਿਸੇ ਵੀ ਵਾਹਨ ਕੰਪਨੀ ਤੋਂ ਸਭ ਤੋਂ ਜ਼ਿਆਦਾ
Wednesday, Aug 29, 2018 - 01:24 PM (IST)
ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੇ ਵਧਦੇ ਨਕਦੀ ਪੱਧਰ ਦੀ ਸਮੱਸਿਆ ਨੂੰ ਲੈ ਕੇ ਚਿੰਤਾ 'ਚ ਹੈ। ਜ਼ਿਕਰਯੋਗ ਹੈ ਕਿ ਕੰਪਨੀ ਦੇ ਡਾਇਰੈਕਟਰ ਆਯੂਕਾਵਾ ਨੇ ਸਾਲਾਨਾ ਰਿਪੋਰਟ ਜਾਰੀ ਕਰਨ ਤੋਂ ਇਲਾਵਾ ਕੰਪਨੀ ਦੇ ਵਧਦੇ ਨਕਦੀ ਭੰਡਾਰ ਕਾਰਨ ਪੈਦਾ ਹੋਈ ਸ਼ੇਅਰਧਾਰਕਾਂ ਦੀ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਸ਼ੇਅਰਧਾਰਕ ਇਸ ਨੂੰ ਲੈ ਕੇ ਸਾਡੀ ਯੋਜਨਾ ਬਾਰੇ ਜਾਣਨਾ ਚਾਹੁੰਦੇ ਹਨ ਕਿ ਅਸੀਂ ਨਕਦੀ ਭੰਡਾਰ ਦਾ ਇਸਤੇਮਾਲ ਕਿਸ ਤਰ੍ਹਾਂ ਕਰਾਂਗੇ। ਇਹ ਪਹਿਲੀ ਵਾਰ ਹੈ ਕਿ ਅਯੂਕਾਵਾ ਨੇ ਕੰਪਨੀ ਦੇ ਤੇਜ਼ੀ ਨਾਲ ਵਧਦੇ ਨਕਦੀ ਪੱਧਰ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ।
ਨਕਦੀ ਭੰਡਾਰ ਦੀ ਵੈਲਿਊ 30 ਜੂਨ ਨੂੰ ਰਿਕਾਰਡ ਪੱਧਰ(ਲਗਭਗ 340 ਅਰਬ ਰੁਪਏ) 'ਤੇ ਦਰਜ ਕੀਤੀ ਗਈ ਜਿਹੜੀ ਕਿ ਪਿਛਲੇ ਸਾਲ ਦੇ ਅੰਕੜਿਆਂ ਦੀ ਤੁਲਨਾ 'ਚ 20 ਫੀਸਦੀ ਜ਼ਿਆਦਾ ਹੈ। ਜੇਕਰ ਇਸ ਨਕਦੀ ਨੂੰ ਸ਼ੇਅਰ ਸੰਖਿਆ ਵਿਚ ਵੰਡਿਆ ਜਾਵੇ ਤਾਂ 9,249 ਰੁਪਏ ਦੇ ਸ਼ੇਅਰ ਕੀਮਤ 'ਤੇ 1,125 ਰੁਪਏ ਪ੍ਰਤੀ ਸ਼ੇਅਰ ਨਕਦੀ ਪੱਧਰ ਦਾ ਪਤਾ ਲੱਗਦਾ ਹੈ। ਭਾਰਤ ਦੀ ਕਿਸੇ ਵੀ ਹੋਰ ਵਾਹਨ ਕੰਪਨੀ ਦਾ ਨਕਦੀ ਪੱਧਰ ਇੰਨਾ ਜ਼ਿਆਦਾ ਨਹੀਂ ਹੈ। ਇਸ ਮਾਮਲੇ 'ਚ ਮਾਰੂਤੀ ਸੁਜ਼ੂਕੀ ਤੋਂ ਬਾਅਦ ਦੂਜੀ ਕੰਪਨੀ ਬਜਾਜ ਆਟੋ ਹੈ ਜਿਸਦੇ ਵਹੀਖਾਤੇ 'ਚ ਇਸ ਸਮੇਂ ਲਗਭਗ 155 ਅਰਬ ਰੁਪਏ ਦੀ ਨਕਦੀ ਹੈ।
ਆਯੂਕਾਵਾ ਨੇ ਕਿਹਾ ਕਿ ਕੰਪਨੀ ਸ਼ੇਅਰਧਾਰਕਾਂ ਦੀਆਂ ਉਮੀਦਾਂ ਨੂੰ ਲੈ ਕੇ ਸੰਵੇਦਨਸ਼ੀਲ ਹਨ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਵਿੱਤੀ ਸਾਲ 2017 ਦੇ ਲਾਭ ਅੰਸ਼ ਭੁਗਤਾਨ ਅਨੁਪਾਤ ਸੋਧ ਕੇ 40 ਫੀਸਦੀ(ਕੁੱਲ ਲਾਭ ਦਾ) ਕੀਤਾ ਜੋ ਪਿਛਲੇ ਸਾਲ 30 ਫੀਸਦੀ ਸੀ। ਵਿੱਤੀ ਸਾਲ 2018 'ਚ ਮਾਰੂਤੀ ਸੁਜ਼ੂਕੀ 77 ਅਰਬ ਰੁਪਏ ਦਾ 38 ਫੀਸਦੀ ਹਿੱਸਾ ਲਾਭ ਅੰਸ਼ ਦੇ ਤੌਰ 'ਤੇ ਚੁਕਾਇਆ ਜੋ ਕਿ 80 ਰੁਪਏ ਪ੍ਰਤੀ ਸ਼ੇਅਰ ਬਣਦਾ ਹੈ। ਉਨ੍ਹਾਂ ਨੇ ਵਾਹਨ ਵਰਗੇ ਖੇਤਰ 'ਚ ਮੌਜੂਦਾ ਨਕਦੀ ਪੱਧਰ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸੁਜ਼ੂਕੀ ਲਗਭਗ 8 ਅਰਬ ਡਾਲਰ(558 ਅਰਬ ਰੁਪਏ) ਦੇ ਵੱਡੇ ਨਕਦੀ ਭੰਡਾਰ 'ਤੇ ਬੈਠੀ ਹੈ। ਇਹ ਸਥਿਤੀ ਗੁਜਰਾਤ 'ਚ ਇਕ ਇਕਾਈ ਦੀ ਸਥਾਪਨਾ 'ਤੇ ਕੀਤੇ ਗਏ 132 ਅਰਬ ਰੁਪਏ ਦੇ ਨਿਵੇਸ਼ ਤੋਂ ਬਾਅਦ ਦੀ ਹੈ। ਨੋਸ਼ਿਬਾ ਅਤੇ ਡੇਂਸਾ ਨਾਲ ਸੁਜ਼ੂਕੀ ਵੀ ਇਕ ਲੀਥੀਅਮ ਆਇਨ ਬੈਟਰੀ ਇਕਾਈ ਲਗਾਉਣ ਲਈ ਗੁਜਰਾਤ 'ਚ 11.50 ਅਰਬ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਇਹ ਬੈਟਰੀ ਇਕਾਈ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਲਈ ਮਾਰੂਤੀ ਸੁਜ਼ੂਕੀ ਦੀਆਂ ਜ਼ਰੂਰਤਾਂ ਪੂਰੀ ਕਰੇਗੀ।
