ਮਾਰੂਤੀ ਨੇ ਚਾਰ ਹੋਰ ਸ਼ਹਿਰਾਂ ’ਚ ਸ਼ੁਰੂ ਕੀਤੀ ਵਾਹਨ ‘ਕਿਰਾਏ’ ਉੱਤੇ ਦੇਣ ਦੀ ਯੋਜਨਾ

Monday, Jun 28, 2021 - 06:04 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਆਪਣੀਆਂ ਕਾਰਾਂ ਨੂੰ ਕਿਰਾਏ ’ਤੇ ਦੇਣ ਦੀ ਯੋਜਨਾ ਨੂੰ ਚਾਰ ਹੋਰ ਸ਼ਹਿਰਾਂ-ਜੈਪੁਰ, ਇੰਦੌਰ, ਮੇਂਗਲੁਰੂ ਅਤੇ ਮੈਸੂਰ ’ਚ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਕੰਪਨੀ ਦੀ ‘ਮਾਰੂਤੀ ਸੁਜ਼ੂਕੀ ਸਬਸਕ੍ਰਾਈਬ’ ਯੋਜਨਾ ਹੁਣ 19 ਸ਼ਹਿਰਾਂ ’ਚ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕੋਵੀਸ਼ੀਲਡ ਲਗਵਾਉਣ ਵਾਲਿਆਂ 'ਤੇ EU ਦੀ ਯਾਤਰਾ 'ਤੇ ਲੱਗੀ ਪਾਬੰਦੀ ਤੋਂ ਬਾਅਦ ਪੂਨਾਵਾਲਾ ਨੇ ਦਿੱਤਾ ਇਹ ਬਿਆਨ

ਕੰਪਨੀ ਨੇ ਕਿਹਾ ਕਿ ਉਸ ਨੇ ਆਪਣੀ ਇਸ ਸੇਵਾ ਲਈ ਮਾਰਕੀਟਪਲੇਸ ਮਾਡਲ ਵੀ ਸ਼ੁਰੂ ਕੀਤਾ ਹੈ। ਇਸ ’ਚ ਕਈ ਭਾਈਵਾਲਾਂ ਰਾਹੀਂ ਮੁਕਾਬਲੇਬਾਜ਼ੀ ਦਰਾਂ ’ਤੇ ਕਾਰ ਸਬਸਕ੍ਰਿਪਸ਼ਨ ਉਤਪਾਦਾਂ ਦੀ ਪੇਸ਼ਕਸ਼ ਕੀਤੀ ਜਾ ਸਕੇਗੀ। ਕੰਪਨੀ ਨੇ ਇਸ ਲਈ ਤਿੰਨ ਭਾਈਵਾਲਾਂ ਓਰਿਕਸ ਆਟੋ ਇੰਫ੍ਰਾਸਟ੍ਰਕਚਰ ਸਰਵਿਸੇਜ਼ ਲਿਮ. (ਓਰਿਕਸ), ਏ. ਐੱਲ. ਡੀ. ਆਟੋਮੋਟਿਵ ਇੰਡੀਆ (ਏ. ਐੱਲ. ੀ. ਆਟੋਮੋਟਿਵ) ਅਤੇ ਮਾਈਲਸ ਆਟੋਮੋਟਿਵ ਤਕਨਾਲੋਜੀਜ਼ ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਉਸ ਦੀ ਸਬਸਕ੍ਰਾਈਬ ਯੋਜਨਾ ਹੁਣ ਚਾਰ ਹੋਰ ਸ਼ਹਿਰਾਂ ’ਚ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਹੁਣ ਇਹ ਯੋਜਨਾ 19 ਸ਼ਹਿਰਾਂ ’ਚ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਤਿਆਰ ਕੀਤੇ ਸ਼ੂਗਰ ਰੋਗੀਆਂ ਲਈ 'Designer Egg', ਕੁਪੋਸ਼ਣ ਤੋਂ ਮਿਲੇਗੀ ਰਾਹਤ

ਮਾਰੂਤੀ ਸੁੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਕਾਰ ਸਬਸਕ੍ਰਿਪਸ਼ਨ ਯੋਜਨਾ ਭਾਰਤੀ ਬਾਜ਼ਾਰ ਲਈ ਨਵੀਂ ਧਾਰਨਾ ਹੈ। ਅਸੀਂ ਲਗਾਤਾਰ ਆਪਣੇ ਇਸ ਪ੍ਰੋਗਰਾਮ ਦਾ ਅਪਡੇਟਸ ਕਰ ਰਹੇ ਹਾਂ। ਅਸੀਂ ਇਸ ਪ੍ਰੋਗਰਾਮ ਦੇ ਤਹਿਤ ਚਾਰ ਹੋਰ ਸ਼ਹਿਰ ਜੋੜੇ ਹਨ, ਜਿਸ ਨਾਲ ਅਸੀਂ ਵੱਧ ਤੋਂ ਵੱਧ ਗਾਹਕਾਂ ਨੂੰ ਸੇਵਾਵਾਂ ਦੇ ਸਕਾਂਗੇ। ਮਾਰੂਤੀ ਸੁਜ਼ੂਕੀ ਨੇ ਸਬਸਕ੍ਰਾਈਬ ਯੋਜਨਾ ਪਿਛਲੇ ਸਾਲ ਜੁਲਾਈ ’ਚ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਗਾਹਕ ਕੰਪਨੀ ਦੇ ਵੱਖ-ਵੱਖ ਵਾਹਨ ਜਿਵੇਂ ਵੈਗਨ ਆਰ, ਸਵਿਫਟ, ਡਿਜ਼ਾਇਰ, ਵਿਟਾਰਾ ਬ੍ਰੇਜ਼ਾ, ਅਰਟਿਗਾ, ਮਾਰੂਤੀ ਸੁਜ਼ੂਕੀ ਏਰੀਨਾ ਅਤੇ ਇਗ੍ਰਿਸ, ਬਾਲੇਨੋ, ਸਿਆਜ, ਐੱਸ. ਕ੍ਰਾਸ ਅਤੇ ਐਕਸ. ਐੱਲ. 6 ਨੈਕਸਾ ਤੋਂ ਸਬਸਕ੍ਰਾਈਬ ਕਰ ਸਕਦੇ ਹਨ। ਇਸ ਯੋਜਨਾ ਦੇ ਤਹਿਤ ਗਾਹਕਾਂ ਨੂੰ ਵਾਹਨ ਖਰੀਦਣ ਦੀ ਲੋੜ ਨਹੀਂ ਹੁੰਦੀ। ਉਹ ਪ੍ਰਤੀ ਮਹੀਨਾ ਫੀਸ ਦਾ ਭੁਗਤਾਨ ਕਰ ਕੇ ਵਾਹਨ ਇਸਤੇਮਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਾਰ ਨਿਰਮਾਤਾਵਾਂ ਨੂੰ ਰਾਹਤ, ਏਅਰਬੈਗ ਲਾਜ਼ਮੀ ਕਰਨ ਨੂੰ ਲੈ ਕੇ ਸਰਕਾਰ ਨੇ ਮਿਆਦ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News