ਸਮਾਰਟ ਫੋਨਾਂ ਦੀ ਤਰ੍ਹਾਂ ਮਾਰੂਤੀ ਕਾਰਾਂ ਦੀ ਜ਼ੋਰਦਾਰ ਵਧੀ ਆਨਲਾਈਨ ਵਿਕਰੀ

Monday, Nov 16, 2020 - 01:20 PM (IST)

ਸਮਾਰਟ ਫੋਨਾਂ ਦੀ ਤਰ੍ਹਾਂ ਮਾਰੂਤੀ ਕਾਰਾਂ ਦੀ ਜ਼ੋਰਦਾਰ ਵਧੀ ਆਨਲਾਈਨ ਵਿਕਰੀ

ਨਵੀਂ ਦਿੱਲੀ— ਸਮਾਰਟ ਫੋਨਾਂ ਦੀ ਤਰ੍ਹਾਂ ਹੁਣ ਕਾਰਾਂ ਦੀ ਵਿਕਰੀ ਵੀ ਆਨਲਾਈਨ ਜ਼ਬਰਦਸਤ ਹੋ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਦੋ ਲੱਖ ਤੋਂ ਵੱਧ ਕਾਰਾਂ ਆਨਲਾਈਨ ਜ਼ਰੀਏ ਵੇਚੀਆਂ ਹਨ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।


ਮਾਰੂਤੀ ਨੇ ਆਪਣੇ ਆਨਲਾਈਨ ਵਿਕਰੀ ਮੰਚ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਕੀਤੀ ਸੀ। ਕੰਪਨੀ ਇਸ ਡਿਜੀਟਲ ਮੰਚ ਨਾਲ ਦੇਸ਼ ਭਰ ਦੇ 1,000 ਡੀਲਰਾਂ ਨੂੰ ਜੋੜ ਚੁੱਕੀ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਵ ਨੇ ਕਿਹਾ, ''ਵਾਹਨ ਵਿਕਰੀ ਲਈ ਡਿਜੀਟਲ ਮੰਚ 2018 'ਚ ਸ਼ੁਰੂ ਕੀਤੀ ਗਿਆ ਸੀ। ਡਿਜੀਟਲ ਪੁੱਛਗਿੱਛ 'ਚ ਤਿੰਨ ਗੁਣਾ ਦਾ ਵਾਧਾ ਹੋ ਚੁੱਕਾ ਹੈ। ਅਪ੍ਰੈਲ, 2019 ਤੋਂ ਡਿਜੀਟਲ ਮੰਚ ਜ਼ਰੀਏ ਸਾਡੀ ਵਿਕਰੀ 2 ਲੱਖ ਨੂੰ ਪਾਰ ਕਰ ਗਈ ਹੈ।''

ਉਨ੍ਹਾਂ ਕਿਹਾ ਕਿਹਾ ਕਿ ਡਿਜੀਟਲ ਮੰਚ ਜ਼ਰੀਏ ਗਾਹਕਾਂ ਦੀ ਪੁੱਛਗਿੱਛ ਦਾ ਅੰਕੜਾ 21 ਲੱਖ 'ਤੇ ਪਹੁੰਚ ਗਿਆ ਹੈ। ਸ਼੍ਰੀਵਾਸਤਵ ਨੇ 'ਗੂਗਲ ਆਟੋ ਗਿਅਰ ਸ਼ਿਫਟ ਇੰਡੀਆ-2020 ਰਿਪੋਰਟ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਵੀ ਕਾਰ ਖ਼ਰੀਦਣ ਤੋਂ ਪਹਿਲਾਂ ਗਾਹਕ ਪਹਿਲਾਂ ਆਨਲਾਈਨ ਮਾਧਿਅਮ ਨਾਲ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਉਸ ਪਿੱਛੋਂ ਡੀਲਰ ਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 95 ਫ਼ੀਸਦੀ ਗਾਹਕ ਪਹਿਲਾਂ ਆਨਲਾਈਨ ਜਾਣਕਾਰੀ ਪ੍ਰਾਪਤ ਕਰ ਰਹੇ ਹਨ।


author

Sanjeev

Content Editor

Related News