ਅਮਰੀਕੀ ਕੇਂਦਰੀ ਬੈਂਕ ਦੇ ਵਿਆਜ ਦਰ ਫੈਸਲੇ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ

Monday, Sep 16, 2024 - 04:53 PM (IST)

ਨਵੀਂ ਦਿੱਲੀ (ਭਾਸ਼ਾ) - ਇਸ ਹਫਤੇ ਭਾਰਤੀ ਸ਼ੇਅਰ ਬਾਜ਼ਾਰ ਦੀ ਦਿਸ਼ਾ ਅਮਰੀਕੀ ਕੇਂਦਰੀ ਬੈਂਕ, ਫੈੱਡਰਲ ਰਿਜ਼ਰਵ ਦੇ ਵਿਆਜ ਦਰ ’ਤੇ ਫੈਸਲੇ ਨਾਲ ਤੈਅ ਹੋਵੇਗੀ। ਇਸ ਤੋਂ ਇਲਾਵਾ, ਕੌਮਾਂਤਰੀ ਵੱਡੇ ਆਰਥਿਕ ਅੰਕੜੇ ਅਤੇ ਵਿਦੇਸ਼ੀ ਨਿਵੇਸ਼ਕਾਂ ਦੀਆਂ ਗਤੀਵਿਧੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

ਇਹ ਵੀ ਪੜ੍ਹੋ :     ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਛਾਪੇਮਾਰੀ ਦੌਰਾਨ ਬਦਸਲੂਕੀ, ਫੌਜ ’ਤੇ ਲੱਗੇ ਗੰਭੀਰ ਦੋਸ਼

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਹਫਤੇ ਅਮਰੀਕੀ ਕੇਂਦਰੀ ਬੈਂਕ ਦੀ ਬੈਠਕ 18 ਸਤੰਬਰ ਨੂੰ ਹੋਵੇਗੀ। ਅਨੁਮਾਨ ਹੈ ਕਿ ਵਿਆਜ ਦਰ ’ਚ 0.25 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ, ਹਾਲਾਂਕਿ ਕੁੱਝ ਬਾਜ਼ਾਰ ਮਾਹਿਰ ਅੱਧਾ ਫੀਸਦੀ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ। ਇਸ ਨਾਲ ਡਾਲਰ ਕਮਜ਼ੋਰ ਹੋਵੇਗਾ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦਾ ਭਾਰਤੀ ਬਾਜ਼ਾਰ ’ਚ ਪ੍ਰਵਾਹ ਵਧ ਸਕਦਾ ਹੈ।

ਇਹ ਵੀ ਪੜ੍ਹੋ :     ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮਿਲਿਆ Expired ਦਵਾਈਆਂ ਦਾ ਭੰਡਾਰ

ਬੀਤੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ’ਚ ਜ਼ਿਕਰਯੋਗ ਵਾਧਾ ਹੋਇਆ। ਸੈਂਸੈਕਸ ਨੇ 83,000 ਅੰਕ ਦੇ ਪੱਧਰ ਨੂੰ ਪਾਰ ਕੀਤਾ ਅਤੇ ਨਿਫਟੀ ਵੀ ਆਪਣੇ ਉੱਚ ਪੱਧਰ ’ਤੇ ਪਹੁੰਚ ਗਿਆ। ਬੀ. ਐੱਸ. ਈ. ਦਾ ਸੈਂਸੈਕਸ 1,707.01 ਅੰਕ ਜਾਂ 2.10 ਫੀਸਦੀ ਵਧਿਆ, ਜਦੋਂਕਿ ਨਿਫਟੀ 504.35 ਅੰਕ ਜਾਂ 2.02 ਫੀਸਦੀ ਚੜ੍ਹਿਆ।

ਇਹ ਵੀ ਪੜ੍ਹੋ :     BSNL ਦਾ Airtel, Jio ਨੂੰ ਵੱਡਾ ਝਟਕਾ, ਲਾਂਚ ਕੀਤਾ 82 ਦਿਨਾਂ ਦੀ ਵੈਲੀਡਿਟੀ ਵਾਲਾ ਨਵਾਂ ਸਸਤਾ ਪਲਾਨ

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਫਤੇ ਮੁੱਖ ਘਰੇਲੂ ਅਤੇ ਕੌਮਾਂਤਰੀ ਆਰਥਿਕ ਅੰਕੜੇ, ਜਿਵੇਂ ਥੋਕ ਮਹਿੰਗਾਈ ਅਤੇ ਅਮਰੀਕਾ ਦੇ ਉਦਯੋਗਿਕ ਉਤਪਾਦਨ ਦੇ ਅੰਕੜੇ, ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ। ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਵੀ. ਕੇ. ਵਿਜੈ ਕੁਮਾਰ ਨੇ ਕਿਹਾ ਕਿ ਐੱਫ. ਆਈ. ਆਈ. ਦੀ ਖਰੀਦਦਾਰੀ ਅਤੇ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰ ’ਤੇ ਫੈਸਲਾ ਭਾਰਤੀ ਬਾਜ਼ਾਰ ਲਈ ਮਹੱਤਵਪੂਰਨ ਹੋਣਗੇ।

ਇਹ ਵੀ ਪੜ੍ਹੋ :      ਮਹਿੰਗਾ ਹੋਵੇਗਾ ਤੇਲ, ਤਿਉਹਾਰੀ ਸੀਜ਼ਨ 'ਚ ਰੜਕਣਗੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News