ਸਰਕਾਰੀ ਬੈਂਕਾਂ ਦੇ 6% ਢਿੱਗੇ ਮਾਰਕੀਟ ਸ਼ੇਅਰ

Saturday, Mar 24, 2018 - 12:53 PM (IST)

ਨਵੀਂ ਦਿੱਲੀ—ਛੋਟੇ ਕਾਰੋਬਾਰੀਆਂ ਨੂੰ ਲੋਨ ਦੇਣ ਦੇ ਮਾਮਲੇ 'ਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਮੁਕਾਬਲੇ ਪ੍ਰਾਈਵੇਟ ਅਤੇ ਨਾਨਾ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਆਂ ਦੀ ਹਿੱਸੇਦਾਰੀ ਵਧ ਰਹੀ ਹੈ। ਐੱਮ.ਐੱਸ.ਐੱਮ.ਈ. ਸੇਗਮੈਂਟ ਦੀ ਲੈਂਡਿੰਗ ਮਾਰਕੀਟ 'ਚ ਪ੍ਰਾਈਵੇਟ ਬੈਂਕਾਂ ਅਤੇ ਐੱਨ.ਬੀ.ਐੱਫ.ਸੀ. ਦਾ ਸ਼ੇਅਰ ਪਿਛਲੇ ਦੋ ਸਾਲਾਂ 'ਚ 6 ਫੀਸਦੀ ਤੋਂ ਅਧਿਕ ਵਧ ਚੁਕਿਆ ਹੈ। ਸਾਲ 2015 'ਚ ਇਨ੍ਹਾਂ ਦਾ ਮਾਰਕੀਟ ਸ਼ੇਅਰ 34 ਫੀਸਦੀ ਸੀ, ਜੋ 2017 'ਚ ਵਧ ਕੇ 40 ਫੀਸਦੀ ਹੋ ਚੁਕਿਆ ਹੈ। ਇਹ ਖੁਲਾਸਾ ਸਮਾਲ, ਇੰਡਸਟਰੀਜ਼ ਡੈਵਲਪਮੈਂਟ ਬੈਂਕ ਆਫ ਇੰਡੀਆ (ਸਿਡਨੀ) ਅਤੇ ਟ੍ਰਾਂਸ ਯਨੀਅਨ, ਸਿਬਿਲ ਦੁਆਰਾ ਤਿਆਰ ਕੀਤੀ ਗਈ ਪਹਿਲੀ ਰਿਪੋਰਟ ਐੱਮ.ਐੱਸ.ਐੱਮ.ਈ. ਪਲਸ 'ਚ ਹੋਇਆ ਹੈ।    

  ਕਿਵੇਂ ਢਿੱਗੇ ਮਾਰਕੀਟ ਸ਼ੇਅਰ
-ਐੱਸ.ਐੱਸ.ਐੱਮ.ਈ.  ਸੇਗਮੇਂਟ ਦੇ ਲੈਂਡਿੰਗ ਮਾਰਕੀਟ 'ਚ ਦਸਬੰਰ 2015 ਤੱਕ ਪਬਲਿਕ ਸੈਕਟਰ ਬੈਂਕ ਦੀ ਹਿੱਸੇਦਾਰੀ 61.5 ਫੀਸਦੀ ਸੀ, ਜੋ ਦਸੰਬਰ 2017 'ਚ ਢਿੱਗ ਕੇ 55.4 ਫੀਸਦੀ ਤੱਕ ਪਹੁੰਚ ਗਈ। 
-ਪ੍ਰਾਈਵੇਟ ਬੈਂਕ ਦੀ ਹਿੱਸੇਦਾਰੀ ਦਸੰਬਰ 2015 ਤੱਕ 25.4 ਫੀਸਦੀ ਸੀ, ਜੋ ਦਸਬੰਰ 2017 ਤੱਕ ਵੱਧ ਕੇ 28.5 ਫੀਸਦੀ ਹੋ ਗਈ।
-ਐੱਨ.ਬੀ.ਐੱਫ.ਸੀ.(ਨਾਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀ) ਦੀ ਹਿੱਸੇਦਾਰੀ ਦਸੰਬਰ 2015 ਤੱਕ 7.9 ਫੀਸਦੀ ਸੀ, ਜੋ ਦਸੰਬਰ 2017 'ਚ ਵਧਾ ਕੇ 10,4 ਫੀਸਦੀ ਤੱਕ ਪਹੁੰਚ ਗਈ।               


Related News