ਬਾਜ਼ਾਰ ''ਚ ਮਜ਼ਬੂਤੀ ਬਰਕਰਾਰ, ਸੈਂਸੈਕਸ 230 ਅੰਕ ਹੋਇਆ ਮਜ਼ਬੂਤ, ਨਿਫਟੀ 18150 ਦੇ ਪਾਰ ਪਹੁੰਚਿਆ
Tuesday, Jan 24, 2023 - 10:33 AM (IST)
ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਤੇਜ਼ੀ ਦੇ ਬਾਅਦ ਘਰੇਲੂ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਮਜ਼ਬੂਤੀ ਬਰਕਰਾਰ ਰਹੀ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸੈਂਸੈਕਸ 180 ਅੰਕਾਂ ਦੀ ਮਜ਼ਬੂਤੀ ਨਾਲ 61122 ਅੰਕਾਂ ਦੇ ਪੱਧਰ 'ਤੇ ਅਤੇ ਨਿਫਟੀ 65 ਅੰਕ ਮਜ਼ਬੂਤ ਹੋ ਕੇ 18184 ਅੰਕਾਂ 'ਤੇ ਖੁੱਲ੍ਹਿਆ। ਇਸ ਦੌਰਾਨ ਬੈਂਕ ਨਿਫਟੀ 'ਚ 173 ਅੰਕਾਂ ਦੀ ਤੇਜ਼ੀ ਨਾਲ 42994 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਦੀ ਸ਼ੁਰੂਆਤ ਹੋਈ। ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ 'ਚ 300 ਅੰਕਾਂ ਤੱਕ ਦੀ ਤੇਜ਼ੀ ਦਿਖੀ।
ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਪੀ.ਐੱਸ.ਯੂ ਬੈਂਕ ਅਤੇ ਆਈ ਟੀ ਇੰਡੈਕਸ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਟਾਟਾ ਮੋਟਰਜ਼, ਐੱਚ.ਡੀ.ਐੱਫ.ਸੀ ਬੈਂਕ, ਇੰਫੋਸਿਸ, ਬਜਾਜ ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਹਰੇ ਨਿਸ਼ਾਨ 'ਚ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸਨ ਫਾਰਮਾ, ਕੋਟਕ ਬੈਂਕ, ਨੈਸਲੇ ਇੰਡੀਆ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਮੰਗਲਵਾਲ ਨੂੰ ਮਾਰੂਤੀ, ਟੀ.ਵੀ.ਐੱਸ ਮੋਟਰਸ,ਪੀ.ਐੱਨ.ਬੀ. ਹਾਊਸਿੰਗ ਫਾਈਨਾਂਸ ਵਰਗੀਆਂ ਕੰਪਨੀਆਂ ਦੇ ਨਤੀਜੇ ਆਉਣਗੇ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਕਮਜ਼ੋਰ ਹੋ ਕੇ 80.50 ਦੇ ਪੱਧਰ 'ਤੇ ਖੁੱਲ੍ਹਿਆ ਹੈ।