ਚੋਟੀ ਦੀਆਂ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 86,932 ਕੋਰੜ ਰੁਪਏ ਵਧਿਆ

Sunday, Nov 05, 2017 - 04:39 PM (IST)

ਚੋਟੀ ਦੀਆਂ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 86,932 ਕੋਰੜ ਰੁਪਏ ਵਧਿਆ

ਨਵੀਂ ਦਿੱਲੀ— ਸੈਂਸੇਕਸ ਦੀਆਂ ਚੋਟੀ ਦੀਆਂ ਦਸ 'ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ( ਮਾਰਕੀਟ ਕੈਪ) 'ਚ ਬੀਤੇ ਹਫਤੇ ਕੁਲ ਮਿਲਾ ਕੇ 86,932.41 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਜ਼ਿਆਦਾ ਲਾਭ 'ਚ ਭਾਰਤੀ ਏਅਰਟੈੱਲ ਰਹੀ। ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼ ਟੀ.ਸੀ.ਐੱਸ. ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਐੱਸ.ਬੀ.ਆਈ. ਮਾਰੂਤੀ ਸੁਜੁਕੀ ਇੰਡੀਆ, ਓ.ਐੱਨ.ਜੀ.ਸੀ. ਅਤੇ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ। ਚੋਟੀ ਦੀਆਂ 10 ਕੰਪਨੀਆਂ 'ਚੋਂ 2 ਕੰਪਨੀਆਂ ਆਈ.ਟੀ.ਸੀ. ਅਤੇ ਹਿੰਦੂਸਤਾਨ ਯੂਨੀਲੀਵਰ ਦੇ ਬਾਜ਼ਾਰ ਪੂੰਜੀਕਰਣ 'ਚ ਹੀ ਕਮੀ ਆਈ।
ਸਮੀਖਿਆ ਅਧੀਨ ਹਫਤੇ 'ਚ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਣ 22,486.25 ਕਰੋੜ ਰੁਪਏ ਵੱਧ ਕੇ 2,16,399.25 ਕਰੋੜ ਰੁਪਏ 'ਤੇ ਪਹੁੰਚ ਗਿਆ। ਉਥੇ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਮੁਲਾਂਕਣ 12,338.06 ਕਰੋੜ ਰੁਪਏ ਦੇ ਵਾਧੇ ਦੇ ਨਾਲ 2,83,185.15 ਕਰੋੜ ਰੁਪਏ, ਭਾਰਤੀ ਸਟੇਟ ਬੈਂਕ ਦਾ 12,128.03 ਕਰੋੜ ਰੁਪਏ ਦਾ ਵਾਧਾ ਹੋਇਆ ਅਤੇ ਇਹ 5,98,854.67 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ.ਬੈਂਕ ਦਾ ਬਾਜ਼ਾਰ ਮੁਲਾਂਕਣ 10,234.53 ਕਰੋੜ ਰੁਪਏ ਦੇ ਵਾਧੇ ਨਾਲ 4,73,570.96 ਕਰੋੜ ਰੁਪਏ ਰਿਹਾ। ਹਫਤੇ ਦੇ ਦੌਰਾਨ ਓ.ਐੱਨ.ਜੀ.ਸੀ. ਦੇ ਬਾਜ਼ਾਰ ਮੁਲਾਂਕਣ 'ਚ 10,009.93 ਕਰੋੜ ਰੁਪਏ ਦੇ ਵਾਧਾ ਹੋਇਆ ਅਤੇ ਇਹ 2,45,563.96 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਟੀ.ਸੀ.ਐੱਸ. ਦਾ ਬਾਜ਼ਾਰ ਮੁਲਾਂਕਣ 6,412.86 ਕਰੋੜ ਵਧ ਕੇ 5,00,145.92 ਕਰੋੜ ਰੁਪਏ ਅਤੇ ਮਾਰੂਤੀ ਦਾ 3,069.13 ਕਰੋੜ ਵਧਾ ਕੇ 2,48,201.06 ਕਰੋੜ ਰੁਪਏ ਰਿਹਾ।
ਉਥੇ ਹੀ ਇਸ ਰੁਖ ਦੇ ਉਲਟ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਣ 4,763.02 ਕਰੋੜ ਰੁਪਏ ਘਟ ਕੇ 3,23,403.50 ਕਰੋੜ ਰੁਪਏ 'ਤੇ ਆ ਗਿਆ। ਹਿੰਦੂਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 4,177.45 ਕਰੋੜ ਰੁਪਏ ਘਟ ਕੇ 2,67,984.09 ਕਰੋੜ ਰੁਪਏ ਰਹਿ ਗਿਆ। ਦਸ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਕਾਇਮ ਰਹੀ। ਉਸਦੇ ਬਾਅਦ ਕ੍ਰਮਸ਼ ਟੀ.ਸੀ.ਐੱਚ, ਐੱਚ.ਡੀ.ਐੱਫ.ਸੀ.ਬੈਂਕ, ਆਈ.ਟੀ.ਸੀ. ਐੱਚ.ਡੀ.ਐੱਫ.ਸੀ. , ਐੱਸ.ਬੀ.ਆਈ, ਹਿੰਦੂਸਤਾਨ ਯੂਨਿਲੀਵਰ,ਓ ਐੱਨ.ਜੀ.ਸੀ. ਅਤੇ ਏਅਰਟੈੱਲ ਦਾ ਸਥਾਨ ਰਿਹਾ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ 582.34 ਅੰਕ ਜਾ 1.59 ਪ੍ਰਤੀਸ਼ਤ ਚੜ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ 129.45 ਅੰਕ ਜਾ 1.25 ਫੀਸਦੀ ਦਾ ਵਾਧਾ ਰਿਹਾ।


Related News