ਅਚਾਨਕ ਘਟੇ ਫੇਸਬੁੱਕ ਦੇ ਫੋਲੋਅਰਸ, ਮਾਰਕ ਜ਼ੁਕਰਬਰਗ ਦੇ ਵੀ ਰਹਿ ਗਏ ਸਿਰਫ਼ 9900

Wednesday, Oct 12, 2022 - 01:59 PM (IST)

ਅਚਾਨਕ ਘਟੇ ਫੇਸਬੁੱਕ ਦੇ ਫੋਲੋਅਰਸ, ਮਾਰਕ ਜ਼ੁਕਰਬਰਗ ਦੇ ਵੀ ਰਹਿ ਗਏ ਸਿਰਫ਼ 9900

ਨਵੀਂ ਦਿੱਲੀ- ਫੇਸਬੁੱਕ 'ਤੇ ਲੋਕਾਂ ਦੇ ਫੋਲੋਅਰਸ ਅਚਾਨਕ ਘੱਟ ਹੋ ਰਹੇ ਹਨ। ਕਈ ਵੱਡੇ ਫੇਸਬੁੱਕ ਅਕਾਊਂਟ ਦੇ ਫੋਲੋਅਰਸ ਲੱਖਾਂ ਤੋਂ ਘੱਟ ਹੋ ਕੇ 10 ਹਜ਼ਾਰ ਦੇ ਕਰੀਬ ਹੋ ਗਏ ਹਨ। ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਰਕਬਰਗ ਦੇ ਫੋਲੋਅਰਸ ਵੀ ਘੱਟ ਹੋ ਕੇ 9,994 ਹੋ ਗਏ ਹਨ।
ਇਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਬਗ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਇਸ ਬਗ ਦੀ ਵਜ੍ਹਾ ਨਾਲ ਤੁਸੀਂ ਕਿਸੇ ਸੈਲੀਬਰਿਟੀ ਦਾ ਅਕਾਊਂਟ ਸਰਚ ਕਰੋਗੇ ਤਾਂ ਉਨ੍ਹਾਂ ਦੇ ਪੂਰੇ ਫੋਲੋਅਰਸ ਦਿਖ ਰਹੇ ਹਨ। ਪਰ ਪ੍ਰੋਫਾਇਲ ਖੋਲ੍ਹਦੇ ਹੀ ਇਹ ਨੰਬਰ 10 ਹਜ਼ਾਰ ਤੋਂ ਵੀ ਘੱਟ ਹੋ ਜਾਂਦਾ ਹੈ।

 

PunjabKesari

ਅਦਾਕਾਰ ਆਸ਼ੁਤੋਸ਼ ਰਾਣਾ ਨੇ ਵੀ ਕੀਤੀ ਸ਼ਿਕਾਇਤ
ਇਸ ਨੂੰ ਲੈ ਕੇ ਫਿਲਮ ਅਦਾਕਾਰ ਆਸ਼ੁਤੋਸ਼ ਰਾਣਾ ਨੇ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਰਾਤ ਤੱਕ ਉਨ੍ਹਾਂ ਦੇ ਕੋਲ ਕਰੀਬ 4 ਲੱਖ 96 ਹਜ਼ਾਰ ਫੋਲੋਅਰਸ ਸਨ ਜਦਕਿ ਅੱਜ ਸਿਰਫ਼ 9 ਹਜ਼ਾਰ ਹੀ ਬਚੇ। ਇਸ ਤੋਂ ਇਲਾਵਾ ਵੀ ਦੂਜੇ ਲੋਕ ਫੋਲੋਅਰਸ ਘੱਟ ਹੋਣ ਦੀ ਸ਼ਿਕਾਇਤ ਕਰ ਰਹੇ ਹਨ। 
ਖ਼ਾਸ ਗੱਲ ਇਹ ਹੈ ਕਿ ਇਸ ਫੇਸਬੁੱਕ ਦੇ ਬਗ ਤੋਂ ਖ਼ੁਦ ਉਸ ਦੇ ਫਾਊਂਡਰ ਮਾਰਕ ਜ਼ੁਰਕਬਰਗ ਵੀ ਬਚ ਨਹੀਂ ਪਾਏ। ਉਨ੍ਹਾਂ ਦੇ ਫੋਲੋਅਰਸ ਕਰੋੜਾਂ 'ਚ ਹਨ। ਪਰ ਪ੍ਰੋਫਾਇਲ ਖੋਲ੍ਹਦੇ ਹੀ ਸਿਰਫ਼ 9,994 ਫੋਲੋਅਰਸ ਹੀ ਦਿਖ ਰਹੇ ਹਨ। ਭਾਵ ਉਨ੍ਹਾਂ ਦੇ ਕੋਲ ਹੁਣ 10 ਹਜ਼ਾਰ ਫੋਲੋਅਰਸ ਵੀ ਨਹੀਂ ਹਨ।

PunjabKesari
ਟਵਿੱਟਰ 'ਤੇ ਵੀ ਚੁੱਕੈ ਅਜਿਹਾ
ਹਾਲਾਂਕਿ ਮਾਹਰਾਂ ਦਾ ਮੰਨੀਏ ਤਾਂ ਕੰਪਨੀ ਫੇਕ ਯੂਜ਼ਰਸ ਦੀ ਪ੍ਰੋਫਾਇਲ ਹਟਾ ਰਹੀ ਹੈ। ਇਸ ਕਾਰਨ ਕਰਕੇ ਅਜਿਹੇ ਰਿਜ਼ਲਟ ਆ ਰਹੇ ਹਨ। ਪ੍ਰੋਸੈੱਸ ਪੂਰਾ ਹੋਣ ਤੋਂ ਬਾਅਦ ਫਿਰ ਤੋਂ ਸਭ ਨਾਰਮਲ ਹੋ ਜਾਵੇਗਾ। ਅਜਿਹਾ ਤਜ਼ਰਬਾ ਪਹਿਲਾਂ ਟਵਿੱਟਰ ਯੂਜ਼ਰਸ ਨੂੰ ਵੀ ਹੋ ਚੁੱਕਾ ਹੈ।

ਜਿਥੇ ਲੱਖਾਂ ਫੋਲੋਅਰਸ ਘੱਟ ਹੋ ਜਾਂਦੇ ਹਨ ਪਰ ਫਿਰ ਸਭ ਠੀਕ ਹੋ ਜਾਂਦਾ ਹੈ। ਇਸ ਨੂੰ ਲੈ ਕੇ ਟਵਿੱਟਰ ਦਾ ਕਹਿਣਾ ਸੀ ਕੀ ਉਹ ਸਪੈਮ ਅਤੇ ਬੋਟ ਅਕਾਊਂਟ ਨੂੰ ਸਮੇਂ-ਸਮੇਂ 'ਤੇ ਹਟਾਉਂਦਾ ਰਹਿੰਦਾ ਹੈ। ਇਸ ਕਾਰਨ ਕਰਕੇ ਅਜਿਹਾ ਹੁੰਦਾ ਹੈ। ਹੁਣ ਲੱਗ ਰਿਹਾ ਹੈ ਕਿ ਫੇਸਬੁੱਕ 'ਤੇ ਹੀ ਕੁਝ ਹੋ ਰਿਹਾ ਹੈ। ਹਾਲਾਂਕਿ ਇਸ ਦਾ ਸਹੀ ਕਾਰਨ ਕੀ ਹੈ ਇਸ ਲਈ ਸਾਨੂੰ ਕੰਪਨੀ ਦੇ ਆਫੀਸ਼ੀਅਲ ਬਿਆਨ ਦੀ ਉਡੀਕ ਕਰਨੀ ਹੋਵੇਗੀ
ਦੱਸਿਆ ਜਾ ਰਿਹਾ ਹੈ  ਕਿ Technical glitch ਹੈ ਜ਼ੁਕਰਬਰਸ ਦੇ ਵੀ  10,000 ਤੋਂ ਹੇਠਾਂ ਆ ਗਏ ਹਨ। ਪ੍ਰੋਫਾਈਲ 'ਚ Followed by 'ਚੇ ਕਲਿੱਕ ਕਰੋ ਸਭ ਫੋਲੋਵਰਸ ਦਿਖ ਜਾਣਗੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News