ਮੈਰਿਕੋ ਦਾ 185 ਕਰੋੜ ਦਾ ਮੁਨਾਫਾ
Monday, Oct 30, 2017 - 03:37 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਮੈਰਿਕੋ ਨੂੰ 185 ਕਰੋੜ ਰੁਪਏ ਦਾ ਮੁਨਾਫਾ ਹੋਇਆ। ਬਾਜ਼ਾਰ ਨੂੰ ਅਨੁਮਾਨ ਸੀ ਕਿ ਦੂਜੀ ਤਿਮਾਹੀ 'ਚ ਮੈਰਿਕੋ ਨੂੰ 189 ਕਰੋੜ ਰੁਪਏ ਦਾ ਮੁਨਾਫਾ ਹੋ ਸਕਦਾ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਮੈਰਿਕੋ ਦੀ ਆਮਦਨ 6.7 ਫੀਸਦੀ ਵਧ ਕੇ 1536 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਮੈਰਿਕੋ ਦੀ ਆਮਦਨ 1439.5 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਮੈਰਿਕੋ ਦਾ ਐਬਿਟਡਾ 259.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਮੈਰਿਕੋ ਦਾ ਐਬਿਟਡਾ ਮਾਰਜਨ 16.9 ਫੀਸਦੀ ਰਿਹਾ ਹੈ।