ਮਾਨਯਵਰ ਨੇ ਬ੍ਰਾਂਡ ਅੰਬੈਸਡਰ ਰਣਵੀਰ ਸਿੰਘ ਨਾਲ ਨਵੀਂ ਫਿਲਮ ‘ਤਿਆਰ ਹੋਕਰ ਆਏ’ ਕੀਤੀ ਲਾਂਚ
Tuesday, Sep 20, 2022 - 10:42 AM (IST)
ਨਵੀਂ ਦਿੱਲੀ–ਵਿਆਹਾਂ ਦੇ ਮੌਸਮ ਦੇ ਠੀਕ ਸਮੇਂ ’ਤੇ ਭਾਰਤੀ ਉਤਸਵ ਪਹਿਰਾਵਾ ਬ੍ਰਾਂਡ ਮਾਨਯਵਰ ਨੇ ਆਪਣੀ ‘ਤਿਆਰ ਹੋਕਰ ਆਏ’ ਮੁਹਿੰਮ ਨਾਲ ਇਕ ਨਵੀਂ ਫਿਲਮ ਲਾਂਚ ਕੀਤੀ ਹੈ। ਫਿਲਮ ਇਸ ਧਾਰਨਾ ਨੂੰ ਮਜ਼ਬੂਤ ਕਰਨ ਦੇ ਉਨ੍ਹਾਂ ਦੇ ਯਤਨ ’ਤੇ ਕੇਂਦਰਿਤ ਹੈ ਕਿ ਸਹੀ ਅਰਥਾਂ ’ਚ ‘ਵਿਆਹ ਲਈ ਤਿਆਰ’ ਹੋਣ ਲਈ ਹਰ ਕਿਸੇ ਨੂੰ ਭਾਰਤੀ ਪਹਿਰਾਵਾ ਪਾਉਣਾ ਚਾਹੀਦਾ ਹੈ।
ਮਾਨਯਵਰ ਨੇ ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਨਾਲ ‘ਤਿਆਰ ਹੋਕਰ ਆਏ’ ਮੁਹਿੰਮ ਦੇ ਤਹਿਤ ਸੀਜ਼ਨ ਲਈ ਆਪਣੀ ਪਹਿਲੀ ਵਿਆਹ ਦੀ ਫਿਲਮ ਲਾਂਚ ਕੀਤੀ ਹੈ। ਇਸ ਫਿਲਮ ’ਚ ਰਣਵੀਰ ਸਿੰਘ ਇਕ ਚੰਚਲ, ਮਜ਼ਾਕੀਆ ਵੈਡਿੰਗ ਫੋਟੋਗ੍ਰਾਫਰ ਦੇ ਰੂਪ ’ਚ ਸਾਹਮਣੇ ਆਏ ਹਨ, ਜੋ ਆਪਣੇ ਬਿਹਤਰੀਨ ਕੱਪੜੇ ਪਹਿਨੇ ਹੋਏ ਹਨ, ਸੂਟ ਪਹਿਨੇ ਮੌਸਾਜੀ ਨੂੰ ਪ੍ਰਫੈਕਟ ਫੈਮਿਲੀ ਫੋਟੋ ਨੂੰ ਬਰਬਾਦ ਕਰਨ ਲਈ ਸਿੰਗਲ ਆਊਟ ਕਰਦੇ ਹੋਏ ਦਿਖਾਈ ਦਿੰਦੇ ਹਨ।