ਮੈਨੂਫੈਕਚਰਿੰਗ PMI : ਮਹਿੰਗਾਈ ਨੇ ਵਿਗਾੜੀ ਅਰਥਵਿਵਸਥਾ ਦੀ ਸਿਹਤ

Tuesday, Apr 05, 2022 - 11:47 AM (IST)

ਮੈਨੂਫੈਕਚਰਿੰਗ PMI : ਮਹਿੰਗਾਈ ਨੇ ਵਿਗਾੜੀ ਅਰਥਵਿਵਸਥਾ ਦੀ ਸਿਹਤ

ਨਵੀਂ ਦਿੱਲੀ (ਭਾਸ਼ਾ) – ਰੂਸ-ਯੂਕ੍ਰੇਨ ਸੰਕਟ ਕਾਰਨ ਦੁਨੀਆ ਭਰ ’ਚ ਵਧੀ ਮਹਿੰਗਾਈ ਦਾ ਅਸਰ ਭਾਰਤੀ ਅਰਥਵਿਵਸਥਾ ਦੀ ਸਿਹਤ ’ਤੇ ਵੀ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ’ਚ ਮਾਰਚ ’ਚ ਸੁਧਾਰ ਦੀ ਰਫਤਾਰ ਹੌਲੀ ਹੋ ਗਈ ਹੈ। ਮੈਨੂਫੈਕਚਰਿੰਗ ਸੈਕਟਰ ਦੇ ਤਾਜ਼ਾ ਅੰਕੜੇ ਇਸੇ ਗੱਲ ਦੀ ਤਸਦੀਕ ਕਰ ਰਹੇ ਹਨ।

ਦਰਅਸਲ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕਾਰੋਬਾਰੀਆਂ ਦਾ ਭਰੋਸਾ ਘਟਣ ਕਾਰਨ ਕੰਪਨੀਆਂ ਦੇ ਨਵੇਂ ਆਰਡਰ ਅਤੇ ਉਤਪਾਦਨ ਦੀ ਰਫਤਾਰ ਘੱਟ ਹੋ ਗਈ ਹੈ। ਇਸ ਨਾਲ ਮੈਨੂਫੈਕਚਰਿੰਗ ਪੀ. ਐੱਮ. ਆਈ. ਮਾਰਚ ’ਚ ਘਟ ਕੇ 54.0 ਰਹਿ ਗਿਆ ਜੋ ਸਤੰਬਰ 2021 ਤੋਂ ਬਾਅਦ 6 ਮਹੀਨਿਆਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) 54.9 ਰਿਹਾ ਸੀ। ਹਾਲਾਂਕਿ ਨੌਕਰੀਆਂ ਦੇ ਮੋਰਚੇ ’ਤੇ ਰਾਹਤ ਮਿਲੀ ਹੈ।

ਕੰਮਕਾਜ ’ਚ ਸੁਧਾਰ ਦਾ ਰੁਖ

ਅੰਕੜਿਆਂ ਮੁਤਾਬਕ ਲਗਾਤਾਰ 9 ਮਹੀਨਿਆਂ ਤੋਂ ਕੰਪਨੀਆਂ ਦੇ ਕੰਮਕਾਜ ’ਚ ਸੁਧਾਰ ਦਾ ਰੁਖ ਜਾਰੀ ਹੈ। ਮਾਰਚ ’ਚ ਵੀ ਆਪ੍ਰੇਸ਼ਨ ਦੇ ਮੋਰਚੇ ’ਤੇ ਸਥਿਤੀ ਠੀਕ ਰਹੀ। ਪੀ. ਐੱਮ. ਆਈ. ਤੋਂ ਅਰਥਵਿਵਸਥਾ ਦੀ ਵਿੱਤੀ ਸਥਿਤੀ ਦਾ ਪਤਾ ਲਗਦਾ ਹੈ। ਪੀ. ਐੱਮ. ਆਈ. ਦਾ 50 ਤੋਂ ਉੱਪਰ ਰਹਿਣਾ ਤੇਜ਼ੀ ਅਤੇ ਇਸ ਤੋਂ ਹੇਠਾਂ ਦਾ ਅੰਕੜਾ ਗਿਰਾਵਟ ਨੂੰ ਦਰਸਾਉਂਦਾ ਹੈ।

ਕੱਚੇ ਮਾਲ ਦੀ ਲਾਗਤ ’ਚ ਤੇਜ਼ੀ

ਐੱਸ. ਐਂਡ. ਪੀ. ਗਲੋਬਲ ਦੀ ਅਰਥਸ਼ਾਸਤਰੀ ਪਾਲੀਆਨਾ ਡੀ. ਲੀਮਾ ਦਾ ਕਹਿਣਾ ਹੈ ਕਿ 2021-22 ਦੇ ਅਖੀਰ ’ਚ ਭਾਰਤ ’ਚ ਨਿਰਮਾਣ ਸੈਕਟਰ ’ਚ ਵਾਧੇ ਦੀ ਰਫਤਾਰ ਹੌਲੀ ਹੋਈ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਵੇਂ ਆਰਡਰ ਅਤੇ ਉਤਪਾਦਨ ’ਚ ਨਰਮੀ ਆਈ ਹੈ। ਇਸ ਦੌਰਾਨ ਕੈਮੀਕਲ, ਕੱਪੜਾ, ਖਾਣ ਵਾਲੇ ਪਦਾਰਥ ਅਤੇ ਮੈਟਲ ਵਰਗੇ ਖੇਤਰ ’ਚ ਕੱਚੇ ਮਾਲ ਦੀ ਲਾਗਤ ਵਧੀ ਹੈ।

ਵਿਦੇਸ਼ੀ ਮੰਗ ’ਚ ਗਿਰਾਵਟ

ਐੱਸ. ਐਂਡ ਪੀ. ਗਲੋਬਲ ਵਲੋਂ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ ਦੇ ਦਬਾਅ ਦਾ ਅਸਰ ਹੁਣ ਕੰਪਨੀਆਂ ’ਤੇ ਦਿਖਾਈ ਦੇਣ ਲੱਗਾ ਹੈ। ਕੱਚੇ ਮਾਲ ਦੀ ਲਾਗਤ ਵਧਣ ਕਾਰਨ ਵਿਦੇਸ਼ੀ ਮੰਗ ’ਚ ਜੂਨ 2021 ਤੋਂ ਬਾਅਦ ਪਹਿਲੀ ਵਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਨਾਲ ਕੌਮਾਂਤਰੀ ਅਰਥਵਿਵਸਥਾ ’ਚ ਵੀ ਨਰਮੀ ਦੇ ਸੰਕੇਤ ਮਿਲ ਰਹੇ ਹਨ।

ਸਪਲਾਈ ਦੇ ਮੋਰਚੇ ’ਤੇ ਹੁਣ ਵੀ ਸਮੱਸਿਆ

ਲੀਮਾ ਦਾ ਕਹਿਣਾ ਹੈ ਕਿ ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਸਪਲਾਈ ਦੀ ਸਮੱਸਿਆ ਹੁਣ ਵੀ ਬਣ ਹੋਈ ਹੈ। ਕੱਚੇ ਮਾਲ ਦੀਆਂ ਕੀਮਤਾਂ ’ਚ ਰਿਕਾਰਡ ਤੇਜ਼ੀ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਤਪਾਦਨ ’ਤੇ ਅਸਰ ਪੈ ਰਿਹਾ ਹੈ। ਕਿਉਂਕਿ ਭਾਰਤ ਆਪਣੀਆਂ ਲੋੜਾਂ ਦਾ 85 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ, ਇਸ ਲਈ ਕਰੂਡ ਦੀਆਂ ਕੀਮਤਾਂ ’ਚ ਤੇਜ਼ੀ ਦਾ ਅਸਰ ਵੀ ਭਾਰਤੀ ਅਰਥਵਿਵਸਥਾ ’ਤੇ ਦਿਖਾਈ ਦੇ ਰਿਹਾ ਹੈ। ਹਾਲਾਂਕਿ ਆਉਣ ਵਾਲੇ ਸਮੇਂ ’ਚ ਥੋੜੀ ਰਾਹਤ ਮਿਲਣ ਦੀ ਉਮੀਦ ਹੈ।


author

Harinder Kaur

Content Editor

Related News