ਨੀਤੀਆਂ ਬਦਲਣ ਨਾਲ ਅਰਥਵਿਵਸਥਾ ਨਹੀਂ ਬਦਲੇਗੀ : ਮਨਮੋਹਨ ਸਿੰਘ

Friday, Nov 29, 2019 - 07:25 PM (IST)

ਨੀਤੀਆਂ ਬਦਲਣ ਨਾਲ ਅਰਥਵਿਵਸਥਾ ਨਹੀਂ ਬਦਲੇਗੀ : ਮਨਮੋਹਨ ਸਿੰਘ

ਨਵੀਂ ਦਿੱਲੀ — ਦੇਸ਼ ਦੀ ਡਿੱਗਦੀ ਅਰਥਵਿਵਸਥਾ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ ਪਰ ਜ਼ਿਆਦਾ ਚਿੰਤਾ ਦਾ ਵਿਸ਼ਾ ਜਨਤਾ ਦੇ ਵਿਸ਼ਵਾਸ ਦਾ ਟੁੱਟਣਾ ਹੈ। ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀ ਜੀ.ਡੀ.ਪੀ. 4.5 ਫੀਸਦੀ ਹੈ, ਜੋ ਕਿ ਬਹੁਤ ਘੱਟ ਹੈ ਸਾਡਾ ਦੇਸ਼ 8 ਤੋਂ 9 ਫੀਸਦੀ ਵਿਤਾਸ ਦਰ ਨਾਲ ਅੱਗੇ ਵਧਣ 'ਚ ਸਮਰਥ ਹੈ। ਪਹਿਲੀ ਤਿਮਾਹੀ ਤੋਂ ਬਾਅਦ ਦੂਜੀ ਤਿਮਾਹੀ 'ਚ ਜੀ.ਡੀ.ਪੀ. ਦਾ 5 ਫੀਸਦੀ ਤੋਂ 4.5 ਫੀਸਦੀ 'ਤੇ ਆਉਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਆਰਥਿਕ ਨੀਤੀਆਂ ਬਦਲਣ ਨਾਲ ਅਰਥਵਿਵਸਥਾ ਅੱਗੇ ਨਹੀਂ ਵਧੇਗੀ।

ਜ਼ਿਕਰਯੋਗ ਹੈ ਕਿ ਆਰਥਿਕ ਸੁਸਤੀ ਕਾਰਨ ਨਿਰਮਾਣ, ਖੇਤੀਬਾੜੀ ਖਾਣ ਤੇ ਖਨਨ ਖੇਤਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਦੇਸ਼ ਦਾ ਘਰੇਲੂ ਉਤਪਾਦ (ਜੀ.ਡੀ.ਪੀ.) ਦਰ 26 ਤਿਮਾਹੀ ਦੇ ਹੇਠਲੇ ਪੱਧਰ 4.5 ਫੀਸਦੀ 'ਤੇ ਆ ਗਈ ਜਦਕਿ ਪਿਛਲੇ ਸਾਲ ਦੀ ਸਮਾਨ ਮਿਆਦ 'ਚ ਇਹ 7.0 ਫੀਸਦੀ ਰਹੀ ਸੀ। ਇਸ ਮਿਆਦ 'ਚ ਕੁੱਲ ਮੁੱਲ ਜੋੜ ਵਾਧਾ ਦਰ 4.3 ਫੀਸਦੀ ਰਹੀ ਜਦਕਿ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ 'ਚ ਇਹ 6.9 ਫੀਸਦੀ ਰਹੀ ਸੀ।


author

Inder Prajapati

Content Editor

Related News