ਮਨੀਸ਼ ਮਹੇਸ਼ਵਰੀ ਬਣੇ ਟਵੀਟਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ

Monday, Apr 22, 2019 - 06:55 PM (IST)

ਮਨੀਸ਼ ਮਹੇਸ਼ਵਰੀ ਬਣੇ ਟਵੀਟਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ

ਨਵੀਂ ਦਿੱਲੀ-ਸੋਸ਼ਲ ਨੈੱਟਵਰਕਿੰਗ ਸਾਈਟ ਟਵੀਟਰ ਨੇ ਮਨੀਸ਼ ਮਹੇਸ਼ਵਰੀ ਨੂੰ ਆਪਣੇ ਭਾਰਤੀ ਸੰਚਾਲਨ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਹੈ। ਪਿਛਲੇ ਸਾਲ ਤਰਨਜੀਤ ਸਿੰਘ ਨੇ ਟਵੀਟਰ ਇੰਡੀਆ ਦੇ ਕੰਟਰੀ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਸ ਅਹੁਦੇ ਦੀ ਅੰਤ੍ਰਿਮ ਜ਼ਿੰਮੇਦਾਰੀ ਬਾਲਾਜੀ ਕ੍ਰਿਸ਼ ਨੂੰ ਦਿੱਤੀ ਗਈ ਸੀ। ਟਵੀਟਰ ਨੇ ਕਿਹਾ ਕਿ ਮਹੇਸ਼ਵਰੀ 29 ਅਪ੍ਰੈਲ ਤੋਂ ਨਵੀਂ ਜ਼ਿੰਮੇਦਾਰੀ ਸੰਭਾਲਣਗੇ। ਉਹ ਇਸ ਤੋਂ ਪਹਿਲਾਂ ਨੈੱਟਵਰਕ 18 ਡਿਜੀਟਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਨ।


author

Karan Kumar

Content Editor

Related News