ਪਾਬੰਦੀਆਂ ''ਚ ਢਿੱਲ ਦੇ ਬਾਵਜੂਦ ਜੂਨ ਦੇ ਪਹਿਲੇ ਪੰਦਰਵਾੜੇ ''ਚ ਮਾਲਸ ਦਾ ਕਾਰੋਬਾਰ 77 ਫੀਸਦੀ ਡਿੱਗਿਆ

06/22/2020 1:42:39 AM

ਨਵੀਂ ਦਿੱਲੀ-ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਾਹੌਲ 'ਚ ਇਸ ਮਹੀਨੇ ਪਹਿਲੇ ਪੰਦਰਵਾੜੇ 'ਚ ਮਾਲਸ ਦੇ ਅੰਦਰ ਦੀਆਂ ਦੁਕਾਨਾਂ ਦੇ ਕਾਰੋਬਾਰ 'ਚ ਇਕ ਸਾਲ ਪਹਿਲਾਂ ਦੀ ਤੁਲਣਾ 'ਚ 77 ਫੀਸਦੀ ਦੀ ਗਿਰਾਵਟ ਆਈ ਹੈ। ਉਥੇ ਹੀ ਬਾਜ਼ਾਰਾਂ ਦੀਆਂ ਦੁਕਾਨਾਂ ਦਾ ਕਾਰੋਬਾਰ 61 ਫੀਸਦੀ ਡਿੱਗ ਗਿਆ ਹੈ। ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ (ਆਰ. ਏ. ਆਈ.) ਦੀ ਇਕ ਤਾਜ਼ਾ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਕਾਰਣ ਮਾਰਚ 'ਚ ਲਾਗੂ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਦੇ ਬਾਵਜੂਦ ਬਾਜ਼ਾਰ ਦੀਆਂ ਛੋਟੀਆਂ-ਵੱਡੀਆਂ ਦੁਕਾਨਾਂ ਅਤੇ ਸਟੋਰਾਂ ਦੇ ਕਾਰੋਬਾਰ 'ਚ ਅਜੇ ਸੁਧਾਰ ਨਹੀਂ ਹੋਇਆ ਹੈ। ਇਹ ਐਸੋਸੀਏਸ਼ਨ ਸੰਗਠਿਤ ਖੇਤਰ ਦੀਆਂ ਪ੍ਰਚੂਨ ਕੰਪਨੀਆਂ ਦਾ ਮੰਚ ਹੈ। ਆਰ. ਏ. ਆਈ. ਦੇ ਸਰਵੇ 'ਚ ਛੋਟੀਆਂ-ਵੱਡੀਆਂ 100 ਤੋਂ ਜ਼ਿਆਦਾ ਪ੍ਰਚੂਨ ਦੁਕਾਨਦਾਰਾਂ ਦੀ ਰਾਏ ਸ਼ਾਮਿਲ ਕੀਤੀ ਗਈ ਹੈ। ਪਾਬੰਦੀਆਂ 'ਚ ਜੂਨ ਦੇ ਸ਼ੁਰੂ 'ਚ ਢਿੱਲ ਦਿੱਤੀ ਗਈ ਅਤੇ 70 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਬਾਜ਼ਾਰ ਖੁੱਲ੍ਹਣ ਲੱਗੇ ਹਨ।

ਜਲਦ ਸੇਵਾ ਰੈਸਟੋਰੈਂਟਾਂ ਦੀ ਵਿਕਰੀ 70 ਫੀਸਦੀ ਡਿੱਗੀ
ਆਰ. ਏ. ਆਈ. ਨੇ ਬਿਆਨ 'ਚ ਕਿਹਾ ਹੈ ਕਿ ਖਪਤਕਾਰਾਂ ਦਾ ਉਤਸ਼ਾਹ ਹੁਣ ਵੀ ਡਿੱਗਿਆ ਹੋਇਆ ਹੈ। ਉਸ ਨੇ ਆਪਣੇ ਹਾਲ ਦੇ ਸਰਵੇ ਦੀ ਚਰਚਾ ਕਰਦੇ ਹੋਏ ਕਿਹਾ ਹੈ ਕਿ ਦੇਸ਼ 'ਚ ਹਰ 5 'ਚੋਂ 4 ਖਪਤਕਾਰ ਮੰਨਦੇ ਹਨ ਕਿ ਪਾਬੰਦੀਆਂ ਹੱਟਣ ਤੋਂ ਬਾਅਦ ਵੀ ਉਸ ਦੀ ਖਪਤ ਖਰਚ 'ਚ ਪਹਿਲਾਂ ਦੀ ਤੁਲਣਾ 'ਚ ਕਮੀ ਹੀ ਰਹੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਜਲਦ ਸੇਵਾ ਰੈਸਟੋਰੈਂਟਾਂ ਦੀ ਵਿਕਰੀ 70 ਫੀਸਦੀ ਡਿੱਗ ਗਈ ਹੈ। ਕੱਪੜੇ ਅਤੇ ਲਿਵਾਸ ਦੀ ਪ੍ਰਚੂਨ ਵਿਕਰੀ 69 ਫੀਸਦੀ ਅਤੇ ਘੜੀ ਅਤੇ ਹੋਰ ਵਿਅਕਤੀਗਤ ਵਰਤੋਂ ਦੀਆਂ ਵਸਤਾਂ ਦਾ ਕਾਰੋਬਾਰ 65 ਫੀਸਦੀ ਹੇਠਾਂ ਹੈ। ਸੰਗਠਨ ਦਾ ਕਹਿਣਾ ਹੈ ਕਿ ਬਾਜ਼ਾਰ ਹੌਲੀ-ਹੌਲੀ ਖੁੱਲ੍ਹਣ ਜ਼ਰੂਰ ਲੱਗੇ ਹਨ। ਕੇਂਦਰ ਸਰਕਾਰ ਨੇ ਅਰਥਵਿਵਸਥਾ ਨੂੰ ਦੁਬਾਰਾ ਚਾਲੂ ਕਰਨ ਲਈ ਰੋਕ ਹਟਾਉਣ ਦਾ ਚੰਗਾ ਫੈਸਲਾ ਕੀਤਾ ਹੈ ਪਰ ਸੂਬਿਆਂ ਨੂੰ ਆਪਣੀ ਜ਼ਿੰਮੇਦਾਰੀ ਪੂਰੀ ਕਰਨੀ ਹੋਵੇਗੀ। ਉਨ੍ਹਾਂ ਨੂੰ ਇਹ ਵੇਖਣਾ ਹੋਵੇਗਾ ਕਿ ਸਾਰੇ ਤਰ੍ਹਾਂ ਦੀਆਂ ਪ੍ਰਚੂਨ ਦੁਕਾਨਾਂ ਨਿਯਮਿਤ ਰੂਪ ਨਾਲ ਚੱਲ ਸਕਣ।


Karan Kumar

Content Editor

Related News