ਸਾਊਥ ਅਫਰੀਕਾ ਦੇ ਕੇਪਟਾਊਨ ’ਚ ਹੋਈ ਥਾਰ-ਈ ਦੀ ਕੰਸੈਪਟ ਲਾਂਚਿੰਗ, ਮਹਿੰਦਰਾ ਨੇ ਦਿਖਾਈ ਭਵਿੱਖ ਦੇ EV ਬਾਜ਼ਾਰ ਦੀ ਝਲਕ

Thursday, Aug 17, 2023 - 05:23 PM (IST)

ਸਾਊਥ ਅਫਰੀਕਾ ਦੇ ਕੇਪਟਾਊਨ ’ਚ ਹੋਈ ਥਾਰ-ਈ ਦੀ ਕੰਸੈਪਟ ਲਾਂਚਿੰਗ, ਮਹਿੰਦਰਾ ਨੇ ਦਿਖਾਈ ਭਵਿੱਖ ਦੇ EV ਬਾਜ਼ਾਰ ਦੀ ਝਲਕ

ਕੇਪਟਾਊਨ, ਅਭਿਜੈ ਚੋਪੜਾ

ਕੰਪਨੀ ਨੇ 4 ਮਾਡਲਸ ਦੇ ਈ-ਵਰਜ਼ਨ ਦੀ ਲਾਂਚਿੰਗ ਦੀ ਕੀਤੀ ਤਿਆਰੀ, ਬਲੈਰੋ ਅਤੇ ਸਕਾਰਪੀਓ ਦੇ ਵੀ ਮਾਡਲ ਹੋਣਗੇ ਲਾਂਚ

ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਸੁਪਰਹਿੱਟ ਐੱਸ. ਯੂ. ਵੀ. ਮਾਡਲ ਥਾਰ ਦੇ ਈ-ਵਰਜ਼ਨ ਦਾ ਕੰਸੈਪਟ ਦੱਖਣੀ ਅਫਰੀਕਾ ਦੇ ਕੇਪਟਾਊਨ ਵਿਚ ਲਾਂਚ ਕੀਤਾ। ਇਸ ਦੌਰਾਨ ਕੰਪਨੀ ਨੇ ਭਵਿੱਖ ਦੇ ਈ. ਵੀ. ਬਾਜ਼ਾਰ ਦੀ ਝਲਕ ਦਿਖਾਈ। ਕੰਪਨੀ ਥਾਰ ਦੇ ਈ-ਵਰਜ਼ਨ ਤੋਂ ਇਲਾਵਾ ਸਕਾਰਪੀਓ ਅਤੇ ਬਲੈਰੋ ਦਾ ਈ-ਵਰਜ਼ਨ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਇਹ ਐੱਸ. ਯੂ. ਵੀ. ਇੰਗਲੋ ਬਾਰਨ ਇਲੈਕਟ੍ਰਿਕ ਪਲੇਟਫਾਰਮ ’ਤੇ ਬਣਾਈ ਗਈ ਹੈ। ਇਸ ਦਾ ਵ੍ਹੀਲ ਬੇਸ 2850 ਐੱਮ. ਐੱਮ. ਦਾ ਹੈ ਜਦ ਕਿ ਗਰਾਊਂਡ ਕਲੀਅਰੈਂਸ 250 ਤੋਂ 300 ਐੱਮ. ਐੱਮ. ਦੀ ਹੈ। ਇਸ ਦੇ ਐਂਗਲ ਅਪ੍ਰੋਚੇਬਲ ਹਨ ਅਤੇ ਡਿਪਾਰਚਲ ਐਂਗਲ ਦੇ ਨਾਲ-ਨਾਲ ਰੈਂਪੋਵਰ ਐਂਗਲ ਅਤੇ ਵਾਟਰ ਵੈਡਿੰਗ ਦੀ ਸਹੂਲਤ ਇਸ ਨੂੰ ਇਕ ਬਿਹਤਰੀਨ ਆਫ ਰੋਡਿੰਗ ਐੱਸ. ਯੂ. ਵੀ. ਬਣਾਉਂਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਲਾਂਚਿੰਗ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ।

PunjabKesari

ਵੱਖਰਾ ਹੋਵੇਗਾ ਮਹਿੰਦਰਾ ਇਲੈਕਟ੍ਰਿਕ ਐੱਸ. ਯੂ. ਵੀਜ਼ ਦਾ ‘ਲੋਗੋ’

ਈਵੈਂਟ ਦੌਰਾਨ ਮਹਿੰਦਰਾ ਨੇ ਆਉਣ ਵਾਲੇ ਸਮੇਂ ਵਿਚ ਲਾਂਚ ਕੀਤੀ ਜਾਣ ਵਾਲੀ ਇਲੈਕਟ੍ਰਿਕ ਐੱਸ. ਯੂ. ਪੀ. ਵੀਜ਼ ਨੂੰ ਵੱਖਰੇ ਬ੍ਰਾਂਡ ਦੇ ਤਹਿਤ ਵੇਚਣ ਲਈ ਨਵਾਂ ਲੋਗੋ ਵੀ ਲਾਂਚ ਕੀਤਾ ਹੈ। ਮਹਿੰਦਰਾ ਆਪਣੇ ਈ. ਐੱਸ. ਯੂ. ਵੀਜ਼ ਨੂੰ ਪ੍ਰੀਮੀਅਮ ਪ੍ਰੋਡਕਟ ਦੇ ਤੌਰ ’ਤੇ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਮਹਿੰਦਰਾ ਦੀ ਇਲੈਕਟ੍ਰਿਕ ਐੱਸ. ਯੂ. ਵੀਜ਼ ਦੇ ਗਾਹਕਾਂ ਨੂੰ ਇਕ ਵੱਖਰੇ ਤਰ੍ਹਾਂ ਦਾ ਮਾਹੌਲ ਦੇਣ ਲਈ ਇਸ ਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਵੀ ਵੱਖਰੀ ਪਛਾਣ ਦੇਣਦੀ ਤਿਆਰੀ ਕੀਤੀ ਜਾ ਰਹੀ ਹੈ।

PunjabKesari

ਗੱਡੀਆਂ ’ਚ ਲੱਗੇਗਾ ਹਰਮਨ ਕਾਰਡਨ ਦਾ ਮਿਊਜ਼ਿਕ ਸਿਸਟਮ

ਮਹਿੰਦਰਾ ਦੀਆਂ ਗੱਡੀਆਂ ’ਚ ਆਮ ਤੌਰ ’ਤੇ ਸੋਨੀ ਦਾ ਮਿਊਜ਼ਿਕ ਸਿਸਟਮ ਹੁੰਦਾ ਹੈ ਪਰ ਆਪਣੇ ਇਲੈਕਟ੍ਰਿਕ ਐੱਸ. ਯੂ. ਵੀਜ਼ ਦੀ ਨਵੀਂ ਰੇਂਜ ਵਿਚ ਹਰਮਨ ਕਾਰਡਨ ਦਾ ਮਿਊਜ਼ਿਕ ਸਿਸਟਮ ਲੱਗੇਗਾ। ਕੰਪਨੀ ਨੇ ਪਦਮ ਭੂਸ਼ਣ ਜੇਤੂ ਮਿਊਜੀਸ਼ੀਅਨ ਏ. ਆਰ. ਰਹਿਮਾਨ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਏ. ਆਰ. ਰਹਿਮਾਨ ਨੇ ਕੰਪਨੀ ਲਈ ‘ਲੇ ਛਲਾਂਗ’ ਗੀਤ ਵੀ ਪੇਸ਼ ਕੀਤਾ ਹੈ।

PunjabKesari

ਥਾਰ ਦੇ ਈ-ਵਰਜ਼ਨ ਦੀਆਂ ਖੂਬੀਆਂ

ਮਹਿੰਦਰਾ ਸ਼ੁਰੂਆਤ ਵਿਚ ਥਾਰ-ਈ ਦੀਆਂ ਬੈਟਰੀਆਂ ਵਾਕਸਵੈਗਨ ਤੋਂ ਖਰੀਦੇਗੀ।

ਇਸ ਦੀਆਂ ਲਾਈਟਾਂ ਲੈਂਡ ਰੋਵਰ ਅਤੇ ਲੈਂਡ ਕਰੂਜ਼ਰ ਵਾਂਗ ਬਣਾਈਆਂ ਗਈਆਂ ਹਨ ਅਤੇ ਗੱਡੀ ਦੇ ਇਕ ਪਾਸੇ 3 ਐੱਲ. ਈ. ਡੀ. ਸਲੈਟ ਹੈ।

ਥਾਰ ਈ. ਇੰਗਲੋ ਪੀ-1 ਪਲੇਟਫਾਰਮ ’ਤੇ ਬਣੀ ਹੈ। ਇਸ ਦੇ 5 ਦਰਵਾਜ਼ੇ ਹਨ।

ਇਸ ਦੀ ਗਰਾਊਂਡ ਕਲੀਅਰੈਂਸ ਅਤੇ ਆਫ ਰੋਡ ਸਮਰੱਥਾ ਬਿਹਤਰੀਨ ਹੋਵੇਗੀ।

ਬਾਜਾ ਟਾਈਪ ਸਸਪੈਂਸ਼ਨ ਬਾਕਸੀ ਡਾਇਮੈਸ਼ਨਲ ਇਸ ਨੂੰ ਹਾਰਡ ਕੋਰ ਆਫ ਰੋਡਰ ਦੀ ਲੁੱਕ ਦਿੰਦੀ ਹੈ।

ਇਸ ਦਾ ਵ੍ਹੀਲ ਬੇਸ 2775 ਐੱਮ. ਐੱਮ. ਤੋਂ ਲੈ ਕੇ 2975 ਐੱਮ. ਐੱਮ. ਤੱਕ ਹੋਵੇਗਾ।

ਥਾਰ ਈ. ਵੀ. ਦਾ ਨਿਰਮਾਣ ਮੌਜੂਦਾ ਥਾਰ ਵਰਗੇ ਲੈਡਰ ਫ੍ਰੇਮ ਚੈਸਿਜ ਆਧਾਰਿਤ ਈ. ਵੀ. ਪਲੇਟਫਰਾਮ ’ਤੇ ਕੀਤਾ ਜਾਏਗਾ।

PunjabKesari

ਇਸ ਦਾ ਡੈਸ਼ਬੋਰਡ ਫਲੈਟ ਅਤੇ ਇਸ ’ਚ ਵੱਡੀ ਟੱਚ ਸਕ੍ਰੀਨ ਦਿੱਤੀ ਗਈ ਹੈ, ਇਸ ਤੋਂ ਇਲਾਵਾ ਡਰਾਈਵਰ ਦੀ ਮਦਦ ਲਈ ਡਿਜੀਟਲ ਡਿਸਪਲੇ ਅਤੇ ਨਵਾਂ ਸਟੇਅਰਿੰਗ ਵ੍ਹੀਲ ਲਗਾਇਆ ਗਿਆ ਹੈ। ਇਸ ਦਾ ਡਿਜਾਈਨ ਇਸ ਨੂੰ ਟਫ ਲੁੱਕ ਦਿੰਦਾ ਹੈ।

ਕੰਪਨੀ ਨੇ ਇਸ ਨੂੰ ਈਕੋ ਫ੍ਰੈਂਡਲੀ ਬਣਾਉਣ ਲਈ 50 ਫੀਸਦੀ ਤੱਕ ਰੀ-ਸਾਈਕਲ ਪੀ. ਈ. ਟੀ. ਅਤੇ ਰੀ-ਸਾਈਕਲ ਲੇਬਲ ਅਨਕੋਟਿਡ ਪਲਾਸਟਿਕ ਦਾ ਇਸਤੇਮਾਲ ਕੀਤਾ ਹੈ।

PunjabKesari

ਗਲੋਬਲ ਪਿਕਅਪ ਦਾ ਕੰਸੈਪਟ ਵੀ ਲਾਂਚ

ਛੋਟੇ ਅਤੇ ਦਰਮਿਆਨੇ ਆਕਾਰ ਦੇ ਪਿਕਅਪ ਟਰੱਕ ਬਣਾਉਣ ਵਾਲੀ ਦੁਨੀਆ ਦੀ ਚੋਟੀ ਦੀ ਆਟੋ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੇਪਟਾਊਨ ਵਿਚ ਆਪਣੇ ਗਲੋਬਲ ਪਿਕਅਪ ਦੇ ਕੰਸੈਪਟ ਨੂੰ ਲਾਂਚ ਕੀਤਾ ਹੈ। ਇਹ ਮਹਿੰਦਰਾ ਦੀ ਸਕਾਰਪੀਓ ਐੱਨ. ਬੇਸ ’ਤੇ ਆਧਾਰਿਤ ਹੈ ਅਤੇ ਇਸ ’ਚ 5ਜੀ ਬੇਸਡ ਕਨੈਕਟੀਵਿਟੀ ਫੀਚਰਸ ਹਨ। ਇਸ ਦਾ ਜੈਨਰੇਸ਼ਨ 2 ਐੱਮਹਾਕ ਇੰਜਣ ਪੂਰੀ ਤਰ੍ਹਾਂ ਐਲੂਮੀਨੀਅਮ ਤੋਂ ਬਣਿਆ ਹੋਇਆ ਹੈ। ਇਸ ਦਾ ਡਿਜਾਈਨ ਮਹਿੰਦਰਾ ਇੰਡੀਆ ਡਿਜਾਈਨ ਸਟੂਡੀਓ ਵਿਚ ਤਿਆਰ ਹੋਇਆ ਹੈ। ਇਸ ਟਰੱਕ ਨੂੰ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਕੇਂਦਰੀ ਅਮਰੀਕਾ, ਆਸਟ੍ਰੇਲੀਆ ਵਰਗੇ ਆਸੀਆਨ ਦੇਸ਼ਾਂ ’ਚ ਵੀ ਲਾਂਚ ਕੀਤਾ ਜਾਏਗਾ।

PunjabKesari

ਗਲੋਬਲ ਪਿਕਅਪ ਨੂੰ ਸੇਫਟੀ ਦੇ ਮਾਮਲੇ ਵਿਚ ਜ਼ਬਰਦਸਤ ਰੱਖਿਆ ਜਾਏਗਾ। ਇਸ ਵਿਚ ਲੈਵਲ 2 ਏ. ਡੀ. ਏ. ਐੱਸ., ਟ੍ਰੇਲਰ ਸਵੈ ਮਿਟੀਗੇਸ਼ਨ, ਆਲ ਅਰਾਊਂਡ ਏਅਰਬੈਗ, ਪ੍ਰੋਟੈਕਸ਼ਨ, ਡ੍ਰਾਊਨੀ ਡਰਾਈਵਰ ਡਿਟੈਕਸ਼ਨ ਸਮੇਤ ਹੋਰ ਖੂਬੀਆਂ ਨਾਲ ਪੇਸ਼ ਕੀਤਾ ਜਾਏਗਾ। ਇਸ ’ਚ ਡਰਾਈਵ ਮੋਡ, ਬਿਹਤਰੀਨ ਆਡੀਓ ਐਕਸਪੀਰੀਐਂਸ, ਸੈਮੀ ਆਟੋਮੈਟਿਕ ਪਾਰਕਿੰਗ ਅਤੇ ਸਨਰੂਫ ਸਮੇਤ ਹੋਰ ਕਾਫੀ ਜ਼ਰੂਰੀ ਫੀਚਰਸ ਦੇਖਣ ਨੂੰ ਮਿਲਣਗੇ। ਇਸ ਦੇ ਫਰੰਟ ’ਚ ਬਲੈਕ ਗਰਿੱਲ ਅਤੇ ਇਸ ਦੇ ਸੈਂਟਰ ’ਚ ਕੰਪਨੀ ਦਾ ਲੋਗੋ, ਲੋਅਰ ਸੈਕਸ਼ਨ ਵਿਚ ਬੈਸ਼ ਪਲੇਟ ਅਤੇ ਟੋ-ਹੁੱਕ ਦੇ ਲੈਸ ਪਾਵਰਫੁੱਲ ਬੰਪਰ, ਸਟਾਈਲਿਸ਼ ਫਾਗਲੈਂਪ ਅਸੈਂਬਲੀ, ਐੱਲ-ਸ਼ੇਪ ਦੇ ਹੈੱਡਲੈਂਪ, ਮਜ਼ਬੂਤ ਆਫ-ਰੋਡ ਟਾਇਰਸ, ਸਨੋਰਕੇਲ, ਵ੍ਹੀਲ ਅਾਰਚੇਜ ’ਤੇ ਬਲੈਕ ਪਲਾਸਟਿਕ ਕਲੈਡਿੰਗ, ਬਿਹਤਰੀਨ ਟੇਲਲੈਂਪ ਡਿਜਾਈਨ, ਰੂਫ ਰੈਕ ’ਚ ਇੰਟੀਗ੍ਰੇਟੇਡ ਐੱਲ. ਈ. ਡੀ. ਲਾਈਟ ਬਾਰ, ਮਹਿੰਦਰਾ ਦੀ ਬੈਜਿੰਗ ਵਾਲੇ ਟੇਲਗੇਟ ਸਮੇਤ ਕਾਫੀ ਸਾਰੀਆਂ ਬਾਹਰੀ ਖੂਬੀਆਂ ਹਨ। ਇਸ ਪਿਕਅਪ ਨੂੰ ਗਲੋਬਲ ਐੱਨਕੈਪ ਕ੍ਰੈਸ਼ ਟੈਸਟ ’ਚ 5 ਸਟਾਰ ਸੇਫਟੀ ਰੇਟਿੰਗ ਮਿਲ ਚੁੱਕੀ ਹੈ। ਮਹਿੰਦਰਾ ਦਾ ਇਹ ਪਿਕਅਪ ਸਾਲ 2025 ਤੱਕ ਲਾਂਚ ਹੋ ਸਕਦਾ ਹੈ।


author

Rakesh

Content Editor

Related News