ਮਹਿੰਦਰਾ ਐਗਰੀ ਨੂੰ ਚਾਲੂ ਵਿੱਤੀ ਸਾਲ ''ਚ ਕਾਰੋਬਾਰ ਦੋਗੁਣਾ ਹੋਣ ਦੀ ਉਮੀਦ
Friday, Aug 25, 2017 - 11:16 AM (IST)
ਨਵੀਂ ਦਿੱਲੀ—ਮਹਿੰਦਰਾ ਐਗਰੀ ਸਲਿਊਸ਼ਨਸ ਲਿਮਟਿਡ ਨੂੰ ਆਪਣੇ ਨਵੇਂ ਉਤਪਾਦਾਂ ਦੀ ਪੇਸ਼ਕਸ਼ ਵਧੀਆ ਮਾਨਸੂਨ ਅਤੇ ਯੂਰਪ 'ਚ ਵਪਾਰਕ ਪ੍ਰਾਪਤੀ ਦੇ ਚੱਲਦੇ ਵਿੱਤੀ ਸਾਲ 'ਚ ਕਾਰੋਬਾਰ ਲਗਭਗ ਦੋਗੁਣਾ ਹੋ ਕੇ 1,500 ਕਰੋੜ ਰੁਪਏ ਹੋਣ ਦੀ ਉਮੀਦ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਦੀ ਇਸ ਇਕਾਈ ਨੇ ਅੱਜ ਉੱਨਤ ਕੀਟਨਾਸ਼ਕ ਟਰਾਂਪ ਦੀ ਪੇਸ਼ਕਸ਼ ਕੀਤੀ ਜੋ ਮੁੱਖ ਰੂਪ ਨਾਲ ਝੋਨੇ ਅਤੇ ਕਪਾਹ ਦੀਆਂ ਫਸਲਾਂ 'ਚ ਵਰਤੀ ਜਾਵੇਗੀ ਅਤੇ ਕੰਪਨੀ ਦਾ 150 ਕਰੋੜ ਦੇ ਇਸ ਬਾਜ਼ਾਰ 'ਚ 20 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਚਾਲੂ ਵਿੱਤੀ ਸਾਲ 'ਚ ਕਾਰੋਬਾਰ ਦੋਗੁਣਾ ਹੋ ਕੇ ਕਰੀਬ 1,500 ਕਰੋੜ ਰੁਪਏ ਹੋਣ ਦੀ ਉਮੀਦ ਹੈ ਜੋ ਕਾਰੋਬਾਰ ਪਿਛਲੇ ਸਾਲ 800 ਕਰੋੜ ਰੁਪਏ ਦਾ ਸੀ। ਕੁੱਲ ਕਾਰੋਬਾਰ 'ਚ 500 ਕਰੋੜ ਯੂਰਪ ਦੇ ਵਪਾਰ 'ਚ ਆਉਣਗੇ।
ਕੰਪਨੀ ਨੇ ਨੀਦਰਲੈਂਡ ਸਥਿਤ ਓ. ਐੱਫ. ਡੀ. ਹੋਲਡਿੰਗ ਬੀਵੀ 'ਚ ਹਿੱਸੇਦਾਰੀ ਦੀ ਪ੍ਰਾਪਤੀ ਕੀਤੀ ਹੈ ਜੋ ਫਲਾਂ ਦੀ ਵੰਡ 'ਚ ਵਪਾਰ 'ਚ ਹੈ।
