ਮਾਲਿਆ ਦੀ ਸੁਣਵਾਈ ਤੋਂ ਪਹਿਲਾਂ ਬ੍ਰਿਟੇਨ ਨੇ ਰੱਦ ਕੀਤੀ ਦੋ ਭਾਰਤੀਆਂ ਦੀ ਹਵਾਲਗੀ ਅਪੀਲ

Sunday, Nov 05, 2017 - 03:34 PM (IST)

ਮਾਲਿਆ ਦੀ ਸੁਣਵਾਈ ਤੋਂ ਪਹਿਲਾਂ ਬ੍ਰਿਟੇਨ ਨੇ ਰੱਦ ਕੀਤੀ ਦੋ ਭਾਰਤੀਆਂ ਦੀ ਹਵਾਲਗੀ ਅਪੀਲ

ਲੰਡਨ— ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਕਰ ਰਹੀ ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਅਧਿਕਾਰੀਆਂ ਵੱਲੋਂ ਦੋ ਹੋਰ ਹਵਾਲਗੀ ਅਪੀਲਾਂ ਨੂੰ ਖਾਰਜ਼ ਕਰ ਦਿੱਤਾ ਹੈ। ਲੰਡਨ ਦੀ ਵੇਸਟਮਿੰਸਟਰ ਕੋਰਟ ਨੇ 16 ਅਕਤੂਬਰ ਨੂੰ ਬ੍ਰਿਟੇਨ ਸਥਿਤ ਕਥਿਤ ਸੱਟੇਬਾਜ਼ ਸੰਜੀਵ ਕੁਮਾਰ ਚਾਵਲਾ ਦੇ ਸਾਹਮਣੇ ਫੈਸਲਾ ਸੁਣਾਇਆ ਅਤੇ 12 ਅਕਤੂਬਰ ਨੂੰ ਇਕ ਬ੍ਰਿਟਿਸ਼ ਭਾਰਤੀ ਪਤੀ-ਪਤਨੀ ਜਤਿੰਦਰ ਅਤੇ ਆਸ਼ਾ ਰਾਣੀ ਅੰਗੁਰਾਲ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਖਾਰਜ਼ ਕਰ ਦਿੱਤਾ। 
ਇਹ ਫੈਸਲਾ ਵਿਜੈ ਮਾਲਿਆ ਦੀ ਹਵਾਲਗੀ 'ਤੇ ਸੁਣਵਾਈ ਦੇ ਕੁਝ ਹਫਤੇ ਪਹਿਲੇ ਆਇਆ ਹੈ। ਮਾਲਿਆ ਭਾਰਤ 'ਚ ਕਈ ਬੈਂਕਾਂ ਦੀ ਕੁੱਲ 9,000 ਕਰੋੜ ਰੁਪਏ ਦੀ ਰਕਮ ਵਾਲੇ ਕਰਜ਼ਾ ਨਾ ਚੁਕਾਉਣ ਦੇ ਮਾਮਲੇ 'ਚ ਸ਼ਾਮਲ ਹੈ। ਇਸ ਮਾਮਲੇ 'ਚ 20 ਨਵੰਬਰ ਨੂੰ ਹੋਣ ਵਾਲੀ ਸੁਣਵਾਈ 'ਚ ਇਹ ਤੈਅ ਹੋਵੇਗਾ ਕਿ 4 ਦਸੰਬਰ ਤੋਂ ਸ਼ੁਰੂ ਹੋ ਰਹੇ ਹਵਾਲਗੀ ਮਾਮਲੇ ਦੀ ਸੁਣਵਾਈ ਕਿਸੇ ਪ੍ਰਕਾਰ ਹੋਵੇਗੀ। ਜ਼ਿਲਾ ਜੱਜ ਰੇਬੇਕਾ ਕ੍ਰੇਨ ਨੇ ਕ੍ਰਿਕਟ ਮੈਚ ਫਿਕਸਿੰਗ ਮਾਮਲੇ 'ਚ ਮੁਖ ਦੋਸ਼ੀ ਚਾਵਲਾ ਖਿਲਾਫ ਮੁਕੱਦਿਆਂ ਨੂੰ ਦਿੱਲੀ ਦੇ ਤਿਹਾੜ ਜੇਲ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਮਨੁੱਖੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਖਾਰਜ਼ ਕਰ ਦਿੱਤਾ। ਹਵਾਲਗੀ ਦੇ ਬਾਅਦ ਚਾਵਲਾ ਨੂੰ ਇਸੀ ਜੇਲ 'ਚ ਰੱਖਿਆ ਜਾਣਾ ਸੀ। ਸਾਲ 2000 'ਚ ਹੋਏ ਇਸ ਮੈਚ ਫਿਕਸਿੰਗ 'ਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੇਂਸੀ ਕ੍ਰੋਂਜ ਵੀ ਦੋਸ਼ੀ ਸਨ।
ਦੂਜੇ ਮਾਮਲੇ 'ਚ ਸੀਨੀਅਰ ਜ਼ਿਲਾ ਜੱਜ ਅਰਬੁਥਨੋਟ ਨੇ ਚੌਥਾਈ ਸਦੀ ਬੀਤ ਜਾਣ ਕਾਰਨ ਬ੍ਰਿਟਿਸ਼ ਭਾਰਤੀ ਪਤੀ-ਪਤਨੀ ਜਤਿੰਦਰ ਅਤੇ ਆਸ਼ਾ ਰਾਣੀ ਅੰਗੁਰਾਲ ਨੂੰ ਹਵਾਲਗੀ ਕਰਨ ਦਾ ਫੈਸਲਾ ਖਾਰਜ਼ ਕਰ ਦਿੱਤਾ। ਜਤਿੰਦਰ ਅੰਗੁਰਾਲ 1990 ਤੋਂ 1993 ਵਿਚਕਾਰ ਜਲੰਧਰ 'ਚ ਬੈਂਕ ਆਫ ਇੰਡੀਆ 'ਚ ਸ਼ਾਖਾ ਪ੍ਰਬੰਧਕ ਸਨ, ਉਦੋਂ ਉਨ੍ਹਾਂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ। ਆਪਣੇ ਬਿਆਨ 'ਚ ਭਾਰਤੀ ਜੋੜੇ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਪਰਾਧਿਕ ਕਾਰਵਾਈ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ ਅਤੇ ਇਸ ਮਾਮਲੇ 'ਚ ਜਾਂਚ ਸ਼ੁਰੂ ਹੋਣ ਤੋਂ ਪਹਿਲੇ ਹੀ ਉਹ ਦੇਸ਼ ਛੱਡ ਚੁੱਕੇ ਸੀ।


Related News