ਲੁਪਿਨ ਦਾ ਮੁਨਾਫਾ ਢਾਈ ਗੁਣਾ ਹੋਇਆ

Wednesday, May 15, 2019 - 05:16 PM (IST)

ਲੁਪਿਨ ਦਾ ਮੁਨਾਫਾ ਢਾਈ ਗੁਣਾ ਹੋਇਆ

ਮੁੰਬਈ — ਦੇਸ਼ ਦੀ ਮਸ਼ਹੂਰ ਦਵਾਈ ਕੰਪਨੀ ਲੁਪਿਨ ਦਾ ਸ਼ੁੱਧ ਲਾਭ ਬੀਤੇ ਵਿੱਤੀ ਸਾਲ 141 ਫੀਸਦੀ ਦੀ ਤੇਜ਼ ਛਲਾਂਗ ਲਗਾ ਕੇ 606.6 ਕਰੋੜ ਹੋ ਗਿਆ। ਕੰਪਨੀ ਨੇ ਵਿੱਤੀ ਸਾਲ 2018 'ਚ 251.3 ਕਰੋੜ ਦਾ ਸ਼ੁੱਧ ਲਾਭ ਕਮਾਇਆ ਹੈ। ਕੰਪਨੀ ਵਲੋਂ ਬੁੱਧਵਾਰ ਨੂੰ ਜਾਰੀ ਵਿੱਤੀ ਨਤੀਜਿਆਂ ਦੇ ਅੰਕੜਿਆਂ ਮੁਤਾਬਕ ਬੀਤੇ ਵਿੱਤੀ ਸਾਲ ਉਸਦੀ ਪ੍ਰਾਪਤ ਆਮਦਨ 5.8 ਫੀਸਦੀ ਵਧ ਕੇ 15,804.1 ਕਰੋੜ ਰੁਪਏ ਤੋਂ 16718.2 ਕਰੋੜ ਰੁਪਏ 'ਤੇ ਪਹੁੰਚ ਗਈ। 

ਕੰਪਨੀ ਨੇ ਇਸ ਮਿਆਦ ਵਿਚ 16,369.4 ਕਰੋੜ ਦੀਆਂ ਦਵਾਈਆਂ ਦੀ ਵਿਕਰੀ ਕੀਤੀ ਜਿਹੜੀ ਕਿ ਵਿੱਤੀ ਸਾਲ 2018 'ਚ 15,5598.8 ਕਰੋੜ ਰੁਪਏ ਤੋਂ 5.2 ਫੀਸਦੀ ਜ਼ਿਆਦਾ ਸੀ। ਬੀਤੇ ਵਿੱਤੀ ਸਾਲ ਦੀ 31 ਮਾਰਚ ਨੂੰ ਖਤਮ ਚੌਥੀ ਤਿਮਾਹੀ 'ਚ ਕੰਪਨੀ ਨੂੰ 289.6 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ ਜਦੋਂਕਿ ਵਿੱਤੀ ਸਾਲ 2018 ਦੀ ਆਖਰੀ ਤਿਮਾਹੀ ਵਿਚ ਕੰਪਨੀ ਨੂੰ 783.5 ਕਰੋੜ ਦਾ ਨੁਕਸਾਨ ਹੋਇਆ ਸੀ।

ਕੰਪਨੀ ਦੀ ਵਿਕਰੀ ਵੀ ਇਸ ਦੌਰਾਨ 3,978.5 ਕਰੋੜ ਰੁਪਏ ਤੋਂ ਵਧ ਕੇ 4,325.9 ਕਰੋੜ ਰੁਪਏ ਹੋ ਗਈ। ਕੰਪਨੀ ਨੇ ਇਸੇ ਵਿੱਤੀ ਸਾਲ 'ਚ ਕੁੱਲ ਵਿਕਰੀ ਦਾ 9.6 ਫੀਸਦੀ ਯਾਨੀ ਕਿ 1,573.1 ਕਰੋੜ ਰੁਪਿਆ ਖੋਜ ਖੇਤਰ ਵਿਚ ਖਰਚ ਕੀਤਾ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 250 ਫੀਸਦੀ ਦੇ ਲਾਭ ਅੰਸ਼ ਦੀ ਸਿਫਾਰਸ਼ ਕੀਤੀ ਹੈ। ਲੁਪਿਨ ਦੀ ਵਿਕਰੀ ਇਸੇ ਵਿੱਤੀ ਸਾਲ ਉੱਤਰੀ ਅਮਰੀਕਾ ਅਤੇ ਲਾਤਿਨ ਅਮਰੀਕੀ ਦੇਸ਼ਾਂ 'ਚ ਘਟੀ ਜਦੋਂਕਿ ਭਾਰਤ ਵਿਚ 12.4 ਫੀਸਦੀ ਵਧ ਕੇ 4,638.2 ਕਰੋੜ ਰੁਪਏ ਹੋ ਗਈ ਹੈ ਜਿਹੜਾ ਕਿ ਕੁੱਲ ਵਿਕਰੀ ਦਾ 29 ਫੀਸਦੀ ਹੈ।


Related News