ਭਾਰਤ-ਜਰਮਨੀ ਵਿਚਕਾਰ ਉਡਾਣ ਭਰਨ ਦੇ ਇੰਤਜ਼ਾਰ ''ਚ ਬੈਠੇ ਲੋਕਾਂ ਨੂੰ ਝਟਕਾ

09/29/2020 11:53:19 PM

ਨਵੀਂ ਦਿੱਲੀ— ਜਰਮਨੀ ਦੀ ਹਵਾਈ ਜਹਾਜ਼ ਸੇਵਾ ਕੰਪਨੀ ਲੁਫਥਾਂਸਾ ਨੇ 30 ਸਤੰਬਰ ਤੋਂ 20 ਅਕਤੂਬਰ ਤੱਕ ਭਾਰਤ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।

ਕੰਪਨੀ ਨੇ ਕਿਹਾ, ''ਭਾਰਤ ਸਰਕਾਰ ਵੱਲੋਂ ਲੁਫਥਾਂਸਾ ਦੀਆਂ ਅਕਤੂਬਰ ਲਈ ਸ਼ਡਿਊਲ ਉਡਾਣਾਂ ਰੱਦ ਕਰਨ ਮਗਰੋਂ, ਲੁਫਥਾਂਸਾ ਨੇ ਜਰਮਨੀ ਅਤੇ ਭਾਰਤ ਵਿਚਕਾਰ 30 ਸਤੰਬਰ ਤੋਂ 20 ਅਕਤੂਬਰ ਵਿਚਕਾਰ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।''

ਰਿਪੋਰਟਾਂ ਮੁਤਾਬਕ, ਦੋਹਾਂ ਮੁਲਕਾਂ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਚੱਲਣ ਵਾਲੀਆਂ ਉਡਾਣਾਂ ਦੇ ਮੁੱਦੇ 'ਤੇ ਭਾਰਤ ਅਤੇ ਜਰਮਨੀ ਵਿਚਕਾਰ ਮਤਭੇਦ ਕਾਰਨ ਲੁਫਥਾਂਸਾ ਨੇ ਭਾਰਤ ਲਈ ਪਹਿਲਾਂ ਤੋਂ ਯੋਜਨਾ ਅਨੁਸਾਰ ਨਿਰਧਾਰਤ ਉਡਾਣਾਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਨੂੰ ਬੁੱਧਵਾਰ ਤੋਂ ਸ਼ੁਰੂ ਕੀਤਾ ਜਾਣਾ ਸੀ।

ਇਹ ਵੀ ਪੜ੍ਹੋ-  ਪੰਜਾਬ ਜਿੰਨੀ ਆਬਾਦੀ ਹੈ ਇਸ ਦੇਸ਼ ਦੀ, ਜਿੱਥੇ ਪੱਕੇ ਹੋਣ ਦਾ ਸੁਫ਼ਨਾ ਰੱਖਦੈ ਹਰ ਕੋਈ ► ਲਾਕਡਾਊਨ 'ਚ ਵੀ ਛਾਏ ਮੁਕੇਸ਼ ਅੰਬਾਨੀ, ਹਰ ਘੰਟੇ ਕਮਾਏ 90 ਕਰੋੜ, ਦੇਖੋ ਦੌਲਤ

ਕੰਪਨੀ ਦਾ ਕਹਿਣਾ ਹੈ ਕਿ ਭਾਰਤ ਨੇ ਜਰਮਨੀ ਵੱਲੋਂ ਦੋਹਾਂ ਦੇਸ਼ਾਂ ਦਰਮਿਆਨ ਅਸਥਾਈ ਯਾਤਰਾ ਸਮਝੌਤੇ ਦੇ ਵੇਰਵਿਆਂ ਬਾਰੇ ਵਿਚਾਰ-ਵਟਾਂਦਰੇ ਲਈ ਹੁਣ ਤੱਕ ਸੱਦਾ ਸਵੀਕਾਰ ਨਹੀਂ ਕੀਤਾ ਹੈ।

ਉੱਥੇ ਹੀ, ਇਕ ਅਧਿਕਾਰੀ ਨੇ ਕਿਹਾ ਕਿ ਜਰਮਨੀ ਨਾਲ ਜੁਲਾਈ 'ਚ ਏਅਰ ਬੱਬਲ ਕਰਾਰ ਤਹਿਤ ਲੁਫਥਾਂਸਾ ਹਫਤੇ 'ਚ 20 ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਭਾਰਤੀ ਏਅਰਲਾਈਨਾਂ ਦੀਆਂ ਹਫਤੇ 'ਚ ਸਿਰਫ 3-4 ਉਡਾਣਾਂ ਹੀ ਚੱਲ ਰਹੀਆਂ ਸਨ। ਲੁਫਥਾਂਸਾ ਨੂੰ ਹਫਤੇ 'ਚ 7 ਉਡਾਣਾਂ ਸੀਮਤ ਕਰਨ ਲਈ ਕਿਹਾ ਗਿਆ ਸੀ, ਜੋ ਉਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਗੱਲਬਾਤ ਜਾਰੀ ਹੈ।


Sanjeev

Content Editor

Related News