ਲੁਫਥਾਂਸਾ ਏਅਰਲਾਈਨਜ਼ ਵੱਲੋਂ ਪ੍ਰੇਸ਼ਾਨ ਕਰਨ ਲਈ ਵਿਦਿਆਰਥੀ ਨੂੰ 1 ਲੱਖ ਰੁਪਏ ਦੇਣ ਦਾ ਹੁਕਮ

Tuesday, Sep 10, 2024 - 11:44 AM (IST)

ਜਲੰਧਰ (ਇੰਟ.) : ਗੁਜਰਾਤ ਦੇ ਗਾਂਧੀ ਨਗਰ ਦੀ ਇਕ ਖਪਤਕਾਰ ਅਦਾਲਤ ਨੇ ਲੁਫਥਾਂਸਾ ਏਅਰਲਾਈਨਜ਼ ਨੂੰ ਯਾਤਰੀ ਨੂੰ ਸਹੀ ਸੂਚਨਾ ਨਾ ਦੇਣ ਅਤੇ ਉਸ ਨੂੰ ਮੁੰਬਈ ਹਵਾਈ ਅੱਡੇ ’ਤੇ ਰੋਕਣ ਲਈ 8 ਫੀਸਦੀ ਵਿਆਜ ਦਰ ’ਤੇ 1 ਲੱਖ ਰੁਪਏ ਅਤੇ ਟਿਕਟ ਦਾ ਕਿਰਾਇਆ 67,612 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ :     ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ

ਹੁਕਮ ’ਚ ਕਿਹਾ ਗਿਆ ਹੈ ਕਿ ਇਹ ਰਕਮ ਫੈਸਲੇ ਦੀ ਪ੍ਰਮਾਣਿਤ ਕਾਪੀ ਪ੍ਰਾਪਤ ਹੋਣ ਦੀ ਤਰੀਕ ਤੋਂ 30 ਦਿਨਾਂ ਅੰਦਰ ਅਦਾ ਕੀਤੀ ਜਾਣੀ ਚਾਹੀਦੀ ਹੈ। ਰਿਪੋਰਟ ਮੁਤਾਬਕ ਸ਼ਿਕਾਇਤਕਰਤਾ 25 ਸਾਲਾ ਮਹਾਰਿਸ਼ੀ ਯਾਦਵ ਉੱਚ ਸਿੱਖਿਆ ਲਈ ਕੈਨੇਡਾ ਜਾ ਰਿਹਾ ਸੀ। ਉਸ ਨੂੰ 13 ਅਪ੍ਰੈਲ, 2022 ਨੂੰ ਮੁੰਬਈ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ ਕਿਉਂਕਿ ਉਸ ਕੋਲ ਸ਼ੈਂਗੇਨ ਵੀਜ਼ਾ ਨਹੀਂ ਸੀ।

ਦੱਸਿਆ ਜਾ ਰਿਹਾ ਹੈ ਕਿ ਜਰਮਨੀ ਵਰਗੇ ਯੂਰਪੀ ਦੇਸ਼ਾਂ ’ਚ ਰੁਕਣ ਲਈ ਇਹ ਵੀਜ਼ਾ ਲਾਜ਼ਮੀ ਹੈ। ਯਾਦਵ ਨੇ ਲੁਫਥਾਂਸਾ ਵਿਰੁੱਧ ਗਾਂਧੀ ਨਗਰ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਸਾਹਮਣੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਏਅਰਲਾਈਨ ਨੇ ਮਾੜਾ ਵਪਾਰਕ ਵਿਵਹਾਰ ਕੀਤਾ ਹੈ, ਜਦ ਕਿ ਏਅਰਲਾਈਨਜ਼ ਨੇ ਉਸ ਨੂੰ ਰਸਤੇ ’ਚ ਰੁਕਣ ਲਈ ਕਿਸੇ ਹੋਰ ਵੀਜ਼ੇ ਦੀ ਸ਼ਰਤ ਬਾਰੇ ਸੂਚਿਤ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ :     ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News