BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

11/27/2020 11:09:29 PM

ਨਵੀਂ ਦਿੱਲੀ— ਸਰਕਾਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦਾ ਨਿੱਜੀਕਰਨ ਜਾ ਰਹੀ ਹੈ। ਇਸ ਵਿਚਕਾਰ ਇਸ ਦੇ ਐੱਲ. ਪੀ. ਜੀ. ਖ਼ਪਤਕਾਰਾਂ ਲਈ ਰਾਹਤ ਭਰੀ ਖ਼ਬਰ ਹੈ। ਤੇਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਐੱਲ. ਪੀ. ਜੀ. ਗਾਹਕਾਂ ਨੂੰ ਇਸ ਦੇ ਨਿੱਜੀਕਰਨ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਰਸੋਈ ਗੈਸ ਸਬਸਿਡੀ ਮਿਲਦੀ ਰਹੇਗੀ।

ਬੀ. ਪੀ. ਸੀ. ਐੱਲ. ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਰਿਟੇਲਰ ਹੈ। ਪ੍ਰਧਾਨ ਨੇ ਕਿਹਾ, ''ਰਸੋਈ ਗੈਸ ਸਬਸਿਡੀ ਸਿੱਧੇ ਖ਼ਪਤਕਾਰਾਂ ਨੂੰ ਦਿੱਤੀ ਜਾਂਦੀ ਹੈ ਅਤੇ ਨਾ ਕਿ ਕਿਸੇ ਕੰਪਨੀ ਨੂੰ, ਇਸ ਲਈ ਐੱਲ. ਪੀ. ਜੀ. ਵੇਚਣ ਵਾਲੀ ਕੰਪਨੀ ਦੀ ਮਾਲਕੀ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।''

ਸਰਕਾਰ ਸਬਸਿਡੀ ਦਰ 'ਤੇ ਇਕ ਸਾਲ 'ਚ ਹਰੇਕ 14.2 ਕਿਲੋ ਦੇ 12 ਸਿਲੰਡਰ ਦਿੰਦੀ ਹੈ। ਇਹ ਸਬਸਿਡੀ ਸਿੱਧੇ ਖ਼ਪਤਕਾਰਾਂ ਦੇ ਬੈਂਕ ਖਾਤੇ 'ਚ ਭੇਜੀ ਜਾਂਦੀ ਹੈ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਕਾਰਨ ਫਲਾਈਟ ਨਾ ਫੜ ਸਕਣ ਵਾਲੇ ਮੁਸਾਫ਼ਰਾਂ ਨੂੰ ਰਾਹਤ

ਪ੍ਰਧਾਨ ਨੇ ਕਿਹਾ, “ਕਿਉਂਕਿ ਇਹ ਸਿੱਧੇ ਤੌਰ 'ਤੇ ਖ਼ਪਤਕਾਰਾਂ ਨੂੰ ਅਦਾ ਕੀਤੀ ਜਾਂਦੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਰਵਿਸਿੰਗ ਕੰਪਨੀ ਜਨਤਕ ਖੇਤਰ ਜਾਂ ਨਿੱਜੀ ਖੇਤਰ ਦੀ ਹੈ।''

ਇਹ ਵੀ ਪੜ੍ਹੋ- ਜ਼ਾਇਡਸ ਕੈਡਿਲਾ ਮਾਰਚ 2021 ਤੱਕ ਲਾਂਚ ਕਰ ਸਕਦੀ ਹੈ ਕੋਵਿਡ-19 ਟੀਕਾ

ਸਰਕਾਰ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੀ 53 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ। ਇਸ ਦੇ ਦੇਸ਼ ਭਰ 'ਚ 17,355 ਪੈਟਰੋਲ ਪੰਪ, 6,159 ਐੱਲ. ਪੀ. ਜੀ. ਡਿਸਟ੍ਰੀਬਿਊਟਰ ਅਤੇ 61 ਹਵਾਬਾਜ਼ੀ ਈਂਧਣ ਸਟੇਸ਼ਨ ਹਨ। ਬੀ. ਪੀ. ਸੀ. ਐੱਲ. ਦੇਸ਼ ਦੇ 28.5 ਕਰੋੜ ਐੱਲ. ਪੀ. ਜੀ. ਖ਼ਪਤਕਾਰਾਂ 'ਚੋਂ 7.3 ਕਰੋੜ ਨੂੰ ਸੇਵਾ ਪ੍ਰਦਾਨ ਕਰ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਬੀ. ਪੀ. ਸੀ. ਐੱਲ. ਦੇ ਖ਼ਪਤਕਾਰਾਂ ਨੂੰ ਕੁਝ ਸਾਲਾਂ ਬਾਅਦ ਆਈ. ਓ. ਸੀ. ਅਤੇ ਐੱਚ. ਪੀ. ਸੀ. ਐੱਲ. 'ਚ ਤਬਦੀਲ ਕਰ ਦਿੱਤਾ ਜਾਵੇਗਾ? ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸਪਾਈਸ ਜੈੱਟ ਨੇ ਦਿੱਲੀ-ਰਾਸ ਅਲ ਖੈਮਾਹ ਉਡਾਣ ਸ਼ੁਰੂ ਕੀਤੀ
 


Sanjeev

Content Editor

Related News