LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
Saturday, Mar 25, 2023 - 11:13 AM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਘਰੇਲੂ ਐੱਲ.ਪੀ.ਜੀ ਗੈਸ ਸਿਲੰਡਰ 'ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਸਸਤੀ ਕੀਮਤ 'ਤੇ ਰਸੋਈ ਗੈਸ ਮਿਲੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੀ ਨਵੀਂ ਨੋਟੀਫਿਕੇਸ਼ਨ ਤੋਂ ਬਾਅਦ ਉੱਜਵਲਾ ਯੋਜਨਾ ਦੇ 9.59 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਸਾਲ 14.2 ਕਿਲੋ ਦੇ ਐੱਲ.ਪੀ.ਜੀ ਗੈਸ ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਮਿਲੇਗੀ। ਇਸ ਦੇ ਨਾਲ ਹੀ ਸਰਕਾਰ ਨੇ ਇੱਕ ਸਾਲ 'ਚ 12 ਸਿਲੰਡਰ ਭਰਨ ਦੀ ਇਜਾਜ਼ਤ ਵੀ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਵਿੱਤੀ ਸਾਲ ਦੌਰਾਨ 12 ਰਸੋਈ ਗੈਸ ਸਿਲੰਡਰਾਂ 'ਤੇ 200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ-ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ
ਕੇਂਦਰ ਸਰਕਾਰ 'ਤੇ ਕਿੰਨਾ ਪਵੇਗਾ ਬੋਝ
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਵਿੱਤੀ ਸਾਲ 2022-23 ਲਈ ਕੁੱਲ ਖ਼ਰਚਾ 6,100 ਕਰੋੜ ਰੁਪਏ ਅਤੇ ਵਿੱਤੀ ਸਾਲ 2023-24 ਲਈ 7,680 ਕਰੋੜ ਰੁਪਏ ਹੋਵੇਗਾ। ਇਹ ਬੋਝ ਕੇਂਦਰ ਸਰਕਾਰ ਦੇ ਖ਼ਜ਼ਾਨੇ 'ਤੇ ਪਵੇਗਾ। ਕੈਬਨਿਟ ਦੀ ਸਹਿਮਤੀ ਤੋਂ ਬਾਅਦ ਇਸ ਸਬਸਿਡੀ ਨੂੰ ਮੰਤਰੀ ਮਨਜ਼ੂਰੀ ਦਿੱਤੀ ਗਈ ਹੈ
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਪਹਿਲਾਂ ਤੋਂ ਹੀ ਇਹ ਸਬਸਿਡੀ ਦੇ ਰਹੀਆਂ ਹਨ ਕੰਪਨੀਆਂ
ਸਾਰੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (ਆਈ.ਓ.ਸੀ.ਐੱਲ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀ.ਪੀ.ਸੀ.ਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਐੱਚ.ਪੀ.ਸੀ.ਐੱਲ) 22 ਮਈ 2022 ਤੋਂ ਇਹ ਸਬਸਿਡੀ ਦੇ ਰਹੀਆਂ ਹਨ। ਕੇਂਦਰ ਸਰਕਾਰ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਕਈ ਕਾਰਨਾਂ ਕਰਕੇ ਐੱਲ.ਪੀ.ਜੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਜਿਹੀ ਸਥਿਤੀ 'ਚ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਇਸ ਤੋਂ ਬਚਾਉਣਾ ਜ਼ਰੂਰੀ ਹੈ। ਇਸ ਲਈ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਉੱਜਵਲਾ ਯੋਜਨਾ ਦੇ ਤਹਿਤ ਵਧੀ ਰਸੋਈ ਗੈਸ ਦੀ ਖਪਤ
ਸਰਕਾਰ ਨੇ ਕਿਹਾ ਕਿ ਉਹ ਉੱਜਵਲਾ ਯੋਜਨਾ ਤਹਿਤ ਸਬਸਿਡੀ ਦੇਣਾ ਜਾਰੀ ਰੱਖੇਗੀ। ਯਾਨੀ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਐੱਲ.ਪੀ.ਜੀ ਸਬਸਿਡੀ ਦਾ ਲਾਭ ਮਿਲਦਾ ਰਹੇਗਾ। ਪੀ.ਐੱਮ.ਯੂ.ਵਾਈ ਲਾਭਪਾਤਰੀਆਂ ਦੀ ਔਸਤ ਐੱਲ.ਪੀ.ਜੀ ਖਪਤ ਦੀ ਗੱਲ ਕਰੀਏ ਤਾਂ ਇਹ 2019-20 'ਚ 3.01 ਰੀਫਿਲ ਤੋਂ 20 ਫ਼ੀਸਦੀ ਵਧ ਕੇ 2021-22 'ਚ 3.68 ਹੋ ਗਈ ਹੈ।
ਇਹ ਵੀ ਪੜ੍ਹੋ-ਕੱਚਾ ਤੇਲ 10 ਮਹੀਨਿਆਂ 'ਚ 20 ਰੁਪਏ ਹੋਇਆ ਸਸਤਾ, ਪਰ ਨਹੀਂ ਘਟੇ ਪੈਟਰੋਲ-ਡੀਜ਼ਲ ਦੇ ਭਾਅ
ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ
ਕੇਂਦਰ ਸਰਕਾਰੀ ਨੇ ਇਸ ਮਹੀਨੇ ਦੌਰਾਨ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਵਾਲੇ ਸਿਲੰਡਰ 'ਤੇ 50 ਰੁਪਏ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ 'ਚ ਐੱਲ.ਪੀ.ਜੀ ਦੀ ਕੀਮਤ 1,103 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ। ਇਸ ਦੇ ਨਾਲ ਹੀ ਵਪਾਰਕ ਐੱਲ.ਪੀ.ਜੀ ਸਿਲੰਡਰ 19 ਕੇਜੀ ਦੀ ਕੀਮਤ 350.50 ਰੁਪਏ ਵਧ ਕੇ 2,119.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।