LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
Tuesday, Apr 30, 2024 - 06:38 PM (IST)
ਬਿਜ਼ਨੈੱਸ ਡੈਸਕ : ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕਈ ਵੱਡੇ ਬਦਲਾਅ ਕੀਤੇ ਜਾਂਦੇ ਹਨ। ਇਨ੍ਹਾਂ ਬਦਲਾਅ ਦਾ ਸਿੱਧਾ ਅਸਰ ਸਾਡੀਆਂ ਜੇਬਾਂ 'ਤੇ ਪੈਂਦਾ ਹੈ। ਮਈ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਵੱਡੇ ਬਦਲਾਅ ਵੀ ਹੋਣ ਵਾਲੇ ਹਨ, ਜੋ ਤੁਹਾਡੀ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਹਨ। ਇਸ ਮਹੀਨੇ ਘਰੇਲੂ ਐੱਲਪੀਜੀ ਗੈਸ ਸਿਲੰਡਰ ਤੋਂ ਲੈ ਕੇ ਬੈਂਕ ਚਾਰਜਿਜ਼ ਤੱਕ ਕਈ ਚੀਜ਼ਾਂ ਬਦਲ ਜਾਣਗੀਆਂ। 1 ਮਈ 2024 ਤੋਂ ਕੀ-ਕੀ ਬਦਲਾਅ ਹੋਣ ਜਾ ਰਹੇ ਹਨ, ਦੇ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ...
ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ
ਸਿਲੰਡਰ ਦੀਆਂ ਕੀਮਤਾਂ
ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦਾ ਹੈ। ਤੇਲ ਮਾਰਕੀਟਿੰਗ ਕੰਪਨੀਆਂ LPG ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ। ਕੰਪਨੀਆਂ 14 ਕਿਲੋ ਦੇ ਘਰੇਲੂ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਨਾਲ ਹੀ CNG ਅਤੇ PNG ਦੀਆਂ ਕੀਮਤਾਂ ਵੀ ਤੈਅ ਕੀਤੀਆਂ ਗਈਆਂ ਹਨ। ਅਜਿਹੇ 'ਚ ਪਹਿਲੀ ਮਈ ਨੂੰ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।
ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ
HDFC FD ਸਕੀਮ
HDFC ਬੈਂਕ ਦੁਆਰਾ ਸੀਨੀਅਰ ਨਾਗਰਿਕਾਂ ਲਈ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਸੀ। HDFC ਸੀਨੀਅਰ ਸਿਟੀਜ਼ਨ ਕੇਅਰ FD ਵਿੱਚ ਨਿਵੇਸ਼ ਕਰਨ ਲਈ ਗਾਹਕਾਂ ਕੋਲ ਸਿਰਫ਼ 10 ਮਈ, 2024 ਤੱਕ ਦਾ ਮੌਕਾ ਹੈ। ਗੱਲ ਕੀਤੀ ਗਈ ਖ਼ਾਸੀਅਤ ਦੀ ਤਾਂ ਬੈਂਕ ਵਲੋਂ ਇਸ FD 'ਤੇ 0.75 ਫ਼ੀਸਦੀ ਦੀ ਵਾਧੂ ਵਿਆਜ ਦਰ ਦਾ ਫ਼ਾਇਦਾ ਦਿੰਦਾ ਹੈ। 5 ਕਰੋੜ ਰੁਪਏ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ 'ਤੇ 7.75 ਫ਼ੀਸਦੀ ਵਿਆਜ ਦਾ ਫ਼ਾਇਦਾ ਮਿਲਦਾ ਹੈ।
ਇਹ ਵੀ ਪੜ੍ਹੋ - ਦੂਜੇ ਬੈਂਕਾਂ ਦੇ ATM ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਬੁਰੀ ਖ਼ਬਰ, ਲੱਗ ਸਕਦੈ ਵੱਡਾ ਝਟਕਾ
ਖਾਤਿਆਂ ਦੇ ਨਿਯਮਾਂ ਵਿੱਚ ਬਦਲਾਅ
ਯੈੱਸ ਬੈਂਕ ਅਤੇ ICICI ਬੈਂਕ ਦੇ ਬਚਤ ਕਾਰਡਾਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਯੈੱਸ ਬੈਂਕ ਦੇ ਵੱਖ-ਵੱਖ ਤਰ੍ਹਾਂ ਦੇ ਬਚਤ ਖਾਤਿਆਂ ਲਈ ਘੱਟੋ-ਘੱਟ ਔਸਤ ਬੈਲੇਂਸ 'ਚ ਬਦਲਾਅ ਕੀਤਾ ਗਿਆ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ, ਹੁਣ ਯੈੱਸ ਬੈਂਕ ਦੇ ਪ੍ਰੋ ਮੈਕਸ ਸੇਵਿੰਗ ਖਾਤਿਆਂ ਲਈ ਘੱਟੋ-ਘੱਟ ਔਸਤ ਬੈਲੇਂਸ 50,000 ਰੁਪਏ ਹੋ ਗਿਆ ਅਤੇ ਵੱਧ ਤੋਂ ਵੱਧ ਚਾਰਜ 1,000 ਰੁਪਏ ਕਰ ਦਿੱਤਾ। “ਪ੍ਰੋ ਪਲੱਸ”, “Yes Respect SA” ਅਤੇ “Yes Essence SA” ਖਾਤਿਆਂ ਲਈ ਘੱਟੋ-ਘੱਟ ਔਸਤ ਬਕਾਇਆ ਸੀਮਾ 25,000 ਰੁਪਏ ਅਤੇ ਅਧਿਕਤਮ ਚਾਰਜ 750 ਰੁਪਏ ਹੈ। ਅਕਾਊਂਟ ਪ੍ਰੋ ਵਿੱਚ ਘੱਟੋ-ਘੱਟ ਬੈਲੇਂਸ 10,000 ਰੁਪਏ ਹੈ ਅਤੇ ਇਸ ਵਿੱਚ ਵੱਧ ਤੋਂ ਵੱਧ ਚਾਰਜ 750 ਰੁਪਏ ਹੈ।
ਇਹ ਵੀ ਪੜ੍ਹੋ - ‘ਬੈਂਕਾਂ ਦੀ ਵਧੀ ਚਿੰਤਾ! ਅਕਾਊਂਟ ’ਚ ਘੱਟ ਪੈਸੇ ਜਮ੍ਹਾ ਕਰ ਰਹੇ ਨੇ ਲੋਕ, ਲੋਨ ਲੈਣਾ ਹੋਵੇਗਾ ਮੁਸ਼ਕਿਲ’
ਕ੍ਰੈਡਿਟ ਕਾਰਡ ਨਾਲ ਜੂੜੇ ਨਿਯਮ
1 ਮਈ ਤੋਂ ਜੇਕਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਯੂਟਿਲਿਟੀ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਅਜਿਹੇ 'ਚ ਬੈਂਕ ਤੁਹਾਡੇ ਤੋਂ 1 ਫ਼ੀਸਦੀ ਤੋਂ ਜ਼ਿਆਦਾ ਚਾਰਜ ਵਸੂਲ ਕਰੇਗਾ। IDFC ਫਸਟ ਬੈਂਕ ਅਤੇ ਯੈੱਸ ਬੈਂਕ ਨੇ ਘੋਸ਼ਣਾ ਕੀਤੀ ਹੈ ਕਿ 1 ਮਈ ਤੋਂ ਕ੍ਰੈਡਿਟ ਕਾਰਡਾਂ ਦੁਆਰਾ ਕੀਤੇ ਜਾਣ ਵਾਲੇ ਉਪਯੋਗਤਾ ਬਿੱਲਾਂ 'ਤੇ 1 ਫ਼ੀਸਦੀ ਤੋਂ ਵੱਧ ਚਾਰਜ ਵਸੂਲ ਕਰਨੇ ਪੈਣਗੇ।
ICICI ਬੈਂਕ ਤੇ ਯੈੱਸ ਬੈਂਕ ਨੇ ਚਾਰਜ 'ਚ ਕੀਤੇ ਇਹ ਬਦਲਾਅ
ਇਸ ਤੋਂ ਇਲਾਵਾ ICICI ਬੈਂਕ ਨੇ ਚੈੱਕ ਬੁੱਕ, IMPS, ECS/NACH ਡੈਬਿਟ ਰਿਟਰਨ, ਸਟਾਪ ਪੇਮੈਂਟ ਚਾਰਜ, ਸੇਵਿੰਗ ਅਕਾਉਂਟ ਸਰਵਿਸ ਚਾਰਜ ਵਿੱਚ ਬਦਲਾਅ ਕੀਤੇ ਹਨ। ਇਹ ਬਦਲਾਅ 1 ਮਈ 2024 ਤੋਂ ਲਾਗੂ ਹੋਣਗੇ। ਇਸ ਦੇ ਨਾਲ ਯੈੱਸ ਬੈਂਕ ਨੇ ਵੀ ਕਈ ਚਾਰਜ 'ਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8