ਹੋਲੀ ਤੋਂ ਪਹਿਲਾਂ ਵੱਡੀ ਸੌਗਾਤ, ਰਸੋਈ ਗੈਸ ਕੀਮਤਾਂ ''ਚ ਹੋਈ ਭਾਰੀ ਕਟੌਤੀ

03/01/2020 2:58:50 PM

ਨਵੀਂ ਦਿੱਲੀ— ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿਲੰਡਰ ਦੀ ਕੀਮਤ ਵਿਚ ਵੱਡੀ ਕਟੌਤੀ ਕੀਤੀ ਗਈ ਹੈ। 1 ਮਾਰਚ ਤੋਂ ਬਿਨਾਂ ਸਬਸਿਡੀ ਵਾਲਾ 14.2 ਕਿਲੋ ਦਾ ਐੱਲ. ਪੀ. ਜੀ. ਸਿਲੰਡਰ 53 ਰੁਪਏ ਸਸਤਾ ਹੋ ਗਿਆ ਹੈ। ਉੱਥੇ ਹੀ, 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਵੀ 84.50 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ, ਜੋ ਹੋਟਲ, ਰੈਸਟੋਰੈਂਟ ਤੇ ਹਲਵਾਈ ਦੀਆਂ ਦੁਕਾਨਾਂ 'ਤੇ ਇਸਤੇਮਾਲ ਕੀਤਾ ਜਾਂਦਾ ਹੈ।
 

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਘਰੇਲੂ ਰਸੋਈ ਸਿਲੰਡਰ ਦੀ ਕੀਮਤ 805.50 ਰੁਪਏ ਹੋ ਗਈ ਹੈ, ਜੋ ਪਹਿਲਾਂ 858.50 ਰੁਪਏ ਵਿਚ ਮਿਲ ਰਿਹਾ ਸੀ। ਨਵੀਆਂ ਦਰਾਂ ਅੱਜ ਤੋਂ ਪ੍ਰਭਾਵੀ ਹਨ। ਦੱਸ ਦੇਈਏ ਕਿ ਪਿਛਲੇ ਮਹੀਨੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਤਕਰੀਬਨ 150 ਰੁਪਏ ਦਾ ਵਾਧਾ ਹੋਇਆ ਸੀ। ਸਾਰੇ ਮਹਾਨਗਰਾਂ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 144.50 ਰੁਪਏ ਤੋਂ 149 ਰੁਪਏ ਤੱਕ ਵਧਾਈ ਗਈ ਸੀ, ਜੋ 12 ਫਰਵਰੀ ਤੋਂ ਲਾਗੂ ਹੋ ਗਈ ਸੀ।

PunjabKesariਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਸਬਸਿਡੀ ਤੋਂ ਬਿਨਾਂ 14.2 ਕਿਲੋ ਦੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 805.50 ਰੁਪਏ ਹੈ। ਇਸ ਦੇ ਨਾਲ ਹੀ ਗੈਰ-ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਕੋਲਕਾਤਾ ਵਿਚ 839.50 ਰੁਪਏ, ਮੁੰਬਈ ਵਿਚ 776.50 ਰੁਪਏ ਅਤੇ ਚੇਨਈ ਵਿਚ 826 ਰੁਪਏ ਹੋ ਗਈ ਹੈ।

 

ਇਹ ਵੀ ਪੜ੍ਹੋ ►ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ ►ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ, 5 ਮਾਰਚ ਨੂੰ ਲੱਗਣ ਜਾ ਰਹੀ ਹੈ ਮੋਹਰ! ►ਸਿੰਗਾਪੁਰ 'ਚ ਖੁਸ ਸਕਦੀ ਹੈ PR, ਵਾਇਰਸ ਨੂੰ ਰੋਕਣ ਲਈ ਇੰਨਾ ਸਖਤ ਹੈ ਨਿਯਮ


Related News