LPG ਲਈ ਜੇਬ ਨਹੀਂ ਹੋਵੇਗੀ ਢਿੱਲੀ, ਜਲਦ ਮਿਲਣ ਵਾਲੀ ਹੈ ਵੱਡੀ ਸੌਗਾਤ

03/09/2020 4:09:42 PM

ਨਵੀਂ ਦਿੱਲੀ— ਜਲਦ ਹੀ ਤੁਸੀਂ 50 ਤੋਂ 100 ਰੁਪਏ 'ਚ ਰਸੋਈ ਗੈਸ ਸਿਲੰਡਰ ਭਰਵਾ ਸਕੋਗੇ ਤੇ ਕੋਈ ਵਾਧੂ ਚਾਰਜ ਵੀ ਨਹੀਂ ਦੇਣਾ ਪਵੇਗਾ। ਸਰਕਾਰ ਨੇ ਇਸ ਲਈ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਤਹਿਤ ਦੇਸ਼ ਭਰ 'ਚ 'ਮੋਬਾਇਲ ਵੈਨ' ਸਰਵਿਸ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਐੱਲ. ਪੀ. ਜੀ. ਗੈਸ ਵਾਲੀ ਗੱਡੀ ਤੁਹਾਡੇ ਇਲਾਕੇ 'ਚ ਭੇਜੀ ਜਾਵੇਗੀ ਤੇ ਗਾਹਕਾਂ ਨੂੰ ਸਿਲੰਡਰ ਭਰਵਾਉਣ ਲਈ ਕਿਤੇ ਜਾਣ ਦੀ ਜ਼ੂਰਰਤ ਨਹੀਂ ਹੋਵੇਗੀ।

 

ਕੀ ਹੈ ਸਕੀਮ?
ਜੇਕਰ ਤੁਹਾਡੇ ਕੋਲ ਪੂਰਾ ਗੈਸ ਸਿਲੰਡਰ ਭਰਵਾਉਣ ਲਈ ਪੈਸੇ ਨਹੀਂ ਹਨ ਤਾਂ ਤੁਸੀਂ 50 ਤੋਂ 100 ਰੁਪਏ 'ਚ ਵੀ ਗੈਸ ਭਰਵਾ ਸਕੋਗੇ। ਇਸ ਲਈ ਕੋਈ ਹੋਰ ਚਾਰਜ ਨਹੀਂ ਲੱਗੇਗਾ। ਤੇਲ ਮਾਰਕੀਟਿੰਗ ਫਰਮਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਖਾਸ ਤੌਰ 'ਤੇ ਉਜਵਲਾ ਸਕੀਮ ਦੇ ਲਾਭਪਾਤਰਾਂ ਨੂੰ ਸਿਲੰਡਰ ਭਰਵਾਉਣ 'ਚ ਮਦਦ ਮਿਲੇਗੀ। ਸਿਲੰਡਰ ਰੀਫਿਲ ਕਰਵਾਉਣ ਲਈ ਲੋਨ ਵੀ ਪੇਸ਼ ਕੀਤਾ ਜਾ ਸਕਦਾ ਹੈ। ਐੱਸ. ਬੀ. ਆਈ. ਦੀ ਇਕ ਰਿਪੋਰਟ ਮੁਤਾਬਕ, ਉਜਵਲਾ ਸਕੀਮ ਦੇ 25 ਫੀਸਦੀ ਲਾਭਪਾਤਰ ਦੁਬਾਰਾ ਸਿਲੰਡਰ ਭਰਵਾਉਣ 'ਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਸ ਦੀ ਵਜ੍ਹਾ ਗੈਸ ਕੀਮਤਾਂ ਦਾ ਵਧਣਾ ਹੈ। ਉੱਥੇ ਹੀ, ਸਰਕਾਰ ਨੇ ਮਾਰਚ 2020 ਤੱਕ ਦੇਸ਼ ਦੇ 90 ਫੀਸਦੀ ਯਾਨੀ 9 ਲੱਖ ਲੋਕਾਂ ਨੂੰ ਐੱਲ. ਪੀ. ਜੀ. ਗੈਸ ਸਿਲੰਡਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ ਪਰ ਇਸ ਸਕੀਮ ਦੀ ਸਭ ਤੋਂ ਵੱਡੀ ਚੁਣੌਤੀ ਇਹੀ ਰਹੀ ਹੈ ਕਿ ਬਹੁਤ ਸਾਰੇ ਲੋਕ ਦੁਬਾਰਾ ਸਿਲੰਡਰ ਨਹੀਂ ਭਰਵਾ ਰਹੇ।

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਦੀ ਰਿਪੋਰਟ ਮੁਤਾਬਕ ਭਾਰਤ 'ਚ ਤਕਰੀਬਨ 27.5 ਕਰੋੜ ਐੱਲ. ਪੀ. ਜੀ. ਕੁਨੈਕਸ਼ਨ ਹਨ, ਇਨ੍ਹਾਂ 'ਚੋਂ ਲਗਭਗ 8 ਕਰੋੜ ਉਜਵਲਾ ਸਕੀਮ ਤਹਿਤ ਦਿੱਤੇ ਗਏ ਐੱਲ. ਪੀ. ਜੀ. ਕੁਨੈਕਸ਼ਨ ਹਨ। ਇਸ ਲਈ ਪ੍ਰਸਤਾਵ ਹੈ ਕਿ ਗਾਹਕਾਂ ਨੂੰ 50 ਤੋਂ 100 ਰੁਪਏ 'ਚ ਵੀ ਸਿਲੰਡਰ ਭਰਵਾਉਣ ਦਾ ਸੌਖਾ ਤਰੀਕਾ ਦਿੱਤਾ ਜਾਵੇ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵੱਲੋ ਉਜਵਲਾ ਸਕੀਮ ਤਹਿਤ 5 ਕਿਲੋ ਦਾ ਸਿਲੰਡਰ ਵੀ ਆਫਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ►ਸੈਂਸੈਕਸ 'ਚ 1450 ਅੰਕ ਦੀ ਜ਼ੋਰਦਾਰ ਗਿਰਾਵਟ, ਕਿਉਂ ਹਿੱਲਿਆ ਬਾਜ਼ਾਰ  ►ਹੁਣ ਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’, ਜਾਣੋ ਕੀ ਹੈ ਮਾਜਰਾਬਾਜ਼ਾਰ ਵਿਚ ਤੂਫਾਨ, ਤੇਲ ਦਾ ਰੇਟ 30 ਫੀਸਦੀ ਡਿੱਗਾ, ਸਫਰ ਹੋਵੇਗਾ ਸਸਤਾ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ


Related News